ਗੈਜੇਟ ਡੈਸਕ— ਚੀਨ ਦੀ ਕੰਪਨੀ ਵੀਵੋ ਨੇ ਆਪਣੇ ਸਮਰਾਟਫੋਨ ਵੀਵੋ ਵਾਈ12 ਦਾ 3ਜੀ.ਬੀ. ਰੈਮ ਵੇਰੀਐਂਟ ਲਾਂਚ ਕਰ ਦਿੱਤਾ ਹੈ। ਵੀਵੋ ਨੇ ਕੁਝ ਹਫਤੇ ਪਹਿਲਾਂ ਹੀ ਵੀਵੋ ਵਾਈ12 ਦਾ 4ਜੀ.ਬੀ. ਰੈਮ ਵਾਲਾ ਵੇਰੀਐਂਟ ਭਾਰਤ 'ਚ ਲਾਂਚ ਕੀਤਾ ਸੀ। 3ਜੀ.ਬੀ. ਰੈਮ ਵੇਰੀਐਂਟ 'ਚ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ 'ਚ 6.35 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੋਜੈਲਿਉਸ਼ਨ 544x720 ਪਿਕਸਲ ਹੈ। ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ 'ਤੇ ਚੱਲਦਾ ਹੈ। ਇਹ ਸਮਾਰਟਫੋਨ ਦੋ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਹੀਲੀਓ ਪੀ22 ਆਕਟਾ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਇਸ ਸਮਾਰਟਫੋਨ ਦੇ ਬੈਕ 'ਚ ਆਰਟੀਫੀਸ਼ਲ ਇੰਟੈਲੀਜੈਂਸ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ 13 ਮੈਗਾਪਿਕਸਲ ਦਾ ਮੇਨ ਕੈਮਰਾ ਹੈ। ਉੱਥੇ 8 ਅਤੇ 2 ਮੈਗਾਪਿਕਸਲ ਦੇ ਕੈਮਰੇ ਵੀ ਸਮਾਰਟਫੋਨ ਦੇ ਬੈਕ 'ਚ ਦਿੱਤੇ ਗਏ ਹਨ। ਗੱਲ ਕਰੀਏ ਵੀਡੀਓ ਕਾਲਿੰਗ ਅਤੇ ਸੈਲਫੀ ਕੈਮਰੇ ਦੀ ਤਾਂ ਇਸ ਦੇ ਫਰੰਟ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਭਾਰਤ 'ਚ ਜਲਦ ਲਾਂਚ ਹੋਵੇਗਾ ਪਾਪ-ਅਪ ਸੈਲਫੀ ਕੈਮਰੇ ਵਾਲਾ Realme X
NEXT STORY