ਗੈਜੇਟ ਡੈਸਕ– ToTok ਨਾਂ ਦੀ ਇਕ ਪ੍ਰਸਿੱਧ ਐਪ ਹੈ ਜਿਸ ਨੂੰ ਹੁਣ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜੇਕਰ ਤੁਹਾਡੇ ਸਮਾਰਟਫੋਨ ’ਚ ਵੀ ਇਹ ਐਪ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦਿਓ। ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਮੁਤਾਬਕ, ਇਹ ਐਪ UAE ਲਈ ਯੂਜ਼ਰਜ਼ ਦੀ ਜਸੂਸੀ ਕਰ ਰਹੀ ਹੈ। ਇਹ ਐਪ ਯੂ.ਏ.ਈ. ’ਚ ਜ਼ਿਆਦਾ ਪ੍ਰਸਿੱਧ ਹੈ ਪਰ ਭਾਰਤ ’ਚ ਵੀ ਇਸ ਐਪ ਦੇ ਯੂਜ਼ਰਜ਼ ਠੀਕ-ਠਾਕ ਗਿਣਤੀ ’ਚ ਹਨ। ਇਹ ਇਕ ਤਰ੍ਹਾਂ ਦੀ ਚੈਟਿੰਗ ਐਪ ਹੈ। ਰਿਪੋਰਟ ਮੁਤਾਬਕ, ਇਸ ਐਪ ਦੇ 10 ਲੱਖ ਤੋਂ ਜ਼ਿਆਦਾ ਯੂਜ਼ਰਜ਼ ਹਨ। ਇਹ ਐਪ ਯੂਜ਼ਰ ਦੀ ਹਰ ਮੂਵਮੈਂਟ, ਮਲਟੀਮੀਡੀਆ ਫਾਇਲਾਂ ਤੋਂ ਲੈ ਕੇ ਯੂਜ਼ਰ ਦੀ ਕਨਵਰਸੇਸ਼ਨ ਟ੍ਰੈਕ ਕਰਦੀ ਹੈ। ਨਿਊਯਾਰਕ ਟਾਈਮਸ ਦੀ ਜਾਂਚ ਦੌਰਾਨ ਇਹ ਗੱਲਾਂ ਨਿਕਲ ਕੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਐਪ ਨੂੰ Breej Holding ਨਾਂ ਦੀ ਇਕ ਕੰਪਨੀ ਨੇ ਤਿਆਰ ਕੀਤਾ ਹੈ ਜੋ DarkMatter ਦੇ ਕਲੋਜ ਮੰਨੀ ਜਾਂਦੀ ਹੈ। ਆਬੂ ਧਾਬੀ ਬੇਸਡ ਸਾਈਬਰ ਇੰਟੈਲੀਜੈਂਸ ਕੰਪਨੀ ਹੈ।
ਜ਼ਿਕਰਯੋਗ ਹੈ ਕਿ ਨੋਰਥ ਅਮਰੀਕਾ, ਅਫਰੀਕਾ, ਏਸ਼ੀਆ, ਯੂਰਪ ਅਤੇ ਮਿਡਲ ਈਸਟ ’ਚ ਇਹ ਐਪ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਸੀ। DarkMatter ਆਬੂ ਧਾਬੀ ਬੇਸਡ ਕੰਪਨੀ ਹੈ ਅਤੇ ਇਥੇ ਸਾਬਕਾ ਐੱਸ.ਐੱਸ.ਏ. ਦੇ ਕਰਮਚਾਰੀ ਅਤੇ ਅਮੀਰਾਤ ਦੇ ਇੰਟੈਲੀਜੈਂਸ ਅਧਿਕਾਰੀ ਕੰਮ ਕਰਦੇ ਹਨ। ਫਿਲਹਾਲ DarkMatter ਦੀ ਜਾਂਚ ਅਮਰੀਕੀ FBI ਕਰ ਰਹੀ ਹੈ। ਜੇਕਰ ਤੁਸੀਂ ਵੀ ਇਹ ਐਪ ਇਸਤੇਮਾਲ ਕਰਦੇ ਹੋ ਤਾਂ ਐਪ ਡਿਲੀਟ ਕਰ ਦਿਓ ਅਤੇ ਐਪ ਡਾਟਾ ਨੂੰ ਮੈਨੁਅਲੀ ਕਲੀਅਰ ਕਰ ਸਕਦੇ ਹੋ। ਫਿਲਹਾਲ ਕੰਪਨੀ ਵਲੋਂ ਕੋਈ ਵੀ ਬਿਆਨ ਨਹੀਂ ਆਇਆ ਅਤੇ ਇਹ ਐਪ ਹੁਣ ਉਪਲੱਬਧ ਵੀ ਨਹੀਂ ਹੈ।
ਨੋਕੀਆ ਦੇ ਸਮਾਰਟਫੋਨਜ਼ ’ਤੇ ਜ਼ਬਰਦਸਤ ਛੋਟ, ਜਾਣੋ ਕੀਮਤ ਤੇ ਆਫਰਜ਼
NEXT STORY