ਗੈਜੇਟ ਡੈਸਕ- ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਛੁਟਕਾਰਾ ਦਿਵਾਉਣ ਲਈ ਵਟਸਐਪ ਨੇ ਇਕ ਸ਼ਾਨਦਾਰ ਫੀਚਰ ਜਾਰੀ ਕੀਤਾ ਹੈ। ਵਟਸਐਪ 'ਤੇ ਹੁਣ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਆਪਣੇ-ਆਪ ਸਾਈਲੈਂਟ ਹੋ ਜਾਵੇਗੀ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਖੁਦ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ। ਜ਼ੁਕਰਬਰਗ ਨੇ ਆਪਣੇ ਐਲਾਨ 'ਚ ਕਿਹਾ ਕਿ ਵਟਸਐਪ ਇਕ ਨਵਾਂ ਫੀਚਰ ਲਿਆਇਆ ਹੈ ਜਿਸ ਵਿਚ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਨੂੰ ਆਟੋਮੈਟਿਕ ਸਾਈਲੈਂਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!
ਕੀ ਹੈ ਵਟਸਐਪ ਦਾ ਨਵਾਂ ਫੀਚਰ
ਇਸ ਫੀਚਰ ਨੂੰ ਵਟਸਐਪ ਦੇ ਨਵੇਂ ਪ੍ਰਾਈਵੇਸੀ ਫੀਚਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਮੁਤਾਬਕ, ਇਸ ਫੀਚਰ ਦੀ ਮਦਦ ਨਾਲ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੇਂ ਫੀਚਰ ਦੀ ਮਦਦ ਨਾਲ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਨੂੰ ਆਟੋਮੈਟਿਕ ਸਾਈਲੈਂਟ ਕੀਤਾ ਜਾ ਸਕਦਾ ਹੈ।
ਹਾਲਾਂਕਿ ਯੂਜ਼ਰਜ਼ ਨੂੰ ਇਸਦਾ ਨੋਟੀਫਿਕੇਸ਼ਨ ਆਏਗਾ ਅਤੇ ਯੂਜ਼ਰਜ਼ ਚਾਹੁਣ ਤਾਂ ਇਨ੍ਹਾਂ ਕਾਲ ਨੂੰ ਐਪ ਦੀ ਕਾਲ ਲਿਸਟ 'ਚ ਦੇਖ ਸਕਦੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਭਾਰਤ 'ਚ ਵਟਸਐਪ ਸਪੈਮ ਕਾਲ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਯਾਨੀ ਹੁਣ ਇਨ੍ਹਾਂ ਕਾਲ ਤੋਂ ਛੁਟਾਕਾਰਾ ਮਿਲਣ ਵਾਲਾ ਹੈ।
ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ
ਇੰਝ ਕੰਮ ਕਰੇਗਾ ਨਵਾਂ ਫੀਚਰ
ਵਟਸਐਪ ਦੇ ਨਵੇਂ ਪ੍ਰਾਈਵੇਸੀ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਵਟਸਐਪ ਐਪ ਨੂੰ ਓਪਨ ਕਰੋ।
ਹੁਣ ਇਥੋਂ ਆਈ ਬਟਨ 'ਤੇ ਟੈਪ ਕਰਕੇ ਸੈਟਿੰਗ 'ਚ ਜਾਓ ਅਤੇ ਪ੍ਰਾਈਵੇਸੀ ਆਪਸ਼ਨ 'ਤੇ ਟੈਪ ਕਰੋ।
ਇਥੇ ਤੁਹਾਨੂੰ ਹੇਠਾਂ ਤੀਜੇ ਨੰਬਰ 'ਤੇ ਇਕ ਨਵਾਂ ਫੀਚਰ 'ਕਾਲਸ' ਦਿਖਾਈ ਦੇਵੇਗਾ।
ਹੁਣ ਕਾਲਸ ਆਪਸ਼ਨ 'ਤੇ ਟੈਪ ਕਰੋ ਅਤੇ 'Silence unknown callers' ਆਪਸ਼ਨ ਨੂੰ ਆਨ ਕਰ ਦਿਓ।
ਇਸਤੋਂ ਬਾਅਦ ਇਹ ਫੀਚਰ ਐਕਟਿਵ ਹੋ ਜਾਵੇਗਾ। ਅਣਜਾਣ ਨੰਬਰ ਤੋਂ ਕਾਲ ਆਉਣ 'ਤੇ ਤੁਹਾਨੂੰ ਸਿਰਫ ਇਕ ਨੋਟੀਫਿਕੇਸ਼ਨ ਆਏਗਾ।
ਇਨ੍ਹਾਂ ਕਾਲ ਨੂੰ ਤੁਸੀਂ ਕਦੇ ਵੀ ਕਾਲ ਟੈਬ 'ਚ ਦੇਖ ਸਕਦੇ ਹੋ।
ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ
ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!
NEXT STORY