ਗੈਜੇਟ ਡੈਸਕ—ਵੀਵੋ ਦੇ ਪਹਿਲੇ ਸਮਾਰਟਫੋਨ ਨੈਕਸ 'ਚ ਬੇਜ਼ਲ-ਲੈਸ ਡਿਸਪਲੇਅ ਡਿਜ਼ਾਈਨ ਦਿੱਤੀ ਗਈ ਸੀ। ਇਸ 'ਚ ਪਾਪ-ਅਪ ਮੋਟਰਾਈਜ਼ਡ ਸੈਲਫੀ ਕੈਮਰਾ ਸੈਟਅਪ ਹੈ। ਫੋਨ 'ਚ ਸਭ ਤੋਂ ਅਨੋਖਾ ਫੀਚਰ ਦੇਣ ਲਈ ਹੁਣ ਵੀਵੋ ਆਪਣੇ ਆਉਣ ਵਾਲੇ ਵੀਵੋ ਨੈਕਸ2 'ਚ ਦੋ ਸਕਰੀਨ ਦੇਣ 'ਤੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਲਾਂਚ ਹੋਏ ਨੂਬੀਆ ਐਕਸ 'ਚ ਵੀ ਦੋ ਡਿਸਪਲੇਅ ਪੈਨਲ ਦਿੱਤੇ ਗਏ ਹਨ। ਇਕ ਰਿਪੋਟਰ ਮੁਤਾਬਕ ਫੋਨ 'ਚ 10 ਜੀ.ਬੀ. ਰੈਮ ਅਤੇ ਐਂਡ੍ਰਾਇਡ ਪਾਈ ਸਾਫਟਵੇਅਰ ਹੋਣ ਦਾ ਪਤਾ ਚੱਲਿਆ ਹੈ। ਵੀਵੋ ਨੈਕਸ2 ਦੀਆਂ ਤਸਵੀਰਾਂ ਫਿਰ ਲੀਕ ਹੋਈਆਂ ਹਨ। ਇਸ ਦੇ ਨਾਲ ਹੀ ਉਸ ਦੇ ਸਪੈਸੀਫਿਕੇਸ਼ਨਸ ਦਾ ਵੀ ਖੁਲਾਸਾ ਹੋਇਆ ਹੈ।
ਵੀਵੋ ਨੈਕਸ2 ਨੂੰ ਮਾਡਲ ਨੰਬਰ ਵੀਵੋ ਵੀ1821ਏ ਨਾਲ ਦੇਖਿਆ ਗਿਆ ਹੈ। ਇਸ 'ਚ 10ਜੀ.ਬੀ. ਰੈਮ ਹੋਣ ਦਾ ਪਤਾ ਚੱਲਿਆ ਹੈ। ਇਸ ਤੋਂ ਪਹਿਲਾਂ ਵੀ ਇਹ ਜਾਣਕਾਰੀ ਸਾਹਮਣੇ ਆਈ ਹੈ। ਲਿਸਟਿੰਗ ਤੋਂ ਪਤਾ ਚੱਲਿਆ ਹੈ ਕਿ ਸਮਾਰਟਫੋਨ 'ਚ ਸਨੈਪਡਰੈਗਨ 845 ਪ੍ਰੋਸੈਸਰ ਹੋਵੇਗਾ ਅਤੇ ਇਸ ਤੋਂ ਇਲਾਵਾ ਸਮਾਰਟਫੋਨ ਨੂੰ ਐਂਡ੍ਰਾਇਡ ਪਾਈ ਨਾਲ ਲਿਸਟ ਕੀਤਾ ਗਿਆ ਹੈ।
ਇਨ੍ਹਾਂ 'ਚ ਫਰੰਟ ਅਤੇ ਰੀਅਰ 'ਤੇ ਦੋ ਸਕਰੀਨ ਦੇਖੀਆਂ ਜਾ ਸਕਦੀਆਂ ਹਨ। ਹੈਂਡਸੈੱਟ 'ਚ ਕੋਈ ਫਰੰਟ ਕੈਮਰਾ ਨਹੀਂ ਹੈ ਪਰ ਰੀਅਰ 'ਤੇ ਤਿੰਨ ਕੈਮਰੇ ਦੇਖੇ ਜਾ ਸਕਦੇ ਹਨ। ਟਿਪਸਟਰ ਦਾ ਕਹਿਣਾ ਹੈ ਕਿ ਵੀਵੋ ਨੈਕਸ 2 'ਚ 6.5ਇੰਚ ਬੇਜ਼ਲ-ਲੈਸ ਡਿਸਪਲੇਅ ਅਗਲੇ ਪਾਸੇ ਅਤੇ 5.5 ਇੰਚ ਡਿਸਪਲੇਅ ਰੀਅਰ 'ਤੇ ਹੋਵੇਗੀ। ਹੈਂਡਸੈੱਟ 'ਚ ਸੈਕਿੰਡ ਸਕਰੀਨ ਦੇਣ ਲਈ ਬੈਟਰੀ ਦੇ ਸਾਈਜ਼ ਨੂੰ ਛੋਟਾ ਕੀਤਾ ਗਿਆ ਹੈ।
ਵੀਵੋ ਨੈਕਸ 2 ਸਮਾਰਟਫੋਨ ਨੂੰ 11 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ ਅਤੇ ਕੰਪਨੀ ਨੇ ਚੀਨ 'ਚ ਰਜਿਸਟਰੇਸ਼ਨ ਲੈਣੀ ਸ਼ੁਰੂ ਕਰ ਦਿੱਤੀ ਹੈ। ਸਮਾਰਟਫੋਨ ਦੇ ਬਾਰੇ 'ਚ ਲਗਾਤਾਰ ਟੀਜ਼ਰ ਜਾਰੀ ਕੀਤੇ ਜਾ ਰਹੇ ਹਨ। ਲਾਂਚ ਇਵੈਂਟ 'ਚ ਕੰਪਨੀ ਦੁਆਰਾ ਸਾਰੀ ਜਾਣਕਾਰੀ ਸਾਂਝਾ ਕੀਤੇ ਜਾਣ ਦੀ ਉਮੀਦ ਹੈ।
ਗੂਗਲ ਨੇ ਪਲੇ ਸਟੋਰ ਤੋਂ ਰਿਮੂਵ ਕੀਤੀਆਂ ਵਾਇਰਸ ਫੈਲਾਉਣ ਵਾਲੀਆਂ ਇਹ 22 ਐਪਸ
NEXT STORY