ਨਵੀਂ ਦਿੱਲੀ- ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਲੋਕਾਂ ਵਿਚ ਵੱਧ ਰਹੀ ਨਾਰਾਜ਼ਗੀ ਵਿਚਕਾਰ ਵਟਸਐਪ ਨੇ ਘੋਸ਼ਣਾ ਕੀਤੀ ਹੈ ਕਿ ਉਸ ਨੇ ਆਪਣੇ ਨਿੱਜਤਾ ਅਪਡੇਟ ਨੂੰ ਮੁਲਤਵੀ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਲੋਕਾਂ ਵਿਚਕਾਰ ਗ਼ਲਤ ਸੂਚਨਾ ਪਹੁੰਚਣ ਕਾਰਨ ਨਿੱਜਤਾ ਅਪਡੇਟ ਨੂੰ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ।
ਬਲਾਗ ਪੋਸਟ ਵਿਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਤਾਰੀਖ਼ ਨੂੰ ਪਿੱਛੇ ਕਰ ਰਹੇ ਹਾਂ। 8 ਫਰਵਰੀ ਨੂੰ ਕਿਸੇ ਦਾ ਵੀ ਖ਼ਾਤਾ ਸਸਪੈਂਡ ਜਾਂ ਡਿਲੀਟ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹ ਵਟਸਐਪ ਦੀ ਨਿੱਜਤਾ ਤੇ ਸੁਰੱਖਿਆ ਆਦਿ ਨੂੰ ਲੈ ਕੇ ਫੈਲੀ ਗ਼ਲਤ ਜਾਣਕਾਰੀ ਨੂੰ ਲੋਕਾਂ ਦੇ ਸਾਹਮਣੇ ਸਪੱਸ਼ਟ ਕਰਨ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਸੋਨੇ-ਚਾਂਦੀ 'ਚ ਆਈ ਤੇਜ਼ੀ, ਕੀਮਤਾਂ 'ਚ 558 ਰੁਪਏ ਤੱਕ ਦਾ ਉਛਾਲ, ਜਾਣੋ ਮੁੱਲ
ਦੱਸ ਦਈਏ ਕਿ ਵਪਾਰਕ ਸੰਗਠਨਾਂ ਸਣੇ ਬਹੁਤ ਸਾਰੇ ਸੰਗਠਨਾਂ ਨੇ ਕਿਹਾ ਕਿ ਦੇਸ਼ ਦੇ ਡਾਟਾ ਦੀ ਸੁਰੱਖਿਆ, ਨਿੱਜਤਾ, ਸੁਤੰਤਰਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਵਿਕਾਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਬਹੁਤੇ ਲੋਕਾਂ ਨੇ ਵਟਸਐਪ ਖ਼ਾਤਾ ਬੰਦ ਕਰਨ ਦਾ ਵੀ ਮਨ ਬਣਾ ਲਿਆ ਸੀ।
ਕੀ ਹੈ ਪ੍ਰਾਈਵੇਸੀ ਪਾਲਿਸੀ, ਜਿਸ 'ਤੇ ਹੋ ਰਿਹੈ ਇਤਰਾਜ਼?
ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਤੋਂ ਹਰੇਕ ਨੂੰ ਇਤਰਾਜ਼ ਸੀ। ਇਸ ਮੁਤਾਬਕ ਵਟਸਐਪ ਆਪਣੇ ਯੂਜਰਜ਼ ਦਾ ਇੰਟਰਨੈੱਟ ਪ੍ਰੋਟੋਕੋਲ ਅਡਰੈੱਸ (ਆਈਪੀ ਅਡਰੈੱਸ) ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਹੋਰ ਥਰਡ ਪਾਰਟੀ ਨੂੰ ਦੇ ਸਕਦਾ ਹੈ।
ਵਟਸਐਪ ਤੁਹਾਡੀ ਡਿਵਾਇਸ ਤੋਂ ਬੈਟਰੀ ਲੈਵਲ, ਸਿਗਨਲ ਸਟਰੈਂਥ, ਐਪ ਵਰਜ਼ਨ, ਬ੍ਰਾਊਜ਼ਰ ਨਾਲ ਜੁੜੀਆਂ ਜਾਣਕਾਰੀਆਂ, ਭਾਸ਼ਾ, ਟਾਈਮ ਜ਼ੋਨ, ਫੋਨ ਨੰਬਰ, ਮੋਬਾਇਲ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਵਰਗੀਆਂ ਜਾਣਕਾਰੀਆਂ ਵੀ ਇਕੱਠਾ ਕਰੇਗਾ। ਪੁਰਾਣੀ ਪ੍ਰਾਈਵੇਸੀ ਪਾਲਿਸੀ ਵਿੱਚ ਇਨ੍ਹਾਂ ਦਾ ਜ਼ਿਕਰ ਨਹੀਂ ਸੀ।
ਨਵੀਂ ਪਾਲਿਸੀ ਅਨੁਸਾਰ ਬੇਸ਼ੱਕ ਤੁਸੀਂ ਵਟਸਐਪ ਦੇ 'ਲੋਕੇਸ਼ਨ' ਫੀਚਰ ਦੀ ਵਰਤੋਂ ਨਾ ਕਰੋ ਪਰ ਤੁਹਾਡੇ ਆਈ.ਪੀ. ਅਡਰੈੱਸ, ਫੋਨ ਨੰਬਰ, ਦੇਸ਼ ਅਤੇ ਸ਼ਹਿਰ ਵਰਗੀਆਂ ਜਾਣਕਾਰੀਆਂ ਵਟਸਐਪ ਕੋਲ ਹੋਣਗੀਆਂ।
ਜੇਕਰ ਤੁਸੀਂ ਵਟਸਐਪ ਦਾ ਬਿਜ਼ਨੈੱਸ ਅਕਾਊਂਟ ਵਰਤਦੇ ਹੋ ਤਾਂ ਤੁਹਾਡੀ ਜਾਣਕਾਰੀ ਫੇਸਬੁੱਕ ਸਣੇ ਉਸ ਬਿਜ਼ਨੈੱਸ ਨਾਲ ਜੁੜੇ ਕਈ ਹੋਰ ਪੱਖਾਂ ਤੱਕ ਪਹੁੰਚ ਸਕਦੀ ਹੈ। ਵਟਸਐਪ ਨੇ ਭਾਰਤ ਵਿੱਚ ਪੇਮੈਂਟ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਦਾ ਪੇਮੈਂਟ ਫੀਚਰ ਉਪਯੋਗ ਕਰਦੇ ਹੋ ਤਾਂ ਵਟਸਐਪ ਤੁਹਾਡਾ ਕੁਝ ਹੋਰ ਨਿੱਜੀ ਡਾਟਾ ਇਕੱਠਾ ਕਰੇਗਾ। ਜਿਵੇਂ ਕਿ ਤੁਹਾਡਾ ਪੇਮੈਂਟ ਅਕਾਊਂਟ ਅਤੇ ਟਰਾਂਜੈਸਕਸ਼ਨ ਨਾਲ ਜੁੜੀਆਂ ਜਾਣਕਾਰੀਆਂ। ਇਸ ਲਈ ਜੇਕਰ ਕੋਈ 8 ਫਰਵਰੀ ਤੱਕ ਵਟਸਐਪ ਦੀਆਂ ਪਾਲਿਸੀਆਂ ਨੂੰ ਨਾ ਮੰਨਦਾ ਤਾਂ ਉਸ ਦਾ ਖ਼ਾਤਾ ਬੰਦ ਕਰ ਦਿੱਤਾ ਜਾਣਾ ਸੀ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ
5,000 ਰੁਪਏ ਦਾ ਕੈਸ਼ਬੈਕ ਦੇ ਰਿਹੈ Apple, ਖ਼ਰੀਦ ਸਕਦੇ ਹੋ ਇਹ ਆਈਫੋਨ
NEXT STORY