ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਵੌਇਸ ਮੈਸੇਜ ਲਈ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਇਸ ਫੀਚਰ ਨਾਲ ਤੁਹਾਨੂੰ ਵੌਇਸ ਪ੍ਰੀਵਿਊ ਕਰਨ ਦਾ ਆਪਸ਼ਨ ਮਿਲੇਗਾ। ਯੂਜ਼ਰਸ ਵਟਸਐਪ ’ਤੇ ਵੌਇਸ ਮੈਸੇਜ ਭੇਜਣ ਤੋਂ ਪਹਿਲਾਂ ਉਸ ਨੂੰ ਸੁਣ ਸਕਣਗੇ। ਕੰਪਨੀ ਨੇ ਦੱਸਿਆ ਕਿ ਹੁਣ ਤੁਸੀਂ ਵਟਸਐਪ ’ਤੇ ਵੌਇਸ ਮੈਸੇਜ ਭੇਜਣ ਤੋਂ ਪਹਿਲਾਂ ਉਸ ਨੂੰ ਸੁਣ ਸਕੋਗੇ, ਇਹ ਉਸ ਸਮੇਂ ਲਈ ਪਰਫੈਕਟ ਹੈ ਜਦੋਂ ਤੁਸੀਂ ਸਹੀ ਮੈਸੇਜ ਸੈਂਡ ਕਰਨਾ ਚਾਹੁੰਦੇ ਹੋ।
ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ
ਕੰਪਨੀ ਨੇ ਦੱਸਿਆ ਕਿ ਵਟਸਐਪ ਦਾ ਵੌਇਸ ਮੈਸੇਜ ਫੀਚਰ ਦੁਨੀਆ ਭਰ ’ਚ ਕਾਫੀ ਪ੍ਰਸਿੱਧ ਹੈ। ਇਸ ਨਾਲ ਯੂਜ਼ਰਸ ਇਕ-ਦੂਜੇ ਦੇ ਨੇੜੇ ਆਉਂਦੇ ਹਨ। ਇਹ ਤੁਹਾਨੂੰ ਵੌਇਸ ਮੈਸੇਜ ਕਰਨ ਅਤੇ ਉਸ ਨੂੰ ਸੁਣਨ ਦੀ ਆਜ਼ਾਦੀ ਦਿੰਦਾ ਹੈ। ਦੱਸ ਦੇਈਏ ਕਿ ਹੁਣ ਤਕ ਯੂਜ਼ਰਸ ਆਫਿਸ਼ੀਅਲੀ ਵਟਸਐਪ ਵੌਇਸ ਮੈਸੇਜ ਨੂੰ ਰਿਕਾਰਡ ਕਰਨ ਤੋਂ ਬਾਅਦ ਉਸ ਨੂੰ ਸੁਣ ਨਹੀਂ ਸਕਦੇ ਸਨ। ਹੁਣ ਯੂਜ਼ਰਸ ਕੋਲ ਵੌਇਸ ਮੈਸੇਜ ਨੂੰ ਸੈਂਡ ਕਰਨ ਤੋਂ ਪਹਿਲਾਂ ਸੁਣਨ ਦਾ ਆਪਸ਼ਨ ਵੀ ਰਹੇਗਾ। ਹੁਣ ਵਟਸਐਪ ’ਤੇ ਵੌਇਸ ਮੈਸੇਜ ਪ੍ਰੀਵਿਊ ਸੁਣਨਾ ਕਾਫੀ ਆਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ– Netflix ਦਾ ਤੋਹਫਾ: 60 ਫੀਸਦੀ ਤਕ ਸਸਤੇ ਹੋਏ ਪਲਾਨ, ਸ਼ੁਰੂਆਤੀ ਕੀਮਤ ਹੁਣ 149 ਰੁਪਏ
ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ
ਇੰਝ ਕੰਮ ਕਰੇਗਾ ਫੀਚਰ
- ਇਸ ਲਈ ਸਭ ਤੋਂ ਪਹਿਲਾਂ ਵਟਸਐਪ ’ਤੇ ਕਿਸੇ ਇੰਡੀਵਿਜ਼ੁਅਲ ਜਾਂ ਗਰੁੱਪ ਚੈਟ ਨੂੰ ਓਪਨ ਕਰੋ।
- ਚੈਟ ਓਪਨ ਹੋਣ ਤੋਂ ਬਾਅਦ ਮਾਈਕ੍ਰੋਫੋਨ ਨੂੰ ਟੱਚ ਕਰੋ ਅਤੇ ਇਸ ਨੂੰ ਸਲਾਈਡ ਅਪ ਕਰਕੇ ਹੈਂਡਸ ਫ੍ਰੀ ਰਿਕਾਰਡਨ ਨੂੰ ਲਾਕ ਕਰ ਲਓ।
- ਇਸਤੋਂ ਬਾਅਦ ਬੋਲਣਾ ਸ਼ੁਰੂ ਕਰੋ।
- ਮੈਸੇਜ ਪੂਰਾ ਹੋਣ ਤੋਂ ਬਾਅਦ ਸਟਾਪ ’ਤੇ ਟੈਪ ਕਰੋ।
- ਇਸਤੋਂ ਬਾਅਦ ਤੁਸੀਂ ਪਲੇਅ ’ਤੇ ਟੈਪ ਕਰਕੇ ਆਪਣੀ ਰਿਕਾਰਡਿੰਗ ਨੂੰ ਸੁਣ ਸਕਦੇ ਹੋ।
ਤੁਸੀਂ ਟਾਈਮ ਸਟੈਂਪ ਰਾਹੀਂ ਰਿਕਾਰਡਿੰਗ ਦੇ ਕਿਸੇ ਖਾਸ ਪਾਰਟ ਨੂੰ ਵੀ ਸੁਣ ਸਕਦੇ ਹੋ। ਪਸੰਦ ਨਾ ਆਉਣ ’ਤੇ ਟ੍ਰੈਸ਼ ’ਤੇ ਟੈਪ ਕਰਕੇ ਤੁਸੀਂ ਵੌਇਸ ਮੈਸੇਜ ਨੂੰ ਡਿਲੀਟ ਕਰ ਸਕਦੇ ਹੋ। ਜੇਕਰ ਤੁਹਾਨੂੰ ਲਗਦਾ ਹੈ ਕਿ ਵੌਇਸ ਮੈਸੇਜ ਸਹੀ ਰਿਕਾਰਡ ਹੋਇਆ ਤਾਂ ਸੈਂਡ ’ਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਦੂਜੇ ਯੂਜ਼ਰ ਨੂੰ ਭੇਜ ਸਕਦੇ ਹੋ।
ਇਹ ਵੀ ਪੜ੍ਹੋ– ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ
ਹੋਂਡਾ ਦੇ ਮੇਡ ਇਨ ਇੰਡੀਆ ਇੰਜਣ ਹੁਣ ਵਿਦੇਸ਼ਾਂ ’ਚ ਵੀ ਹੋਣਗੇ ਨਿਰਯਾਤ
NEXT STORY