ਗੈਜੇਟ ਡੈਸਕ– ਇਕ ਸਮਾਂ ਸੀ ਜਦੋਂ ਅਸੀਂ ਸਮਾਰਟਫੋਨ ਨੂੰ ਖੋਲ੍ਹ ਕੇ ਉਸ ਵਿਚੋਂ ਬੈਟਰੀ ਬਦਲ ਸਕਦੇ ਸੀ। ਸਿਰਫ਼ ਇਹ ਹੀ ਨਹੀਂ ਮੋਬਾਇਲ ਦੇ ਪੁਰਾਣਾ ਹੋਣ ’ਤੇ ਨਵੀਂ ਬੈਟਰੀ ਉਸ ਵਿਚ ਦੁਬਾਰਾ ਜਾਨ ਪਾ ਦਿੰਦੀ ਸੀ। ਹੁਣ ਜਿੰਨੇ ਵੀ ਸਮਾਰਟਫੋਨ ਆ ਰਹੇ ਹਨ ਉਨ੍ਹਾਂ ’ਚ ਬੈਟਰੀ ਅੰਦਰ ਹੀ ਫਿਕਸ ਰਹਿੰਦੀ ਹੈ ਜਿਸਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ। ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਮੋਬਾਇਲ ਫੋਨ ’ਚ ਹੁਣ ਰਿਮੂਵੇਬਲ ਬੈਟਰੀ ਕਿਉਂ ਨਹੀਂ ਦਿੱਤੀ ਜਾਂਦੀ।
ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ
- ਸਮਾਰਟਫੋਨ ਨੂੰ ਪਤਲਾ ਬਣਾਉਣ ਲਈ ਸਾਰੀਆਂ ਮੋਬਾਇਲ ਕੰਪਨੀਆਂ ਇਸ ਵਿਚ ਨਾਨ-ਰਿਮੂਵੇਬਲ ਬੈਟਰੀ ਦਿੰਦੀਆਂ ਹਨ। ਅਜਿਹਾ ਕਰਨ ਨਾਲ ਮੋਬਾਇਲ ਪਹਿਲਾਂ ਨਾਲੋਂ ਕਾਫੀ ਪਤਲੇ ਹੋ ਗਏ ਹਨ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਜੇਬ ’ਚ ਰੱਖ ਸਕਦੇ ਹੋ।
- ਰਿਮੂਵੇਬਲ ਬੈਟਰੀ ਹੋਣ ਕਾਰਨ ਫੋਨ ਨੂੰ ਵਾਟਰਪਰੂਫ ਨਹੀਂ ਬਣਾਇਆ ਜਾ ਸਕਦਾ। ਇਸ ਲਈ ਫੋਨ ਨੂੰ ਵਾਟਰਪਰੂਫ ਬਣਾਉਣ ਲਈ ਇਸ ਵਿਚ ਨਾਨ-ਰਿਮੂਵੇਬਲ ਬੈਟਰੀ ਦਿੱਤੀ ਜਾਂਦੀ ਹੈ।
- ਗਾਹਕ ਜੇਕਰ ਖੁਦ ਫੋਨ ’ਚੋਂ ਬੈਟਰੀ ਕੱਢਦੇ ਹਨ ਤਾਂ ਸ਼ਾਰਟ ਸਰਕਿਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਬੈਟਰੀ ਨਾ ਕੱਢਣ ਨਾਲ ਉਸਦੇ ਕੁਨੈਕਸ਼ਨ ਮਜ਼ਬੂਤ ਰਹਿੰਦੇ ਹਨ ਅਤੇ ਫੋਨ ਜਲਦੀ ਖਰਾਬ ਨਹੀਂ ਹੁੰਦਾ।
ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ
45W ਫਾਸਟ ਚਾਰਜਿੰਗ ਨਾਲ ਆ ਸਕਦੇ ਹਨ Samsung Galaxy S22 ਸੀਰੀਜ਼ ਦੇ ਸਮਾਰਟਫੋਨ
NEXT STORY