ਜਲੰਧਰ- ਵਟਸਐਪ ਮੈਸੇਂਜਰ ਆਖ਼ਿਰਕਾਰ ਐਪਲ ਦੇ CarPlay ਦੇ ਲੇਟੈਸਟ ਵਰਜ਼ਨ ਰਾਹੀਂ ਤੁਹਾਡੇ in-vehicle ਕੁਨੈੱਕਟੀਵਿਟੀ ਸਿਸਟਮ ਤੱਕ ਪਹੁੰਚ ਗਿਆ ਹੈ। ਕੰਪਨੀ ਨੇ ਇਸ ਨਵੀਂ ਅਪਡੇਟ ਨੂੰ iPhone ਲਈ ਵਟਸਐਪ v2.18.2 ਰਾਹੀਂ ਜਾਰੀ ਕੀਤੀ ਹੈ। ਨਵੀਂ ਅਪਡੇਟ 'ਚ push ਨੋਟੀਫਿਕੇਸ਼ਨ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ ਤੁਸੀਂ ਮੂਵ ਕਰਦੇ ਸਮੇਂ ਵੀ ਆਪਣੇ ਕੰਟੈਕਟ ਦੇ ਨਾਲ ਕੰਮਿਊਨਿਕੇਟ ਕਰ ਸਕਦੇ ਹਨ।
ਦਸ ਦਈਏ ਕਿ ਇਸ ਤੋਂ ਪਹਿਲਾਂ ਯੂਜ਼ਰਸ ਨੂੰ ਆਪਣੇ iPhones ਅਤੇ iPads 'ਤੇ ਵਟਸਐਪ 'ਤੇ ਇੰਟਰੈਕਟ ਕਰਨ ਲਈ ਆਪਣੇ ਵਾਹਨਾਂ 'ਤੇ Siri ਇੰਟੀਗ੍ਰੇਸ਼ਨ ਦਾ ਇਸਤੇਮਾਲ ਕਰਨ ਦੀ ਲੋੜ ਸੀ। ਹੁਣ ਆਫੀਸ਼ਿਅਲ CarPlay ਦੇ ਸਪੋਰਟ ਨਾਲ ਤੁਹਾਨੂੰ ਆਪਣੇ ਡਿਵਾਇਸ 'ਤੇ ਮੈਸੇਜ ਰਿਸੀਵ ਹੋ ਜਾਵੇਗਾ। ਇਸ ਦੇ ਨਾਲ ਹੀ ਆਸਾਨੀ ਨਾਲ ਐਕਸੇਸ ਕਰਨ ਲਈ ਤੁਹਾਡੇ CarPlay ਡੈਸ਼ ਇੰਟਰਫੇਸ 'ਤੇ ਵਟਸਐਪ ਆਈਕਨ ਵੀ ਉਪਲੱਬਧ ਹੋਵੇਗਾ। ਨਵੇਂ 3arPlay ਇੰਟੀਗਰੇਸ਼ਨ 'ਚ ਤੁਹਾਨੂੰ ਆਪਣੇ ਵਟਸਐਪ ਅਕਾਉਂਟ 'ਚ ਰਿਸੀਵ ਕੀਤੇ ਗਏ ਮੈਸੇਜ ਵਿਖਾਈ ਦੇਣਗੇ, ਜਿਸ ਨੂੰ ਤੁਸੀਂ Siri ਦੀ ਮਦਦ ਨਾਲ ਪੜ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ Siri ਦੀ ਮਦਦ ਨਾਲ ਵਟਸਐਪ ਰਾਹੀਂ ਮੈਸੇਜ ਸੈਂਡ ਵੀ ਕਰ ਸਕਦੇ ਹੋ।
ਤੁਸੀਂ ਇਸ ਅਪਡੇਟ ਨੂੰ ਐਪ ਸਟੋਰ ਰਾਹੀਂ ਡਾਊਨਲੋਡ ਕਰ ਸਕਦੇ ਹੋ। ਐਪ ਸਟੋਰ 'ਤੇ ਆਧਿਕਾਰਤ ਚੈਂਜਲਾਗ ਇੰਟੀਗਰੇਸ਼ਨ ਦੇ ਬਾਰੇ 'ਚ ਨਹੀਂ ਦੱਸਦਾ ਹੈ। ਹਾਲਾਂਕਿ, iCulture ਦੀ ਰਿਪੋਰਟ ਦੇ ਮੁਤਾਬਕ, ਲੇਟੈਸਟ ਵਰਜਨ ਦੇ ਬਾਰੇ 'ਚ ਇੰਸਟਾਲ ਤੋਂ ਬਾਅਦ ਹੀ ਪਤਾ ਚਲਦਾ ਹੈ। Pioneer ਅਤੇ ਸੋਨੀ ਜਿਹੀਆਂ ਕੰਪਨੀਆਂ ਪਹਿਲਾਂ ਤੋਂ ਹੀ CarPlay ਨੂੰ ਇਸ-ਕਾਰ ਆਡੀਓ ਸਿਸਟਮ 'ਚ ਸਪੋਰਟ ਕਰਦੀਆਂ ਹਨ।
Vivo Xplay7 ਸਮਾਰਟਫੋਨ 10 ਜੀ. ਬੀ. ਰੈਮ ਨਾਲ ਹੋਵੇਗਾ ਲਾਂਚ
NEXT STORY