ਗੈਜੇਟ ਡੈਸਕ- ਹਾਲ ਹੀ 'ਚ ਖ਼ਬਰ ਆਈ ਸੀ ਕਿ ਵੀਵੋ ਆਪਣੇ ਮੌਜੂਦਾ Funtouch OS ਦੀ ਥਾਂ Origin OS ਲਿਆ ਰਹੀ ਹੈ। ਹੁਣ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਨਵੇਂ Origin OS ਨੂੰ 18 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਚੀਨ ਦੀ ਮਾਈਕ੍ਰੋਬਲਾਗਿੰਗ ਵੈੱਬਸਾਈਟ ਵੀਬੋ 'ਤੇ ਕੰਪਨੀ ਨੇ ਦੱਸਿਆ ਹੈ ਕਿ ਚੀਨ ਦੇ ਸ਼ੇਨਜੇਨ 'ਚ ਨਵੇਂ Origin OS ਤੋਂ 18 ਨਵੰਬਰ ਨੂੰ ਪਰਦਾ ਚੁੱਕਿਆ ਜਾਵੇਗਾ। ਕੰਪਨੀ ਨੇ ਨਵੇਂ ਓਰਿਜਨ ਓ.ਐੱਸ. ਲਈ ਇਕ ਵਖਰਾ ਪੇਜ ਬਣਾਇਆ ਹੈ ਪਰ ਇਸ ਦੇ ਕਿਸੇ ਫੀਚਰ ਦਾ ਜ਼ਿਕਰ ਅਜੇ ਨਹੀਂ ਕੀਤਾ।
ਨਵੇਂ ਆਪਰੇਟਿੰਗ ਸਿਸਟਮ ਨੂੰ ਬਿਹਤਰ ਪਰਫਾਰਮੈਂਸ ਨਾਲ ਲਿਆਇਆ ਜਾਵੇਗਾ ਅਤੇ ਇਹ ਮੌਜੂਦਾ Funtouch OS ਤੋਂ ਬਿਲਕੁਲ ਵਖਰਾ ਹੋਵੇਗਾ। ਇਹ ਓ.ਐੱਸ. ਵੀਵੋ ਦੇ ਮੌਜੂਦਾ ਸਮਾਰਟਫੋਨਾਂ 'ਤੇ ਉਪਲੱਬਧ ਹੋਵੇਗਾ। ਆਉਣ ਵਾਲੇ ਦਿਨਾਂ 'ਚ ਵੀਵੋ ਨਵੇਂ ਓ.ਐੱਸ. ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਕਰ ਸਕਦੀ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਨਵਾਂ ਓਰਿਜਨ ਓ.ਐੱਸ. ਇਸ ਸਾਲ ਦੇ ਅਖੀਰ ਤੋਂ ਪਹਿਲਾਂ ਉਪਲੱਬਧ ਕਰਵਾਇਆ ਜਾਵੇਗਾ ਅਤੇ ਇਸ ਸਾਲ ਨਵੰਬਰ ਜਾਂ ਦਸੰਬਰ 'ਚ ਲਾਂਚ ਹੋਣ ਵਾਲੀ X60 ਸੀਰੀਜ਼ ਨਾਲ ਡੈਬਿਊ ਕਰੇਗਾ। ਖ਼ਬਰਾਂ ਮੁਤਾਬਕ, ਇਹ ਓ.ਐੱਸ. ਇਕ ਪੂਰਾ ਪੈਕੇਜ ਹੋਵੇਗਾ।
ਉਮੀਦ ਹੈ ਕਿ ਨਵਾਂ ਓਰਿਜਨ ਓ.ਐੱਸ. ਜ਼ਿਆਦਾ ਕਲੀਨ ਅਤੇ ਸਮੂਥ ਹੋਵੇਗਾ। ਖ਼ਬਰਾਂ ਮੁਤਬਾਕ, ਯੂਜ਼ਰਸ ਕੋਲ ਕੰਪਨੀ ਦੇ ਓ.ਐੱਸ. ਅਤੇ ਸਟਾਕ ਐਂਡਰਾਇਡ ਵਿਚ ਸਵਿੱਚ ਕਰਨ ਦਾ ਆਪਸ਼ਨ ਰਹੇਗਾ। ਹਾਲਾਂਕਿ, ਹੁਣ ਲਾਂਚ ਤਾਰੀਖ 'ਚ ਜ਼ਿਆਦਾ ਸਮਾਂ ਨਹੀਂ ਬਚਿਆ, ਇਸ ਲਈ ਆਉਣ ਵਾਲੇ ਦਿਨਾਂ 'ਚ ਹੋਰ ਜਾਣਕਾਰੀ ਮਿਲ ਸਕਦੀ ਹੈ।
ਦੱਸ ਦੇਈਏ ਕਿ ਵੀਵੋ ਨੇ ਹਾਲ ਹੀ 'ਚ ਭਾਰਤ 'ਚ ਫਨਟਚ ਓ.ਐੱਸ. 11 ਦੇ ਨਾਲ ਵੀਵੋ ਵੀ20 ਲਾਂਚ ਕੀਤਾ ਹੈ। ਵੀਵੋ ਵੀ20 ਐਂਡਰਾਇਡ 11 ਨਾਲ ਆਉਣ ਵਾਲਾ ਪਹਿਲਾ ਹੈਂਡਸੈੱਟ ਹੈ। ਇਸ ਦੇ 8 ਜੀ.ਬੀ.+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 24,990 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,990 ਰੁਪਏ ਹੈ।
ਲਾਂਚ ਤੋਂ ਪਹਿਲਾਂ Nissan Magnite ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਲੀਕ
NEXT STORY