ਜਲੰਧਰ : ਸੰਸਾਰ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਾਟਸਐਪ ਫੋਟੋ ਸ਼ੇਅਰਿੰਗ, ਚੈਟਿੰਗ, ਟੈਕਸਟ ਮੈਸੇਜਸ, ਡਾਕਿਊਮੇਂਟਸ, ਪੀ. ਡੀ. ਐੱਫ ਫਾਇਲਸ, ਜਿਫ ਇਮੇਜ, ਵਿਡੀਓ ਆਦਿ ਸ਼ੇਅਰਿੰਗ ਲਈ ਸਭ ਤੋਂ ਜ਼ਿਆਦਾ ਜਾਣੀ ਜਾਂਦੀ ਹੈ। ਪਰ ਹੁਣ ਵਾਟਸਐਪ ਆਪਣੇ ਯੂਜ਼ਰਸ ਲਈ ਅਜਿਹਾ ਫੀਚਰ ਲੈ ਕੇ ਆਉਣ ਵਾਲਾ ਹੈ ਜਿਸ ਰਾਹੀਂ ਯੂਜ਼ਰਸ ਸੇਂਡ ਕੀਤੇ ਗਏ ਮੈਸੇਜਸ ਨੂੰ ਦੁਬਾਰਾ ਐਡਿਟ ਵੀ ਕਰ ਸਕਦੇ ਹਨ।
WAbetainfo ਦੀ ਰਿਪੋਰਟ ਦੇ ਮੁਤਾਬਕ ਸੈਂਡ ਕੀਤੇ ਗਏ ਮੈਸੇਜ Recall ਅਤੇ Edit ਕੀਤੇ ਜਾ ਸਕਣ, ਇਸ ਦੇ ਲਈ ਵਾਟਸਐਪ ਟੈਸਟਿੰਗ ਕਰ ਰਿਹਾ ਹੈ। ਜਿਸ ਮੈਸੇਜ ਨੂੰ ਰਿਕਾਲ ਕੀਤਾ ਜਾਵੇਗਾ, ਉਸ ਨੂੰ ਜਲਦੀ ਹੀ ਰਿਸੀਵ ਕਰਨ ਵਾਲੇ ਸ਼ਖਸ ਦੇ ਸਮਾਰਟਫੋਨ ਤੋਂ ਡਿਲੀਟ ਕਰ ਦਿੱਤਾ ਜਾਵੇਗਾ।
ਲੀਕ ਦੇ ਮੁਤਾਬਕ ਇਹ iOS ਦੇ ਵਾਟਸਐਪ ਬੀਟਾ ਵਰਜਨ 2.17.1. 869 'ਚ ਮਿਲੇਗਾ। ਜੇਕਰ ਆਉਣ ਵਾਲੇ ਦਿਨਾਂ 'ਚ ਅਜਿਹਾ ਅਪਡੇਟ ਮਿਲਦਾ ਹੈ ਤਾਂ ਕਿਸੇ ਨੂੰ ਕੀਤੇ ਹੋਏ ਮੈਸੇਜ ਸੇਂਡ ਨੂੰ ਮੁੜ ਤੋਂ ਤੁਹਾਡੇ ਕੋਲ ਉਸ ਨੂੰ ਰੀਕਾਲ ਲੈਣ ਦਾ ਆਪਸ਼ਨ ਹੋਵੇਗਾ। ਇਹ ਫੀਚਰ ਗਰੁਪ 'ਚ ਭੇਜੇ ਗਏ ਮੈਸੇਜ 'ਚ ਵੀ ਕੰਮ ਕਰੇਗਾ। ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ।
99 ਰੁਪਏ 'ਚ BSNL ਨੇ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਦਾ ਆਫਰ
NEXT STORY