ਜਲੰਧਰ-ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਭਾਰਤ 'ਚ ਆਪਣੀ ਵੀ5 ਸੀਰੀਜ਼ ਦਾ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਪਿਛਲੇ ਸਾਲ ਵੀਵੋ ਵੀ5 ਲਾਂਚ ਕਰਨ ਦੇ ਬਾਅਦ, ਕੰਪਨੀ ਨੇ ਇਸ ਸਾਲ ਵੀ5 ਪਲਸ ਲਾਂਚ ਕੀਤਾ ਸੀ। ਪਰ ਹੁਣ ਕੰਪਨੀ ਦੁਆਰਾ ਭੇਜੇ ਗਏ ਇਕ ਇਨਵਾਈਟ ਤੋਂ ਖੁਲਾਸਾ ਹੁੰਦਾ ਹੈ ਕਿ 27 ਅਪ੍ਰੈਲ ਨੂੰ ਵੀਵੋ ਵੀ5 ਐੱਸ ਸਮਾਰਟਫੋਨ ਭਾਰਤ 'ਚ ਲਾਂਚ ਹੋਵੇਗਾ। ਪਿਛਲੇ ਵੇਰਿਅੰਟ ਦੀ ਤਰ੍ਹਾਂ ਹੀ, ਵੀਵੋ ਵੀ5ਐੱਸ ਨੂੰ ਵੀ ਇਕ ਸੈਲਫੀ ਸਮਾਰਟਫੋਨ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ।
ਫੋਨਰਾਡਾਰ ਦੇ ਮੁਤਾਬਕ, ਵੀਵੋ ਵੀ5ਐੱਸ 'ਕ ਮੇਟਲ ਯੂਨਿਬਾਡੀ ਡਿਜਾਇਨ ਵਾਲਾ ਸਮਾਰਟਫੋਨ ਹੋਵੇਗਾ। ਇਸ 'ਚ 5.5 ਇੰਚ ਐੱਚ. ਡੀ ਡਿਸਪਲੇ ਹੋਵੇਗਾ ਜਿਸ ਦੇ 'ਤੇ 2.5ਡੀ ਕਰਵਡ ਕਾਰਨਿੰਗ ਗੋਰਿੱਲਾ ਗਲਾਸ ਹੋਵੇਗਾ। ਇਸ ਸਮਾਰਟਫੋਨ 'ਚ ਵੀ5 ਦੀ ਤਰ੍ਹਾਂ ਹੀ ਐੱਮਟੀ6750 ਚਿਪਸੈੱਟ ਅਤੇ 4 ਜੀ. ਬੀ ਰੈਮ ਹੋਣ ਦੀਆਂ ਖ਼ਬਰਾਂ ਹਨ। #PerfectSelfie ਦੇ ਨਾਲ ਲਾਂਚ ਹੋ ਰਹੇ ਵੀਵੋ ਵੀ5ਐੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਫ੍ਰੰਟ ਕੈਮਰਾ। ਇਸ ਫੋਨ 'ਚ ਸੋਨੀ ਆਈ. ਐੱਮ. ਐਕਸ376 ਸੈਂਸਰ ਦੇ ਨਾਲ 20 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਵੇਗਾ, ਜੋ ਕਿ ਅਪਰਚਰ ਐੱਫ/2.0 ਅਤੇ ਐੱਲ. ਈ. ਡੀ ਫਲੈਸ਼ ਦੇ ਨਾਲ ਆਵੇਗਾ। ਡਿਵਾਇਸ 'ਚ ਪੀ. ਡੀ. ਏ.ਐੱਫ ਅਤੇ ਅਪਰਚਰ ਐੱਫ/2.2 ਨਾਲ ਇਕ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ। ਇਸ ਹੈਂਡਸੈੱਟ 'ਚ 3000ਐੱਮ. ਏ. ਐੱਚ ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਫੋਨ ਦਾ ਡਾਇਮੇਂਸ਼ਨ 153.8x75.5x7.55 ਮਿਲੀਮੀਟਰ ਅਤੇ ਭਾਰ 154 ਗਰਾਮ ਹੋਵੇਗਾ। ਇਸ ਡਿਊਲ ਸਿਮ ਸਮਾਰਠਫੋਨ 'ਚ 64 ਜੀ. ਬੀ ਦੀ ਇੰਟਰਨਲ ਸਟੋਰੇਜ ਹੋਵੇਗੀ। 128 ਜੀਬੀ ਮਾਈਕ੍ਰੋ ਐੱਸ. ਡੀ ਕਾਰਡ ਦੀ ਸਪੋਰਟ ਹੈ।
ਕੁਨੈੱਕਟੀਵਿਟੀ ਲਈ ਵੀਵੋ ਵੀ5ਐੱਸ 'ਚ 4ਜੀ ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ, 3.5 ਐੱਮ.ਐੱਮ ਪੋਰਟ ਅਤੇ ਇਕ ਮਾਇਕ੍ਰੋ ਯੂ. ਐੱਸ. ਬੀ 2.0 ਪੋਰਟ ਜਿਵੇਂ ਫੀਚਰ ਹੋਣਗੇ। ਇਸ ਫੋਨ ਦੇ ਐਂਡ੍ਰਾਇਡ 6.0 ਮਾਰਸ਼ਮੈਲੋ ਅਧਾਰਿਤ ਫਨਟੱਚ ਓ. ਐੱਸ 2.6 ਦੀ ਉਂਮੀਦ ਹੈ। ਇੱਕ ਰਿਪੋਰਟ ਦੇ ਮੁਤਾਬਕ ਵੀਵੋ ਇਸ ਫੋਨ ਨੂੰ 18,990 ਰੁਪਏ 'ਚ ਲਾਂਚ ਕਰ ਸਕਦੀ ਹੈ। ਇਨਵਾਈਟ ਮੁਤਾਬਕ ਵੀਵੋ ਵੀ5 ਐੱਸ ਨੂੰ ਮੈਟ ਬਲੈਕ ਕਲਰ ਵੇਰਿਅੰਟ 'ਚ ਉਪਲੱਬਧ ਹੋ ਸਕਦਾ ਹੈ।
ਜਿਓ ਨੇ ਪੇਸ਼ ਕੀਤਾ ਧਮਾਕੇਦਾਰ ਆਫਰ, ਇਨ੍ਹਾਂ ਗਾਹਕਾਂ ਨੂੰ ਮਿਲੇਗਾ 168 ਜੀ.ਬੀ. ਮੁਫਤ ਡਾਟਾ
NEXT STORY