ਜਲੰਧਰ- ਦੁਨੀਆ ਭਰ 'ਚ ਸਭ ਤੋਂ ਮਸ਼ਹੂਰ ਸੋਸ਼ਲ ਮੈਸੇਜਿੰਗ ਐਪ ਵਾਟਸਐਪ ਨੇ ਆਪਣੇ ਯੂਜ਼ਰਸ ਨੂੰ ਆਕਰਸ਼ਤ ਕਰਨ ਲਈ ਇਕ ਅਜਿਹਾ ਕੈਮਰਾ ਫੀਚਰ ਲਾਂਚ ਕੀਤਾ ਹੈ ਜਿਸ 'ਚ ਯੂਜ਼ਰਸ ਵਾਟਸਐਪ 'ਚ ਸ਼ੇਅਰ ਕੀਤੀ ਗਈ ਫੋਟੋ ਅਤੇ ਵੀਡੀਓ 'ਤੇ ਲਿੱਖਣ ਦੇ ਨਾਲ ਨਾਲ ਡ੍ਰਾ ਕਰ ਸਕਣਗੇ। ਵਾਟਸਐਪ ਦਾ ਕਹਿਣਾ ਹੈ ਕਿ ਨਵੇਂ ਕੈਮਰਾ ਫੀਚਰ ਨੂੰ ਅਜੇ ਐਂਡ੍ਰਾਇਡ ਐਪ 'ਚ ਜਾਰੀ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਹ ਫੀਚਰ iOS ਯੂਜ਼ਰਸ ਲਈ ਵੀ ਉਪਲੱਬਧ ਹੋ ਜਾਵੇਗਾ
ਦੱਸ ਦਈਏ ਕਿ ਹੁਣ ਜਦ ਵੀ ਤੁਸੀਂ ਵਾਟਸਐਪ 'ਤੇ ਕੋਈ ਫੋਟੋ ਜਾਂ ਵੀਡੀਓ ਸ਼ੇਅਰ ਕਰਨ ਚਾਹੋਗੇ ਤਾਂ ਆਟੋਮੈਟਿਕਲੀ ਹੀ ਕਲਾਕਾਰੀ ਕਰਨ, ਲਿੱਖਣ ਅਤੇ ਇਮੋਜੀ ਜੋੜਨ ਦੀ ਆਪਸ਼ਨ ਦਿਖੇਗੀ। ਤੁਹਾਡੇ ਡਿਵਾਇਸ 'ਚ ਪਹਿਲਾਂ ਤੋਂ ਸਟੋਰ ਕਿਸੇ ਤਸਵੀਰ ਅਤੇ ਵੀਡੀਓ ਨੂੰ ਸ਼ੇਅਰ ਕਰਨ 'ਤੇ ਵੀ ਇਹ ਆਪਸ਼ਨ ਮਿਲੇਗੀ। ਇਸ ਤੋਂ ਪਹਿਲਾਂ ਇਹ ਫੀਚਰ ਸਨੈਪਚੈਟ 'ਚ ਮੌਜੂਦ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਟਸਐਪ 'ਚ ਛੇਤੀ ਹੀ ਕੁੱਝ ਨਵੇਂ ਫੀਚਰ ਵੀ ਆਉਣ ਵਾਲੇ ਹਨ ਇਹ ਨਵੇਂ ਫੀਚਰ ਐਂਡ੍ਰਾਇਡ 'ਤੇ ਵਾਟਸਐਪ ਦੇ ਨਵੇਂ ਅਪਡੇਟ 'ਚ ਤੁਹਾਨੂੰ ਮਿਲ ਸਕਦੇ ਹਨ। ਇਸ 'ਚ ਤੁਹਾਨੂੰ ਸਟੀਕਰਸ, ਅਤੇ ਤਸਵੀਰ 'ਤੇ ਲਿੱਖਣਾ ਅਤੇ ਡ੍ਰਾ ਕਰਨ ਜਿਹੇ ਫੀਚਰ ਦੇ ਨਾਲ ਇਸ 'ਚ ਤੁਹਾਨੂੰ ਹੋਰ ਵੀ ਕਈ ਹੋਰ ਵਧੀਆ ਫੀਚਰ ਮਿਲਣ ਵਾਲੇ ਹਨ।
BSNL ਜਨਵਰੀ ਤੋਂ ਸ਼ੁਰੂ ਕਰੇਗੀ VNO ਸੁਵਿਧਾ
NEXT STORY