ਜਲੰਧਰ— ਇੰਸਟੈਂਟ ਮੈਸੇਜਿੰਗ ਸਰਵਿਸ ਐਪ ਵਟਸਐਪ ਨੇ ਹਾਲ ਹੀ 'ਚ ਐਂਡ-ਟੂ-ਐਡ ਇਨਕ੍ਰਿਪਸ਼ਨ ਫੀਚਰ ਪੇਸ਼ ਕੀਤਾ ਹੈ ਜਿਸ ਨਾਲ ਵਟਸਐਪ ਹੋਰ ਵੀ ਸੁਰੱਖਿਅਤ ਹੋ ਗਿਆ। ਇਸ ਨਵੇਂ ਫੀਚਰ ਨਾਲ ਯੂਜ਼ਰਜ਼ ਦੀ ਚੈਟ ਕੋਈ ਵੀ ਹੈਕਰ ਜਾਂ ਸਰਕਾਰੀ ਏਜੰਸੀਆਂ ਨਹੀਂ ਪੜ੍ਹ ਸਕਣਗੀਆਂ। ਇਸੇ ਦੇ ਚਲਦੇ ਬ੍ਰਾਜ਼ੀਲ 'ਚ ਵੀ ਇਕ ਅਦਾਲਤ ਨੇ ਵਟਸਐਪ 'ਤੇ ਬੈਨ ਲਗਾ ਦਿੱਤਾ ਹੈ। ਫਿਲਹਾਲ ਇਹ ਬੈਨ 72 ਘੰਟਿਆਂ ਲਈ ਲਗਾਇਆ ਗਿਆ ਹੈ। ਇਸ ਦੌਰਾਨ ਯੂਜ਼ਰਜ਼ ਵਟਸਐਪ 'ਤੇ ਕੋਈ ਮੈਸੇਜ ਸੈਂਡ ਜਾਂ ਰਿਸੀਵ ਨਹੀਂ ਕਰ ਪਾ ਰਿਹਾ।
ਤੁਹਾਨੂੰ ਦੱਸ ਦਈਏ ਕਿ ਬ੍ਰਾਜ਼ੀਲ 'ਚ ਜੱਜ ਮਾਰਸ਼ਲ ਮੋਂਟਾਲਵਾਓ ਨੇ ਡਰੱਗ ਨਾਲ ਜੁੜੇ ਮਾਮਲੇ 'ਚ ਵਟਸਐਪ ਵੱਲੋਂ ਡਾਟਾ ਦੇਣ ਤੋਂ ਇਨਕਾਰ ਕਰਨ 'ਤੇ ਇਹ ਅਸਥਾਈ ਬੈਨ ਲਗਾਉਣ ਦਾ ਹੁਕਮ ਦਿੱਤਾ ਹੈ। ਵਟਸਐਪ ਦਾ ਕਹਿਣਾ ਸੀ ਕਿ ਉਹ ਇਨਕ੍ਰਿਪਟਿਡ ਮੈਸੇਜ ਨੂੰ ਨਹੀਂ ਪੜ੍ਹ ਸਕਦਾ। ਅਜੇ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਇਸ ਅਸਥਾਈ ਬੈਨ ਨਾਲ ਕੀ ਹੋਵੇਗਾ ਪਰ ਇਸ ਨੂੰ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।
ਬ੍ਰਾਜ਼ੀਲ 'ਚ 10 ਕਰੋੜ ਐਕਟਿਵ ਵਟਸਐਪ ਯੂਜ਼ਰ ਹਨ ਜੋ ਕਮਿਊਨੀਕੇਸ਼ਨ ਲਈ ਇਸ ਨੂੰ ਇਸਤੇਮਾਲ ਕਰਦੇ ਹਨ। ਬੈਨ ਹੋਣ ਕਾਰਨ ਯੂਜ਼ਰਜ਼ ਨੂੰ VPN ਰਾਹੀਂ ਆਪਣੀ ਲੋਕੇਸ਼ਨ ਬਦਲ ਕੇ ਇਸ ਨੂੰ ਇਸਤੇਮਾਲ ਕਰਨਾ ਪੈ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਬ੍ਰਾਜ਼ੀਲ ਨੇ ਵਟਸਐਪ 'ਤੇ ਪਹਿਲੀ ਵਾਰ ਬੈਨ ਲਗਾਇਾ ਹੈ ਇਸ ਤੋਂ ਪਹਿਲਾਂ ਬੀਤੇ ਸਾਲ ਦਸੰਬਰ 'ਚ ਵੀ ਕੰਪਨੀ ਨੇ 48 ਘੰਟਿਆ ਦਾ ਬੈਨ ਲਗਾਇਆ ਸੀ ਪਰ 12 ਘੰਟਿਆਂ ਬਾਅਦ ਹੀ ਇਸ ਨੂੰ ਹਟਾ ਦਿੱਤਾ ਗਿਆ ਸੀ।
ਬ੍ਰਾਜ਼ੀਲ ਦੀ ਪੁਲਸ ਨੇ ਫੇਸਬੁੱਕ ਲੈਟਿਨ ਅਮਰੀਕਾ ਵਾਈਸ ਪ੍ਰੈਜ਼ਿਡੈਂਟ ਨੂੰ ਵੀ ਕੁਝ ਦੇਰ ਲਈ ਹਿਰਾਸਤ 'ਚ ਲਿਆ ਸੀ। ਡਰੱਗ-ਟ੍ਰੈਫਿਕਿੰਗ ਮਾਮਲੇ ਨਾਲ ਜੁੜੇ ਵਟਸਐਪ ਮੈਸੇਜ ਨੂੰ ਲੈ ਕੇ ਪੁਲਸ ਦਾ ਸਹਿਯੋਗ ਕਰਨ 'ਤੇ ਇਹ ਕਾਰਵਾਈ ਕੀਤੀ ਗਈ ਸੀ। ਇਸ ਕਾਰਵਾਈ 'ਤੇ ਵਟਸਐਪ ਨੇ ਨਿਰਾਸ਼ਾ ਜਤਾਈ ਹੈ। ਵਟਸਐਪ ਬੈਨ ਹੋਣ ਤੋਂ ਬਾਅਦ ਬ੍ਰਾਜ਼ੀਲ 'ਚ ਇਕ ਹੋਰ ਮੈਸੇਜਿੰਗ ਐਪ 'ਟੈਲੀਗ੍ਰਾਮ' ਟ੍ਰੈਂਡ ਹੋਣਾ ਸ਼ੁਰੂ ਹੋ ਗਿਆ ਹੈ। ਇਹ ਐਪ ਵੀ ਇਨਕ੍ਰਿਪਟਿਡ ਡਾਟਾ ਇਸਤੇਮਾਲ ਕਰਦਾ ਹੈ ਪਰ ਅਦਾਲਤ ਦੇ ਹੁਕਮ 'ਤੇ ਇਹ ਉਸ ਡਾਟਾ ਨੂੰ ਐਕਸੈੱਸ ਕਰ ਸਕਦਾ ਹੈ।
ਸ਼ਿਓਮੀ ਦੇ ਨਵੇਂ ਸਮਾਰਟਫੋਨ ਅਤੇ ਬੈਂਡ ਦੀਆਂ ਤਸਵੀਰਾਂ ਹੋਈਆਂ ਲੀਕ
NEXT STORY