ਜਲੰਧਰ - ਭਾਰਤ ਦੀ ਟੂ-ਵ੍ਹੀਲਰ ਨਿਰਮਾਤਾ ਕੰਪਨੀ ਬਜਾਜ਼ ਆਟੋ 2017 'ਚ ਲਾਂਚ ਹੋਣ ਵਾਲੀ ਪਲਸਰ ਸੀਰੀਜ਼ 'ਚ ਕਈ ਤਰ੍ਹਾਂ ਦੇ ਬਦਲਾਵ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਨਵੇਂ 2S9V ਇੰਜਣ ਦੇ ਨਾਲ ਲਾਂਚ ਕੀਤਾ ਜਾਵੇਗਾ ਜਿਨ੍ਹਾਂ 'ਚ ਪਲਸਰ 135, ਪਲਸਰ 150 ਅਤੇ ਪਲਸਰ 180 ਮਾਡਲ ਆਦਿ ਸ਼ਾਮਿਲ ਹੋਣਗੇ।
ਨਵੇਂ BSIV ਰਿਫਾਇੰਡ ਇੰਜਣ ਨਾਲ ਲੈਸ 2017 ਮਾਡਲ ਪਲਸਰ ਨੂੰ ਅਪ੍ਰੈਲ ਦੇ ਮਹੀਨੇ ਤੱਕ ਉਪਲੱਬਧ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਕ ਇਹ ਨਵਾਂ ਇੰਜਣ ਘੱਟ ਪ੍ਰਦੂਸ਼ਣ ਅਤੇ ਘੱਟ ਬਾਲਣ ਦੀ ਖਪਤ ਕਰੇਗਾ। ਇਸ ਮਾਡਲਸ 'ਚ ਨਵੇਂ ਏਗਜਾਸਟ ਯੂਨਿਟ ਦੇ ਨਾਲ ਬਿਹਤਰ ਸੀਟ ਕੁਸ਼ਨ ਅਤੇ ਰਿਅਰ 'ਚ ਬਲੂ ਬੈਕਲਿੱਟ ਇਲਉਮਿਨੇਸ਼ਨ ਦੇ ਨਾਲ ਦਿੱਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਪਲਸਰ 180 2017 ਮਾਡਲ ਦੇ ਰਿਅਰ 'ਚ ਅਲਗ ਤੋਂ ਡਿਸਕ ਬ੍ਰੇਕ ਦੀ ਆਪਸ਼ਨ ਵੀ ਮਿਲੇਗੀ।
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਬਿਹਤਰੀਨ ਚੋਣ ਹੈ DSLR ਕੈਮਰਾ
NEXT STORY