ਗੈਜੇਟ ਡੈਸਕ– ਵੀਵੋ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਵੀਵੋ ਨੈਕਸ ਦੀਆਂ ਕੀਮਤਾਂ ’ਚ ਕਟੌਤੀ ਕਰ ਦਿੱਤੀ ਹੈ। 44,900 ਰੁਪਏ ਦੇ ਪ੍ਰਾਈਜ਼ ਟੈਗ ਨਾਲ ਆਉਣ ਵਾਲੇ ਇਸ ਫੋਨ ਦੀ ਕੀਮਤ ਕਟੌਤੀ ਤੋਂ ਬਾਅਦ 39,900 ਰੁਪਏ ਹੋ ਗਈ ਹੈ। ਭਾਰਤ ’ਚ ਲਾਂਚ ਤੋਂ ਬਾਅਦ ਵੀਵੋ ਨੈਕਸ ਨੂੰ ਪਹਿਲੀ ਵਾਰ ਛੋਟ ਦੇ ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ। ਘਟੀਆਂ ਹੋਈਆਂ ਕੀਮਤਾਂ ਦੇ ਨਾਲ ਇਹ ਫੋਨ ਆਨਲਾਈਨ ਦੇ ਨਾਲ ਹੀ ਆਫਲਾਈਨ ਪਲੇਟਫਾਰਮ ਤੋਂ ਵੀ ਖਰੀਦਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਵੀਵੋ ਨੈਕਸ ਸਮਾਰਟਫੋਨ ਦੇ ਸਕਸੈਸਰ ਵੀਵੋ ਨੈਕਸ ਡਿਊਲ ਸਕਰੀਨ ਨੂੰ ਚੀਨ ’ਚ ਲਾਂਚ ਕੀਤਾ ਹੈ। ਕੀਮਤ ’ਚ ਕਟੌਤੀ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਵੀਵੋ ਆਪਣੇ ਨਵੇਂ ਡਿਵਾਈਸ ਵੀਵੋ ਨੈਕਸ ਡਿਊਲ ਸਕਰੀਨ ਨੂੰ ਪਹਿਲਾਂ ਤੋਂ ਮੌਜੂਦ ਵੀਵੋ ਨੈਕਸ ਦੇ ਪ੍ਰਾਈਜ਼ ਸੈਗਮੈਂਟ ’ਚ ਲਾਂਚ ਕਰਨ ਦੀ ਤਿਆਰੀ ’ਚ ਹੈ ਅਤੇ ਇਸ ਦੀ ਮਾਰਕੀਟ ਵਧਾਉਣ ਲਈ ਕੰਪਨੀ ਨੇ ਆਪਣੇ ਵੀਵੋ ਨੈਕਸ ਸਮਾਰਟਫੋਨ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਹਾਲਾਂਕਿ ਵੀਵੋ ਨੈਕਸ ਡਿਊਲ ਸਕਰੀਨ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਕੰਪਨੀ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਓਪੋ R15 ਤੇ R15 ਡ੍ਰਿਮ ਮਿਮਰ ਐਡੀਸ਼ਨ ਨੂੰ ਮਿਲੀ ਕਲਰ ਓ. ਐੱਸ. ਅਪਡੇਟ
NEXT STORY