ਜਲੰਧਰ- ਸਮਾਰਟਫੋਨ ਜਾਂ ਸੋਸ਼ਲ ਨੈੱਟਵਰਕਿੰਗ ਸਾਈਟ 'ਚ ਚੈਟਿੰਗ ਕਰਨਾ ਸਾਰਿਆ ਨੂੰ ਪਸੰਦ ਹੁੰਦਾ ਹੈ। ਫੇਸਬੁੱਕ, ਵਟਸਐਪ, ਹਾਈਕ, ਮੈਸੇਜ਼ਰ ਆਦਿ 'ਤੇ ਚੈਟਿੰਗ ਦੌਰਾਨ ਯੂਜ਼ਰਸ ਸ਼ਬਦਾਂ ਤੋਂ ਜ਼ਿਆਦਾ ਇਮੋਜੀਜ਼ ਦਾ ਇਸਤੇਮਾਲ ਕਪਨ ਲੱਗੇ ਹਨ। ਵਰਤਮਾਨ 'ਚ ਸੋਸ਼ਲ ਮੈਸੇਜ਼ਿੰਗ ਸਾਈਟਸ 'ਤੇ ਇਮੋਜੀ ਅਤੇ ਸਮਾਈਲੀਜ਼ ਕਾਫੀ ਲੋਕਪ੍ਰਿਯ ਹੈ। ਪੁਰਾਣੇ ਇਮੋਜੀਜ਼ ਨੂੰ ਸਮੇਂ ਨਾਲ ਕਾਫੀ ਬਿਹਤਰ ਕੀਤਾ ਗਿਆ ਹੈ। ਵਟਸਐਪ 'ਤੇ ਹੁਣ ਕਰੀਬ 800 ਤੋਂ ਜ਼ਿਆਦਾ ਇਮੋਜੀ ਉਪਲੱਬਧ ਹੈ, ਜਦਕਿ ਫੇਸਬੁੱਕ ਨੇ ਆਪਣੀ ਵੱਖ ਰੇਂਜ ਬਰਕਰਾਰ ਰੱਖੀ ਹੈ ਪਰ ਕੀ ਤੁਸੀਂ ਆਪਣੀ ਕਦੀ ਇਸ ਗੱਲ ਤੇ ਗੌਰ ਕੀਤਾ ਹੈ ਕਿ ਇਮੋਜੀਜ਼ ਦਾ ਕਲਰ ਪੀਲਾ ਕਿਉਂ ਹੁੰਦਾ ਹੈ? ਜੇਕਰ ਤੁਸੀਂ ਕਦੀ ਇਸ ਗੱਲ 'ਤੇ ਗੌਰ ਨਹੀਂ ਕੀਤਾ ਹੈ ਤਾਂ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਗਣਿਤ ਸਮਝਾਉਂਦੇ ਹਾਂ।
ਇਮੋਜੀ ਅਤੇ ਸਮਾਈਲੀਜ਼ਨੂੰ ਲੈ ਕੇ ਸਵਿੱਫਟ ਮੀਡੀਆ ਨੇ ਇਕ ਸਟੱਡੀ ਕੀਤੀ ਹੈ। ਇਹ ਇਕ ਮੋਬਾਇਲ ਐਨਗੇਜਮੈਂਟ ਪਲੇਟਫਾਰਮ ਹੈ। ਲਾਈਟ ਹਾਊਸ ਅਰੇਬਿਆ (light house Arabia) ਦੇ ਡਾਈਰੈਕਟਰ ਅਤੇ ਦੁਬਈ 'ਚ ਮਨੋਵਿਗਿਆਨਿਕ ਡਾਕਟਰ ਸਲੀਹਾ ਅਫ੍ਰੀਦੀ (Salihah Afridi) ਦੇ ਦੱਸਿਆ ਹੈ ਕਿ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਬਿਨਾ ਸ਼ਬਦਾਂ ਦੇ ਉਚਾਰਨ ਕਰ ਸਕਦੇ ਹੋ।
ਕਿਉਂ ਹੁੰਦਾ ਹੈ ਇਮੋਜੀ ਦਾ ਰੰਗ ਪੀਲਾ -
ਇਸ ਦਾ ਕੋਈ ਨਿਸ਼ਚਿਤ ਉੱਤਰ ਨਹੀਂ ਹੈ। ਇਸ ਦੇ ਪਿੱਛੇ ਕਈ ਕਾਰਨ ਦੱਸੇ ਜਾਂਦੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਮੋਜੀ ਦਾ ਰੰਗ ਵਿਅਕਤੀ ਦੇ ਸਕਿੱਨ ਟੋਨ (skin tone) ਨਾਲ ਮਿਲਦਾ-ਜੁਲਦਾ ਬਣਾਇਆ ਗਿਆ ਹੈ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਹੱਸਦਾ ਅਤੇ ਖਿਲਦਾ ਹੋਇਆ ਚਿਹਰਾ ਪੀਲਾ ਲੱਗਦਾ ਹੈ। ਇਸ ਲਈ ਇਮੋਜੀਜ਼ ਦਾ ਰੰਗ ਪੀਲਾ ਹੁੰਦਾ ਹੈ। ਸਿਰਫ ਇਹ ਨਹੀਂ ਸਗੋਂ ਸਟੀਕਰਸ ਅਤੇ ਗੁਬਾਰੇ ਵਾਲੇ ਆਈਕਨਸ ਦਾ ਰੰਗ ਵੀ ਹੁੰਦਾ ਹੈ। ਇਹ ਰੰਗ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਅਜਿਹਾ ਵੀ ਤਰਕ ਦਿੱਤਾ ਗਿਆ ਸੀ ਕਿ ਹੱਸਦਾ ਹੋਇਆ ਚਿਹਰਾ ਪੀਲੇ ਬੈਕਗ੍ਰਾਊਂਡ 'ਤੇ ਜ਼ਿਆਦਾ ਬਿਹਤਰ ਦਿੱਖਦਾ ਹੈ।
ਇਕ ਚਾਰਜ 'ਚ 378 ਕਿਲੋਮੀਟਰ ਤਕ ਚੱਲੇਗੀ Nissan 2018 LEAF
NEXT STORY