ਜਲੰਧਰ- ਦੇਸ਼ 'ਚ ਸਮਾਰਟਫੋਨ 'ਤੇ ਵਿਡੀਓ ਸਟਰੀਮਿੰਗ ਦਾ ਚਲਨ ਤੇਜੀ ਨਾਲ ਜ਼ੋਰ ਫੜ ਰਿਹਾ ਹੈ, ਪਰ ਫਿਰ ਵੀ ਇਹ ਦੇਸ਼ ਗਲੋਬਲੀ ਮਾਨਕਾਂ ਤੋਂ ਕਾਫ਼ੀ ਪਿੱਛੇ ਹੈ। ਖਾਸਤੌਰ ਤੇ ਵਿਡੀਓ ਚੱਲਣ ਦੇ ਦੌਰਾਨ ਹੋਣ ਵਾਲੀ ਪਰੇਸ਼ਾਨੀ, ਵਿਡੀਓ ਸ਼ੁਰੂ ਹੋਣ 'ਚ ਦੇਰੀ ਤੇ ਘੱਟ ਰੈਜ਼ੋਲਿਊਸ਼ਨ ਦੇ ਵਿਡੀਓ ਪ੍ਰਮੁੱਖ ਸਮੱਸਿਆਵਾਂ ਹਨ।
ਇਕ ਨਵੀਂ ਰਿਪੋਰਟ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਹੈ। ਲੰਦਨ ਦੀ ਵਾਇਰਸੇਲ ਕਵਰੇਜ ਮੈਪਿੰਗ ਕੰਪਨੀ ਓਪਨਸਿਗਨਲ ਨੇ ਕਿਹਾ ਕਿ ਗੱਲ ਜਦ ਮੋਬਾਈਲ ਵਿਡੀਓ ਐਕਸਪੀਰਿਅੰਸ ਦੀ ਆਉਂਦੀ ਹੈ, ਤਾਂ ਭਾਰਤ ਈਰਾਨ ਤੇ ਫਿਲੀਪੀਂਸ ਦੇ ਨਾਲ ਖੜਾ ਹੈ, ਜੋ ਕਿ ਖ਼ਰਾਬ ਸ਼੍ਰੇਣੀ (0-40) ਹੈ।
ਓਪਨਸਿਗਨਲ ਨੇ ਇਕ ਬਿਆਨ 'ਚ ਕਿਹਾ, ਅਸੀਂ ਸੈਂਪਲ ਵਿਡੀਓ ਦੀ ਕਈ ਰੈਜੋਲਿਊਸ਼ਨਸ ਦੇ ਨਾਲ ਕਈ ਸਾਰੇ ਕਾਂਟੈਟ ਪ੍ਰੋਵਾਇਡਰਸ ਦੇ ਨਾਲ ਟੈਸਟ ਕੀਤਾ। ਇਨ੍ਹਾਂ 'ਚ ਪਾਇਆ ਗਿਆ ਕਿ ਵਿਡੀਓਜ਼ ਸ਼ੁਰੂ ਹੋਣ ਤੋਂ ਪਹਿਲਾਂ ਲੱਗਣ ਵਾਲਾ ਲੋਡਿੰਗ ਸਮਾਂ ਕਾਫ਼ੀ ਜ਼ਿਆਦਾ ਹੈ, ਨਾਲ ਪਿਕਚਰ ਰੈਜ਼ੋਲਿਊਸ਼ਨ ਦਾ ਪੱਧਰ ਵੀ ਕਾਫ਼ੀ ਘੱਟ ਸੀ।
ਇਸ ਸਕੋਰ 'ਚ 75-100 ਨੂੰ ਸਭ ਤੋਂ ਚੰਗਾ, 65-75 ਨੂੰ ਬਹੁਤ ਚੰਗਾ, 55-65 ਨੂੰ ਚੰਗਾ, 40-55 ਨੂੰ ਠੀਕ-ਠਾਕ ਤੇ 0-40 ਨੂੰ ਬੇਹੱਦ ਖ਼ਰਾਬ ਸ਼੍ਰੇਣੀ ਮੰਨੀ ਜਾਂਦੀ ਹੈ। ਹਾਲਾਂਕਿ ਦੁਨੀਆ ਦਾ ਕੋਈ ਵੀ ਦੇਸ਼ ਫਿਲਹਾਲ ਸਭ ਤੋਂ ਚੰਗੀ ਸ਼੍ਰੇਣੀ (75-100) 'ਚ ਨਹੀਂ ਹੈ। ਪਰ ਔਸਤ ਸ਼੍ਰੇਣੀ 'ਚ ਦੱਖਣ ਕੋਰੀਆ (ਟਾਪ ਡਾਊਨਲੋਡ ਸਪੀਡ 45.58 ਐੱਮ. ਬੀ. ਪੀ. ਐੱਸ) ਟਾਪ 'ਤੇ ਹੈ। ਇਸ ਰਿਪੋਰਟ 'ਚ 69 ਦੇਸ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਗੂਗਲ ਦਾ flood alerts, ਹੜ੍ਹ ਦੌਰਾਨ ਲੋਕਾਂ ਦੀ ਜਾਨ ਬਚਾਉਣ ’ਚ ਮਿਲੇਗੀ ਮਦਦ
NEXT STORY