ਗੈਜੇਟ ਡੈਸਕ– ਵੋਡਾਫੋਨ ਨੇ ਆਪਣੇ ਪ੍ਰੀਪੇਡ ਗਾਹਕਾਂ ਨੂੰ ਨਵਾਂ ਤੋਹਫਾ ਦਿੱਤਾ ਹੈ। ਕੰਪਨੀ ਦੇਸ਼ ਦੇ ਚੁਣੇ ਹੋਏ ਸਰਕਿਲਾਂ ’ਚ ਪ੍ਰੀਪੇਡ ਰੀਚਾਰਜ ਕਰਾਉਣ ’ਤੇ 100 ਫੀਸਦੀ ਕੈਸ਼ਬੈਕ ਦੇਣ ਦਾ ਐਲਾਨ ਕੀਤ ਹੈ। ਗਾਹਕਾਂ ਨੂੰ ਇਹ ਕੈਸ਼ਬੈਕ ਵਾਊਚਰਜ਼ ਦੇ ਤੌਰ ’ਤੇ ਦਿੱਤਾ ਜਾਵੇਗਾ ਜਿਸ ਨੂੰ ਉਹ ਭਵਿੱਖ ’ਚ ਰੀਚਾਰਜ ਕਰਾਉਣ ’ਤੇ ਰਿਡੀਮ ਕਰ ਸਕਣਗੇ। ਰਿਲਾਇੰਸ ਜਿਓ ਅਤੇ ਏਅਰਟੈੱਲ ਤੋਂ ਬਾਅਦ ਵੋਡਾਫੋਨ ਹੁਣ ਆਪਣੇ ਗਾਹਕਾਂ ਲਈ 3 ਪ੍ਰੀਪੇਡ ਰੀਚਾਰਜ ਕਰਾਉਣ ’ਤੇ 100 ਕੈਸ਼ਬੈਕ ਆਫਰ ਲਿਆਈ ਹੈ। ਕੈਸ਼ਬੈਕ ਆਫਰ 399 ਰੁਪਏ, 458 ਰੁਪਏ ਅਤੇ 509 ਰੁਪਏ ਦੇ ਪ੍ਰੀਪੇਡ ਰੀਚਾਰਜ ’ਤੇ ਉਪਲੱਬਧ ਹੈ।
ਵੋਡਾਫੋਨ 100 ਫੀਸਦੀ ਕੈਸ਼ਬੈਕ ਦੇ ਰਹੀ ਹੈ ਜਿਸ ਨੂੰ 50 ਰੁਪਏ ਦੇ ਵਾਊਚਰਜ਼ ਦੇ ਤੌਰ ’ਤੇ ਦਿੱਤਾ ਜਾਵੇਗਾ। 399 ਰੁਪਏ ਵਾਲੇ ਪ੍ਰੀਪੇਡ ਪਲਾਨ ’ਤੇ 50 ਰੁਪਏ ਦੇ 8 ਵਾਊਚਰਜ਼ ਜਦੋਂ ਕਿ 458 ਰੁਪਏ ਦੇ ਪ੍ਰੀਪੇਡ ਰੀਚਾਰਜ ’ਤੇ 9 ਅਤੇ 10 ਵਾਊਚਰਜ਼ ਮਿਲਣਗੇ। ਉਮੀਦ ਮੁਤਾਬਕ, ਵੋਡਾਫੋਨ ਗਾਹਕ ਰੀਚਾਰਜ ਦੇ ਸਮੇਂ ਇਕ ਵਾਊਚਰ ਨੂੰ ਇਸਤੇਮਾਲ ਕਰ ਸਕਦੇ ਹਨ। ਵਾਊਚਰ ਦਾ ਇਸਤੇਮਾਲ ਸਿਰਫ ਉਸੇ ਮੋਬਾਇਲ ਨੰਬਰ ਦੇ ਰੀਚਾਰਜ ’ਤੇ ਕੀਤਾ ਜਾ ਸਕਦਾ ਹੈ, ਜਿਸ ਤੋਂ ਵਾਊਚਰਜ਼ ਮਿਲੇ ਹਨ। ਯਾਨੀ ਜੇਕਰ ਤੁਸੀਂ 399 ਰੁਪਏ ਵਾਲਾ ਰੀਚਾਰਜ ਕਰਾਉਂਦੇ ਹੋ ਤਾਂ ਉਸ ਲਈ 349 ਰੁਪਏ ਚਾਕਾਉਣੇ ਹੋਣਗੇ।
ਵੋਡਾਫੋਨ ਦੇ 349 ਰੁਪਏ ਵਾਲੇ ਪ੍ਰੀਪੇਡ ਰੀਚਾਰਜ਼ ’ਚੇ 1.4 ਜੀ.ਬੀ. ਹਾਈ-ਸਪੀਡ ਡਾਟਾ, ਅਨਲਿਮਟਿਡ ਵੁਆਇਸ ਕਾਲਜ਼, 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਦੀ ਮਿਆਦ 70 ਦਿਨਾਂ ਦੀ ਹੈ। ਇਸ ਤਰ੍ਹਾਂ 458 ਰੁਪਏ ਵਾਲੇ ਵੋਡਾਫੋਨ ਰੀਚਾਰਜ਼ ਦੀ ਮਿਆਦ 84 ਦਿਨਾਂ ਦੀ ਹੈ ਜਦੋਂ ਕਿ 509 ਰੁਪਏ ਵਾਲੇ ਪ੍ਰੀਪੇਡ ਪੈਕ ਦੀ ਮਿਆਦ 90 ਦਿਨਾਂ ਦੀ ਹੈ। 50 ਰੁਪਏਵਾਲਾ ਕੈਸ਼ਬੈਕ ਵਾਊਚਰ ਐਂਡਰਾਇਡ ਅਤੇ ਆਈ.ਓ.ਐੱਸ. ’ਤੇ MyVodafone ਐਪ ’ਚ ਉਪਲੱਬਧ ਹੈ। ਵੋਡਾਫੋਨ ਗਾਹਕ ਸਿਰਫ MyVodafone ਐਪ ਰਾਹੀਂ ਹੀ ਕੈਸ਼ਬੈਕ ਵਾਊਚਰ ਨੂੰ ਇਸਤੇਮਾਲ ਕਰ ਸਕਦੇ ਹਨ। 509 ਰੁਪਏ ਵਾਲੇ ਪ੍ਰੀਪੇਡ ਰੀਚਾਰਜ ’ਤੇ ਕੈਸ਼ਬੈਕ ਆਫਰ ਚੇਨਈ ਸਰਕਿਲ ’ਚ ਨਹੀਂ ਹੈ। ਉਥੇ ਹੀ ਹਿਮਾਚਲ ਪ੍ਰਦੇਸ਼ ’ਚ 509 ਰੁਪਏ ਅਤੇ 309 ਰੁਪਏ ਵਾਲੇ ਪ੍ਰੀਪੇਡ ਰੀਚਾਰਜ ’ਤੇ ਕੈਸ਼ਬਾਕ ਆਫਰ ਨਹੀਂ ਦਿੱਤਾ ਜਾ ਰਿਹਾ।
ਆਈਫੋਨ ਯੂਜ਼ਰਜ਼ ਨਹੀਂ ਕਰ ਸਕਣਗੇ WhatsApp stickers ਐਪ ਦਾ ਇਸਤੇਮਾਲ
NEXT STORY