ਜਲੰਧਰ - Volkswagen ਨੇ ਆਪਣੀ ਮਸ਼ਹੂਰ ਸੇਡਾਨ ਕਾਰ Vento ਦੇ Preferred Edition ਨੂੰ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਫਾਕਸਵੈਗਨ ਵੈਂਟੋ ਪ੍ਰੇਫਰਡ ਐਡੀਸ਼ਨ ਨੂੰ ਕਾਰਪੋਰੇਟ ਐਗਜ਼ਿਕਿਉਟਿਵ ਗਾਹਕਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਕਾਰ MPI, “S9, TSI ਅਤੇ TDI DSG ਵੇਰਿਅੰਟ ਦੇ Comfortline ੍ਿਰਟਮ 'ਚ ਉਪਲੱਬਧ ਹੋਵੇਗੀ।
ਕੰਪਨੀ ਨੇ ਅਜੇ ਇਸ ਲਿਮਟਿਡ ਐਡੀਸ਼ਨ ਕਾਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਲਪਰ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੇ ਨਾਲ ਇਕ Preferred ਕਿੱਟ ਉਪਲੱਬਧ ਕਰਾਈ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਫਾਕਸਵੈਗਨ ਵੈਂਟੋ ਪ੍ਰੇਫਰਡ ਐਡੀਸ਼ਨ ਦੇ ਐਕਸਟੀਰਿਅਰ ਅਤੇ ਇੰਟੀਰਿਅਰ 'ਚ ਕਾਫ਼ੀ ਬਦਲਾਵ ਕੀਤੇ ਗਏ ਹਨ। ਕਾਰ 'ਚ ਅਲੌਏ ਵ੍ਹੀਲ, ਰੂਫ ਫਵਾਇਲ, ਹਾਈ ਕੁਆਲਿਟੀ ਲੈਦਰ ਸੀਟ, ਪੋਰਟੇਬਲ ਨੈਵੀਗੇਸ਼ਨ ਡਿਵਾਇਸ, ਵਾਇਰਲੈੱਸ ਰਿਅਰ ਵਿਊ ਕੈਮਰਾ ਆਦਿ ਜਿਵੇਂ ਫੀਚਰਸ ਮੌਜੂਦ ਹਨ।
ਫਾਕਸਵੈਗਨ ਨੇ ਹਾਲ ਹੀ 'ਚ ਵੈਂਟੋ 'ਚ ਲਗਾ 1.5-ਲਿਟਰ ਡੀਜ਼ਲ ਇੰਜਣ ਨੂੰ ਅਪਗ੍ਰੇਡ ਕਰ ਕੇ ਲਾਂਚ ਕੀਤਾ ਹੈ। ਹੁਣ ਇਸ ਕਾਰ 'ਚ ਬਹੁਤ ਟਰਬੋਚਾਰਜਰ ਲਗਾਇਆ ਗਿਆ ਹੈ ਜਿਸ ਦੇ ਨਾਲ ਇਹ ਕਾਰ 108 ਬੀ. ਐੱਚ. ਪੀ ਦੀ ਪਾਵਰ ਜਨਰੇਟ ਕਰਦੀ ਹੈ। ਫਾਕਸਵੈਗਨ ਪੈਸੇਂਜਰ ਕਾਰ ਇੰਡੀਆ ਦੇ ਡਾਇਰੈਕਟਰ ਮਾਈਕਲ ਮੇਅਰ ਨੇ ਲਾਂਚ ਦੇ ਮੌਕੇ 'ਤੇ ਕਿਹਾ, ਵੈਂਟੋ ਸਾਡੀ ਬੇਸਟ ਸੇਲਿੰਗ ਕਾਰ ਹੈ। ਭਾਰਤ 'ਚ ਇਸ ਕਾਰ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਸਾਨੂੰ ਵੈਂਟੋ ਪ੍ਰੇਫਰਡ ਐਡੀਸ਼ਨ ਨੂੰ ਲਾਂਚ ਕਰਦੇ ਹੋਏ ਕਾਫ਼ੀ ਖੁਸ਼ੀ ਹੋ ਰਹੀ ਹੈ।
ਸੀਗੇਟ ਨੇ ਲਾਂਚ ਕੀਤੀ ਸਭ ਤੋਂ ਜ਼ਿਆਦਾ ਸਮਰੱਥਾ ਵਾਲੀ Hard Drive
NEXT STORY