ਗੈਜੇਟ ਡੈਸਕ– ਵਟਸਐਪ ਯੂਜ਼ਰਸ ਲਈ ਇਕ ਰਾਹਤ ਦੀ ਖਬਰ ਹੈ। ਕੰਪਨੀ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵਿਕਾਰ ਕਰਨ ਲਈ ਤੈਅ ਕੀਤੀ ਗਈ 15 ਮਈ ਵਾਲੀ ਸਮਾਂ ਮਿਆਦ ਨੂੰ ਖਤਮ ਕਰ ਦਿੱਤਾ ਹੈ। ਹੁਣ ਕੰਪਨੀ ਦੀ ਨਵੀਂ ਨਿਤੀ ਤਹਿਤ ਪ੍ਰਾਈਵੇਸੀ ਪਾਲਿਸੀ ਨੂੰ ਸਵਿਕਾਰ ਨਾ ਕਰਨ ’ਤੇ ਵੀ 15 ਮਈ ਤੋਂ ਬਾਅਦ ਯੂਜ਼ਰਸ ਦਾ ਵਟਸਐਪ ਖਾਤਾ ਡਿਲੀਟ ਨਹੀਂ ਹੋਵੇਗਾ। ਸੋਸ਼ਲ ਮੀਡੀਆ ਕੰਪਨੀ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ’ਤੇ ਕੰਪਨੀ ਨੇ ਰੋਕ ਲਗਾਉਂਦੇ ਹੋਏ ਹੁਣ ਇਹ ਰਾਹਤ ਦਿੱਤੀ ਹੈ। ਹਾਲਾਂਕਿ, ਕੰਪਨੀ ਨੇ ਇਸ ਫੈਸਲੇ ਦੇ ਪਿੱਛੇ ਦੇ ਕਾਰਨ ਨੂੰ ਸਪਸ਼ਟ ਨਹੀਂ ਕੀਤਾ।
ਦਰਅਸਲ, ਵਟਸਐਪ ਦੇ ਪ੍ਰਾਈਵੇਸੀ ਪਾਲਿਸੀ ਦੇ ਫੈਸਲੇ ਤੋਂ ਬਾਅਦ ਇਸ ਦੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਕਈ ਯੂਜ਼ਰਸ ਵਟਸਐਪ ਛੱਡ ਕੇ ਦੂਜੇ ਪਲੇਟਫਾਰਮ ’ਚੇ ਜਾ ਰਹੇ ਹਨ। ਅਜਿਹੇ ’ਚ ਕੰਪਨੀ ਦਾ ਨਵਾਂ ਫੈਸਲਾ ਥੋੜ੍ਹੀ ਰਾਹਤ ਦੇਣ ਵਾਲਾ ਹੈ।
ਇਹ ਵੀ ਪੜ੍ਹੋ– ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ
ਵਟਸਐਪ ਦੇ ਇਕ ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਇਕ ਈਮੇਲ ਦੇ ਜਵਾਬ ’ਚ ਕਿਹਾ ਕਿ ਪਾਲਿਸੀ ਅਪਡੇਟ ਸਵਿਕਾਰ ਨਾ ਕਰਨ ’ਤੇ 15 ਮਈ ਨੂੰ ਕੋਈ ਵੀ ਵਟਸਐਪ ਖਾਤਾ ਡਿਲੀਟ ਨਹੀਂ ਕੀਤਾ ਜਾਵੇਗਾ। ਅਸੀਂ ਆਉਣ ਵਾਲੇ ਕੁਝ ਹਫਤਿਆਂ ਤਕ ਯੂਜ਼ਰਸ ਨੂੰ ਰਿਮਾਇੰਡਰ ਦੇਵਾਂਗੇ। ਬੁਲਾਰੇ ਨੇ ਅੱਗੇ ਕਿਹਾ ਕਿ ਜ਼ਿਆਦਾਤਰ ਯੂਜ਼ਰਸ ਨੇ ਵਟਸਐਪ ਦੀ ਨਵੀਂ ਪਾਲਿਸੀ ਸਵਿਕਾਰ ਕਰ ਲਈ ਹੈ ਅਤੇ ਕੁਝ ਲੋਕਾਂ ਨੂੰ ਅਜੇ ਤਕ ਅਜਿਹਾ ਕਰਨ ਦਾ ਮੌਕਾ ਨਹੀਂ ਮਿਲਆ। ਹਾਲਾਂਕਿ ਕੰਪਨੀ ਨੇ ਪਾਲਿਸੀ ਨੂੰ ਹੁਣ ਤਕ ਸਵਿਕਾਰ ਕਰ ਚੁੱਕੇ ਲੋਕਾਂ ਦੀ ਗਿਣਤੀ ਨਹੀਂ ਦੱਸੀ।
ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ
ਹਾਲ ਹੀ ’ਚ ਦਿੱਲੀ ਹਾਈ ਕੋਰਟ ਨੇ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਖ਼ਿਲਾਫ਼ ਦਾਇਰ ਇਕ ਜਨਹਿਤ ਪਟੀਸ਼ਨ ’ਤੇ ਕੇਂਦਰ ਸਰਕਾਰ ਅਤੇ ਸੋਸ਼ਲ ਮੀਡੀਆ ਪਲੇਟਫਾਰਮ- ਫੇਸਬੁੱਕ ਅਤੇ ਵਟਸਐਪ ਤੋਂ ਜਵਾਬ ਮੰਗਿਆ ਹੈ। ਮੁੱਖ ਜੱਜ ਡੀ.ਐੱਨ. ਪਟੇਲ ਅਤੇ ਜੱਜ ਜਸਮੀਤ ਸਿੰਘ ਦੀ ਬੈਂਚ ਨੇ ਕੇਂਦਰ, ਫੇਸਬੁੱਕ ਅਤੇ ਵਟਸਐਪ ਨੂੰ ਨੋਟਿਸ ਜਾਰੀ ਕਰਕੇ 13 ਮਈ ਤਕ ਪਟੀਸ਼ਨ ’ਤੇ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਵਟਸਐਪ ਨੇ ਬੈਂਚ ਨੂੰ ਦੱਸਿਆ ਕਿ ਵਿਅਕਤੀਆਂ ਦੀ ਨਿੱਜੀ ਗੱਲਬਾਤ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਸੁਰੱਖਿਅਤ ਰਹਿੰਦੀ ਹੈ। ਪਟੀਸ਼ਨਕਰਤਾ ਹਰਸ਼ਾ ਗੁਪਤਾ ਨੇ ਅਦਾਲਤ ਨੂੰ ਕੁਝ ਅੰਤਰਿਮ ਆਦੇਸ਼ ਦੇਣ ਦੀ ਅਪੀਲ ਕੀਤੀ ਕਿਉਂਕਿ ਵਟਸਐਪ 15 ਮਈ ਤੋਂ ਆਪਣੀ ਨਿਤੀ ਨੂੰ ਪ੍ਰਭਾਵੀ ਬਣਾਏਗੀ। ਇਸ ਨੂੰ ਵੇਖਦੇ ਹੋਏ ਅਦਾਲਤ ਨੇ ਮਾਮਲੇ ਨੂੰ ਸੁਣਵਾਈ ਲਈ 13 ਮਈ ਨੂੰ ਸੂਚੀਬੱਧ ਕਰ ਦਿੱਤਾ।
ਇਹ ਵੀ ਪੜ੍ਹੋ– ‘ਜਿਵੇਂ-ਜਿਵੇਂ ਟੈਸਟ ਦੀ ਗਿਣਤੀ ਵਧਾਈ, ਤਿਵੇਂ-ਤਿਵੇਂ ਕੋਰੋਨਾ ਦੇ ਮਾਮਲੇ ਵਧੇ’
ਇਹ ਵੀ ਪੜ੍ਹੋ– ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਦੇ ਬਿਆਨ 'ਤੇ ਸਰਕਾਰ ਦੇ ਮੁੱਖ ਸਲਾਹਕਾਰ ਦਾ ਯੂ-ਟਰਨ, ਦਿੱਤਾ ਇਹ ਮਸ਼ਵਰਾ
ਕੀ ਹੈ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ
ਵਟਸਐਪ ਨੇ ਇਸੇ ਸਾਲ ਜਨਵਰੀ ਦੇ ਪਹਿਲੇ ਹਫਤੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਜਾਰੀ ਕੀਤੀ ਸੀ। ਇਸ ਨੂੰ ਸਾਰੇ ਯੂਜ਼ਰਸ ਲਈ 8 ਫਰਵਰੀ ਤਕ ਸਵਿਕਾਰ ਕਰਨਾ ਸੀ ਪਰ ਭਾਰਤ ਸਮੇਤ ਕਈ ਦੇਸ਼ਾਂ ’ਚ ਵਿਰੋਧ ਹੋਣ ਤੋਂ ਬਾਅਦ ਕੰਪਨੀ ਨੇ ਇਸ ਨੂੰ 15 ਮਈ ਤਕ ਲਈ ਟਾਲ ਦਿੱਤਾ ਸੀ। ਕੰਪਨੀ ਦੀ ਨਵੀਂ ਨਿਤੀ ਅਨੁਸਾਰ ਉਹ ਬਿਜ਼ਨੈੱਸ ਉਪਭੋਗਤਾਵਾਂ ਦਾ ਨਾਂ, ਪਤਾ, ਫੋਨ ਨੰਬਰ, ਲੋਕੇਸ਼ਨ ਸਮੇਤ ਕਈ ਜਾਣਕਾਰੀਆਂ ਇਕੱਠੀਆਂ ਕਰਕੇ ਫੇਸਬੁੱਕ, ਇੰਸਟਾਗ੍ਰਾਮ ਅਤੇ ਮੈਸੰਜਰ ਨਾਲ ਸਾਂਝਾ ਕਰਦੀ ਹੈ।
ਇਹ ਵੀ ਪੜ੍ਹੋ– ਕੋਰੋਨਾ ਪੀੜਤ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ
ਆਸਟ੍ਰੇਲੀਆਈ ਵਿਗਿਆਨੀਆਂ ਨੇ ਨੇਤਰਹੀਣਾਂ ਦੀ ਮਦਦ ਲਈ ਬਣਾਏ ਖਾਸ ਤਰ੍ਹਾਂ ਦੇ 'ਬੂਟ'
NEXT STORY