ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੀ (ਪੁਰਾਣਾ ਨਾਮ ਵੋਡਾਫੋਨ-ਆਈਡੀਆ) ਨੇ ਆਪਣੇ 99 ਰੁਪਏ ਵਾਲੇ ਅਨਲਿਮਟਿਡ ਪਲਾਨ ਦੀ ਉਪਲੱਬਧਤਾ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਹੁਣ ਇਸ ਪਲਾਨ ਨੂੰ ਪੂਰੇ ਦੇਸ਼ ’ਚ ਜਾਰੀ ਕਰ ਦਿੱਤਾ ਹੈ। ਇਸ ਨਾਲ ਹੁਣ ਇਹ ਵੀ ਦੇ 19 ਰੁਪਏ ਵਾਲੇ ਪ੍ਰੀਪੇਡ ਪਲਾਨ ਤੋਂ ਬਾਅਦ ਦੂਜਾ ਸਭ ਤੋਂ ਸਸਤਾ ਅਨਲਿਮਟਿਡ ਪਲਾਨ ਬਣ ਗਿਆ ਹੈ।
ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ
Vi ਦਾ 99 ਰੁਪਏ ਵਾਲਾ ਪਲਾਨ
ਕੰਪਨੀ ਦਾ ਅਨਲਿਮਟਿਡ ਪ੍ਰੀਪੇਡ ਪਲਾਨ ਹੈ, ਜਿਸ ਵਿਚ ਸਾਰੇ ਨੈੱਟਵਰਕ ’ਤੇ ਅਨਲਿਮਟਿ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਵਿਚ 1 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਵੀ ਦਿੱਤੇ ਜਾਂਦੇ ਹਨ। ਪਲਾਨ ਦੀ ਮਿਆਦ 18 ਦਿਨਾਂ ਦੀ ਹੈ। ਕੰਪਨੀ ਨੇ ਪਹਿਲਾਂ ਇਸ ਪਲਾਨ ਨੂੰ ਵੈਸਟ ਬੰਗਾਲ, ਯੂ.ਪੀ. ਵੈਸਟ ਅਤੇ ਯੂ.ਪੀ. ਈਸਟ ਵਰਗੇ ਸਰਕਲਾਂ ਤਕ ਹੀ ਸੀਮਿਤ ਰੱਖਿਆ ਸੀ। ਹਾਲਾਂਕਿ, ਹੁਣ ਇਸ ਨੂੰ ਸਾਰੇ ਸਰਕਲਾਂ ’ਚ ਜਾਰੀ ਕਰ ਦਿੱਤਾ ਗਿਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿਚ Vi ਮੂਵੀਜ਼ ਐਂਡ ਟੀਵੀ ਵਰਗੇ ਐਪ ਦਾ ਐਕਸੈਸ ਨਹੀਂ ਮਿਲਦਾ।
ਜੀਓ ਦਾ 129 ਰੁਪਏ ਵਾਲਾ ਪਲਾਨ
ਵਿਰੋਧੀ ਕੰਪਨੀ ਜੀਓ ਦੀ ਗੱਲ ਕਰੀਏ ਤਾਂ ਕੰਪਨੀ ਦਾ ਸਭ ਤੋਂ ਸਸਤਾ ਪਲਾਨ 129 ਰੁਪਏ ਦਾ ਹੈ। 28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ 2 ਜੀ.ਬੀ. ਡਾਟਾ ਮਿਲਦਾ ਹੈ। ਇਸ ਵਿਚ ਜੀਓ ਤੋਂ ਜੀਓ ’ਤੇ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੈੱਟਵਰਕ ਲਈ 1000 ਮਿਟ ਮਿਲਦੇ ਹਨ। ਇਸ ਤੋਂ ਇਲਾਵਾ 300 ਐੱਸ.ਐੱਮ.ਐੱਸ. ਅਤੇ ਜੀਓ ਐਪਸ ਦਾ ਸਬਸਕ੍ਰਿਪਸ਼ਨ ਮਿਲਦਾ ਹੈ।
ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ
ਏਅਰਟੈੱਲ ਦਾ 129 ਰੁਪਏ ਵਾਲਾ ਪਲਾਨ
ਏਅਰਟੈੱਲ ਵੀ 129 ਰੁਪਏ ਤੋਂ ਬਾਅਦ ਸਿੱਧਾ 129 ਰੁਪਏ ਦਾ ਪਲਾਨ ਆਫਰ ਕਰਦੀ ਹੈ। ਪਲਾਨ ਦੀ ਮਿਆਦ 24 ਦਿਨਾਂ ਦੀ ਹੈ। ਇਸ ਵਿਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ, 1 ਜੀ.ਬੀ. ਡਾਟਾ ਅਤੇ 300 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਤੋਂ ਇਲਾਵਾ ਵਿੰਕ ਮਿਊਜ਼ਿਕ, ਏਅਰਟੈੱਲ ਐਕਸਟਰੀਮ ਅਤੇ ਫ੍ਰੀ ਹੈਲੋਟਿਊਨਸ ਦੀ ਸੁਵਿਧਾ ਦਿੱਤੀ ਜਾਂਦੀ ਹੈ।
Samsung Galaxy M31s ਨੂੰ ਮਿਲੀ ਨਵੀਂ ਅਪਡੇਟ, ਜੁੜੇ ਕਈ ਖ਼ਾਸ ਫੀਚਰ
NEXT STORY