ਗੈਜੇਟ ਡੈਸਕ—ਹਮੇਸ਼ਾ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਕਿ ਵਟਸਟਐਪ 'ਤੇ ਕਿਸੇ ਵੀ ਮੈਸੇਜ ਨੂੰ ਅੱਖ ਬੰਦ ਕਰਕੇ ਨਾ ਭੇਜੋ ਪਰ ਸਾਨੂੰ ਮੈਸੇਜ ਨੂੰ ਤੁਰੰਤ ਫਾਰਵਰਡ ਕਰਨ ਦੀ ਆਦਤ ਹੈ। ਇਸ ਇਕ ਵਟਸਐਪ ਮੈਸੇਜ ਰਾਹੀਂ ਮਹਾਰਾਸ਼ਟਰ 'ਚ ਪਾਲਟਰੀ ਫਾਰਮਿੰਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਦਰਅਸਲ ਮਹਾਰਾਸ਼ਟਰ 'ਚ ਪਾਲਟਰੀ ਫਾਰਮਿੰਗ ਕਰਨ ਵਾਲੇ ਇਕ ਕਿਸਾਨ ਦੇ ਮੋਬਾਇਲ 'ਤੇ ਮੈਸੇਜ ਆਉਂਦਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਆਂਡੇ ਅਤੇ ਚਿਕਨ ਨਾਲ ਕੋਰੋਨਾਵਾਇਰਸ ਫੈਲਦਾ ਹੈ। ਦੇਖਦੇ ਹੀ ਦੇਖਦੇ ਇਹ ਮੈਸੇਜ ਪੂਰੇ ਦੇਸ਼ 'ਚ ਫੈਲ ਗਿਆ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਆਂਡੇ ਅਤੇ ਚਿਕਨ ਦੀ ਕੀਮਤ 90 ਫੀਸਦੀ ਤਕ ਘਟ ਗਈ। ਅਜਿਹੇ 'ਚ ਇਕ ਮੈਸੇਜ ਦੇ ਵਾਇਰਲ ਹੋਣ ਕਾਰਣ ਲੱਖਾਂ ਕਿਸਾਨਾਂ ਨੂੰ ਹੁਣ ਘਰ ਚਲਾਉਣ 'ਚ ਵੀ ਸਮੱਸਿਆ ਹੋਣ ਲੱਗੀ ਹੈ।

ਆਲ ਇੰਡੀਆ ਪੋਲਟਰੀ ਬ੍ਰੀਡਰਸ ਏਸੋਸੀਏਸ਼ਨ ਦੇ ਵਾਇਸ ਪ੍ਰੈਸੀਡੈਂਟ ਸੁਰੇਸ਼ ਚਿਤਪੁਰੀ ਨੇ ਅੰਗ੍ਰੇਜੀ ਵੈੱਬਸਾਈਟ ਲਾਈਵ ਮਿੰਟ ਨੂੰ ਦਿੱਤੇ ਇਕ ਇੰਟਰਵਿਊ 'ਚ ਦੱਸਿਆ ਕਿ ਆਂਡੇ ਅਤੇ ਚਿਕਨ ਦੀ ਡਿਮਾਂਡ ਘੱਟ ਹੋਣ ਕਾਰਣ ਲੋਕਾਂ ਨੇ ਕੋਰੋਨਾਵਾਇਰਸ ਦੇ ਡਰ ਕਾਰਣ ਚਿਕਨ ਅਤੇ ਆਂਡੇ ਖਾਣੇ ਬੰਦ ਕਰ ਦਿੱਤੇ ਹਨ। ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਵਰਗੇ ਸੂਬਿਆਂ 'ਚ ਵੀ ਚਿਕਨ 30 ਤੋਂ 40 ਰੁਪਏ ਕਿਲੋ ਵਿਕ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਮਹਾਰਾਸ਼ਟਰ 'ਚ ਹੀ ਸਾਹਮਣੇ ਆਏ ਹਨ ਅਤੇ ਇਹ ਮੈਸੇਜ ਵੀ ਮਹਾਰਾਸ਼ਟਰ ਤੋਂ ਹੀ ਵਾਇਰਲ ਹੋਇਆ ਹੈ। ਅਜੇ ਤਕ ਅਜਿਹੀ ਕੋਈ ਠੋਸ ਰਿਪੋਰਟ ਸਾਹਮਣੇ ਨਹੀਂ ਆਈ ਹੈ ਜਿਸ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੋਵੇ ਕਿ ਚਿਕਨ ਖਾਣ ਨਾਲ ਕੋਰੋਨਾਵਾਇਰਸ ਫੈਲਿਆ ਹੋਵੇ। ਅਜਿਹੇ 'ਚ ਅਫਵਾਹਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ :-
ਕੋਰੋਨਾਵਾਇਰਸ ਕਾਰਣ iPhone ਦੀ ਖਰੀਦ ਨੂੰ ਲੈ ਕੇ ਐਪਲ ਨੇ ਕੀਤਾ ਇਹ ਐਲਾਨ
ਜਿਓ ਵੱਲੋਂ ਸ਼ਾਨਦਾਰ 4G ਪੈਕ ਲਾਂਚ, ਰੋਜ਼ਾਨਾ 2 GB ਮਿਲੇਗਾ ਹਾਈ ਸਪੀਡ ਡਾਟਾ
NEXT STORY