ਆਟੋ ਡੈਸਕ- ਵੋਲਵੋ ਨੇ ਆਪਣੀ ਦੂਜੀ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨ ਪੋਲੇਸਟਰ 2 ਦੀ ਪਹਿਲੀ ਈਮੇਜ ਟੀਜ਼ ਕੀਤੀ ਹੈ ਜੋ ਪ੍ਰੋਡਕਸ਼ਨ ਦੇ ਨਜ਼ਦੀਕ ਦਾ ਮਾਡਲ ਹੈ ਤੇ ਇਸ ਨੂੰ ਵਾਲਵੋ ਦੇ ਇਲੈਕਟ੍ਰਿਕ ਪਰਫਾਰਮੈਂਸ ਬਰਾਂਡ ਨੇ ਬਣਾਇਆ ਹੈ ਵਾਲਵੋ ਇਸ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰ ਪੋਲੇਸਟਰ 2 ਨੂੰ 2-3 ਹਫਤਿਆਂ 'ਚ ਸ਼ੋਅਕੇਸ ਕਰੇਗੀ ਤੇ ਫਿਲਹਾਲ ਜਾਰੀ ਟੀਜ਼ਰ 'ਚ ਕਾਰ ਦੇ ਸਿਰਫ ਪਿਛਲੇ ਹਿੱਸੇ ਦੀ ਝਲਕ ਮਿਲੀ ਹੈ।
ਪੋਲੇਸਟਰ 2 ਦੇ ਡਿਜ਼ਾਈਨ ਨੂੰ ਵੇਖ ਕੇ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਕੰਪਨੀ ਇਸ ਨੂੰ ਕੂਪ ਵਰਗੀ ਡਿਜ਼ਾਈਨ ਨਹੀਂ ਦੇਵੇਗੀ। ਇਹ ਕਾਰ 4 ਡੋਰ ਵਾਲੀ ਫਾਸਟਬੈਕ ਬਾਡੀ ਟਾਈਪ ਹੋ ਸਕਦੀ ਹੈ। ਵਾਲਵੋ ਜਿੱਥੇ ਪੋਲੇਸਟਰ 2 ਆਉਣ ਵਾਲੇ ਕੁੱਝ ਹਫਤਿਆਂ 'ਚ ਪਰਦਾ ਹਟਾਉਣ ਵਾਲੀ ਹੈ, ਉਥੇ ਹੀ ਕਾਰ ਦੀ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਕ ਵਾਰ ਚਾਰਜ ਕਰਣ 'ਤੇ ਪੋਲੇਸਟਰ 2 ਨੂੰ 480 ਕਿ. ਮੀ ਤੱਕ ਚਲਾਇਆ ਜਾ ਸਕਦਾ ਹੈ। ਕਾਰ ਦੀ ਸਮਰੱਥਾ ਦੀ ਗੱਲ ਕਰੀਏ ਤਾਂ ਇਸ ਦੀ ਬੈਟਰੀ 400 ਬੀ. ਐੱਚ. ਪੀ ਪਾਵਰ ਜਨਰੇਟ ਕਰਦੀ ਹੈ।
ਪੋਲੇਸਟਰ 2 ਦੇ ਨਾਲ ਗੂਗਲ ਐਂਡ੍ਰਾਇਡ HMI ਦਾ ਵੀ ਗਲੋਬਲੀ ਡੈਬਿਯੂ ਕੀਤਾ ਜਾਵੇਗਾ ਜੋ ਦੂਜੇ ਰੂਪ 'ਚ ਗੂਗਲ ਅਸਿਸਟੈਂਸ ਦੇ ਇਨ-ਕਾਰ ਵਰਜ਼ਨ ਦਾ ਡੈਬਿਯੂ ਹੋਵੇਗਾ। ਇਸ ਕਾਰ ਨੂੰ ਸਬਸਕ੍ਰਿਪਸ਼ਨ ਰਾਹੀਂ ਹਾਸਲ ਕੀਤਾ ਜਾ ਸਕੇਗਾ ਜੋ ਵਾਲਵੋ ਦੇ-ਕੇਅਰ ਬਾਏ ਵੋਲਵੋ-ਪੈਕੇਜ ਤੋਂ ਥੋੜ੍ਹਾ ਮਹਿੰਗਾ ਹੋਵੇਗਾ। ਵੋਲਵੋ ਤੋਂ ਅਚਾਨਕ ਹੀ ਟੈਸਲਾ ਨੂੰ ਆਪਣੇ ਮੁਕਾਬਲੇ 'ਚ ਖੜਾ ਕਰ ਲਿਆ ਹੈ ਕਿਉਂਕਿ ਕੰਪਨੀ ਨੇ ਪੋਲੇਸਟਰ 2 ਦੀ ਅਨੁਮਾਨਤ ਕੀਮਤ ਟੈਸਲਾ ਮਾਡਲ 3 ਦੇ ਕਰੀਬ ਦੱਸੀ ਹੈ।
ਇਸ ਤਕਨੀਕ ਨਾਲ ਬਿਨਾਂ ਟੱਚ ਕੀਤੇ ਚਲਾਏ ਜਾ ਸਕਣਗੇ ਸਮਾਰਟ ਡਿਵਾਈਸ
NEXT STORY