ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਮਲੇਸ਼ਿਆ 'ਚ ਆਪਣੀ ਵਾਈ-ਸੀਰੀਜ਼ ਦਾ ਨਵਾਂ ਹੈਂਡਸੈੱਟ ਮਾਰਕੀਟ 'ਚ ਉਤਾਰਿਆ ਹੈ। ਮਕਾਮੀ ਮਾਰਕੀਟ 'ਚ ਇਸ ਸਮਾਰਟਫੋਨ ਦੀ ਕੀਮਤ 499 ਮਲੇਸ਼ਿਆਈ ਰਿੰਗਿਟ (ਕਰੀਬ 7,500 ਰੁਪਏ) ਹੈ। ਸਮਾਰਟਫੋਨ ਦੇ ਡਿਜ਼ਾਇਨ 'ਚ ਗ੍ਰੇ ਅਤੇ ਵਾਈਟ ਰੰਗ ਦੀ ਮਿਸ਼ਰਨ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਵੀਵੋ ਵਾਈ 25 'ਚ 4.5 ਇੰਚ ਦੀ 854x480 ਪਿਕਸਲ ਵਾਲਾ ਆਈ. ਪੀ. ਐੱਸ ਡਿਸਪਲੇ ਹੈ। ਹੈਂਡਸੈੱਟ 'ਚ 1.3 ਗੀਗਾਹਰਟਜ਼ ਕਵਾਡ-ਕੋਰ ਐੱਮ. ਟੀ. ਕੇ6580 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ 'ਚ 1 ਜੀ. ਬੀ ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 16 ਜੀ. ਬੀ ਹੈ ਅਤੇ ਜ਼ਰੂਰਤ ਪੈਣ 'ਤੇ 128 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕੀਤਾ ਜਾ ਸਕੇਗਾ। ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਆਧਾਰਿਤ ਫਨਟਚ ਓ. ਐੱਸ 2.1 'ਤੇ ਚੱਲੇਗਾ।
ਵੀਵੋ ਵਾਈ 25 ਨੂੰ ਪਾਵਰ ਦੇਣ ਲਈ 1900 ਐੱਮ.ਏ. ਐੱਚ ਦੀ ਬੈਟਰੀ ਮੌਜੂਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਵਿੱਚ ਇਕ ਐੱਲ. ਈ. ਡੀ ਫਲੈਸ਼ ਵੀ ਦਿੱਤਾ ਗਿਆ ਹੈ। ਦੂਜੀ ਤਰਫ, ਫੋਨ 'ਚ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਕੈਮਰਾ ਐਪ 'ਚ ਨਾਰਮਲ, ਵੌਇਸ ਕੈਪਚਰ, ਪਾਮ ਕੈਪਚਰ, ਐੱਚ. ਡੀ. ਆਰ, ਪਨੋਰਮਾ, ਅਤੇ ਵਾਟਰਮਾਰਕ ਜਿਹੇ ਮੋਡ ਦਿੱਤੇ ਗਏ ਹਨ। ਕੁਨੈੱਕਟੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ ਅਤੇ ਮਾਇਕ੍ਰੋ. ਯੂ ਐੱਸ. ਬੀ ਪੋਰਟ ਸ਼ਾਮਿਲ ਹਨ। ਐਕਸੇਲੇਰੋਮੀਟਰ, ਫੋਟੋਸੈਂਸੇਟਿਵ ਸੈਂਸਰ ਅਤੇ ਪ੍ਰਾਕਸਿਮਿਟੀ ਸੈਂਸਰ ਇਸ ਫੋਨ ਦਾ ਹਿੱਸਾ ਹਨ। ਫੋਨ ਦਾ ਡਾਇਮੇਂਸ਼ਨ 130.7x66.4x9.2 ਮਿਲੀਮੀਟਰ ਹੈ।
4GB ਰੈਮ ਨਾਲ ਸੈਮਸੰਗ ਗਲੈਕਸੀ C5 Pro ਸਮਾਰਟਫੋਨ ਹੋਇਆ ਲਾਂਚ
NEXT STORY