ਜਲੰਧਰ— ਮੈਸੇਜਿੰਗ ਐਪ ਵਟਸਐਪ ਨੇ ਕਿਹਾ ਹੈ ਕਿ ਮਾਰਕੀਟਿੰਗ ਜਾਂ ਫਿਰ ਕਸਟਮਰ ਸਰਵਿਸ ਮੈਸੇਜ ਭੇਜਣ ਵਾਲੀਆਂ ਕੰਪਨੀਆਂ ਅਤੇ ਲੋਕਾਂ 'ਤੇ ਹੁਣ ਚਾਰਜ ਲੱਗੇਗਾ। ਕੰਪਨੀਆਂ 'ਤੇ ਚਾਰਜ ਸਿਰਫ ਡਲਿਵਰੀ ਹੋਏ ਮੈਸੇਜਿਸ 'ਤੇ ਹੀ ਲੱਗੇਗਾ ਅਤੇ ਇਹ ਇਕ ਫਿਕਸਡ ਰੇਟ 'ਤੇ ਹੀ ਦੇਣਾ ਹੋਵੇਗਾ। ਇਹ ਚਾਰਜ 0.5 ਸੈਂਟ ਤੋਂ 0.9 ਸੈਂਟ ਪ੍ਰਤੀ ਮੈਸੇਜ ਹੋਵੇਗਾ। ਇਸ ਤਹਿਤ ਬਿਜ਼ਨੈੱਸ ਅਕਾਊਂਟ ਚਲਾਉਣ ਵਾਲੀਆਂ ਕੰਪਨੀਆਂ ਤੋਂ ਮੈਸੇਜ ਲਈ ਪੈਸੇ ਲਏ ਜਾਣਗੇ।

ਫੈਸਲੇ ਦਾ ਕਾਰਨ
ਕੰਪਨੀ ਦੁਆਰਾ ਅਜਿਹਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਵਟਸਐਪ ਦੀ ਰੈਵੇਨਿਊ ਗ੍ਰੇਥ ਕਾਫੀ ਘੱਟ ਹੋ ਰਹੀ ਹੈ। ਵਧਦੀ ਕਾਸਟ ਨੂੰ ਧਿਆਨ 'ਚ ਰੱਖਦੇ ਹੋਏ ਫੇਸਬੁੱਕ ਹੁਣ ਵਟਸਐਪ ਨੂੰ ਮਨੀਟਾਈਜ਼ ਕਰਨ ਦੇ ਤਰੀਕਿਆਂ 'ਤੇ ਵਿਚਾਰ ਕਰ ਰਹੀ ਹੈ। ਇਹ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਅਤੇ ਸੋਸ਼ਲ ਮੀਡੀਆ ਅਡਿਸ਼ਨ ਤੋਂ ਬਚਾਉਣ ਲਈ ਵੀ ਕਾਫੀ ਪੈਸਾ ਖਰਚ ਕਰਦੀ ਹੈ।

ਕੰਪਨੀ ਦਾ ਬਿਆਨ
ਵਟਸਐਪ ਨੇ ਕਿਹਾ ਕਿ ਕੰਪਨੀਆਂ ਉਸ ਦੇ ਪਲੇਟਫਾਰਮ 'ਤੇ ਬਿਜ਼ਨੈੱਸ ਏ.ਪੀ.ਆਈ. ਰਾਹੀਂ ਗਾਹਕਾਂ ਨੂੰ ਸ਼ਿੱਪਿੰਗ ਕਨਫਰਮੇਸ਼ਨ ਤੋਂ ਲੈ ਕੇ ਨਿਯੁਕਤੀ ਰਿਮਾਂਇੰਡਰ ਅਤੇ ਈਵੈਂਟ ਦੀ ਟਿਕਟ ਸੰਬੰਧੀ ਨੋਟੀਫਿਕੇਸ਼ਨ ਭੇਜ ਸਕਦੀਆਂ ਹਨ। ਬਿਜ਼ਨੈੱਸ ਅਕਾਊਂਟ ਤੋਂ ਸ਼ਿੱਪਿੰਗ ਕਨਫਰਮੇਸ਼ਨ, ਨਿਯੁਕਤੀ ਰਿਮਾਇੰਡਰ, ਟਿਕਟ ਵਰਗੇ ਨੋਟੀਫਿਕੇਸ਼ਨ ਭੇਜਣ ਲਈ ਇਸ ਦੇ ਬਿਜ਼ਨੈੱਸ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਲਈ ਐੱਸ.ਐੱਮ.ਐੱਸ. ਦੇ ਮੁਕਾਬਲੇ ਜ਼ਿਆਦਾ ਚਾਰਜ ਦੇਣਾ ਹੋਵੇਗਾ।
ਬਲੈਕਬੇਰੀ Evolve ਅਤੇ Evolve X ਸਮਾਰਟਫੋਨਜ਼ ਭਾਰਤ 'ਚ ਹੋਏ ਲਾਂਚ
NEXT STORY