ਗੈਜੇਟ ਡੈਸਕ—ਚੀਨ ਦੀ ਦਿੱਗਜ ਟੈੱਕ ਕੰਪਨੀ ਹੁਵਾਵੇਈ ਨੇ ਇਹ ਕਨਫਰਮ ਕਰ ਦਿੱਤਾ ਹੈ ਕਿ ਕੰਪਨੀ ਭਾਰਤ 'ਚ Kirin A1 ਨਾਲ ਪਾਵਰਡ ਵਾਇਰਲੈੱਸ ਡਿਵਾਈਸ ਲਾਂਚ ਕਰੇਗੀ। ਹੁਵਾਵੇਈ ਨੇ ਆਪਣੀ ਇਕ ਪ੍ਰੈੱਸ ਕਾਨਫਰੰਸ 'ਚ ਨਵਾਂ ਕਿਰਿਨ ਏ1 ਚਿਪਸੈੱਟ ਪੇਸ਼ ਕੀਤਾ। ਇਸ ਚਿਪਸੈੱਟ ਨਾਲ ਕੰਪਨੀ ਭਾਰਤ 'ਚ ਨਵੇਂ ਪ੍ਰੋਡਕਟ ਲਿਆਵੇਗੀ। ਹੁਵਾਵੇਈ ਨੇ ਆਪਣੇ 13.5 ਬਿਲੀਅਨ ਡਾਲਰ ਦੇ ਰਿਸਚਰ ਐਂਡ ਡਿਵੈੱਲਪਮੈਂਟ ਪ੍ਰੋਗਰਾਮ ਤਹਿਤ ਇਹ ਪ੍ਰੋਸੈਸਰ ਬਣਾਇਆ ਹੈ।
ਵਿਅਰੇਬਲਸ ਲਈ ਦੁਨੀਆ ਦਾ ਪਹਿਲਾਂ ਪ੍ਰੋਸੈਸਰ
ਕਿਰਿਨ ਏ1 ਚਿਪਸੈੱਟ ਦੁਨੀਆ ਦਾ ਪਹਿਲਾਂ ਅਜਿਹਾ ਪ੍ਰੋਸੈਸਰ ਹੈ ਜੋ ਖਾਸਤੌਰ 'ਤੇ ਵਿਅਰੇਬਲਸ ਲਈ ਬਣਾਇਆ ਗਿਆ ਹੈ। ਦੁਨੀਆਭਰ 'ਚ ਇਨੀਂ ਦਿਨੀਂ ਵਿਅਰੇਬਲਸ ਦਾ ਟਰੈਂਡ ਕਾਫੀ ਵਧ ਰਿਹਾ ਹੈ। ਇਸ ਪ੍ਰੋਸੈਸਰ ਦਾ ਇਸਤੇਮਾਲ ਕਈ ਵਿਅਰੇਬਲਸ 'ਚ ਕੀਤਾ ਜਾਵੇਗਾ।
ਇਨ੍ਹਾਂ ਵਿਅਰੇਬਲਸ ਡਿਵਾਈਸਜ਼ 'ਚ ਹੋਵੇਗਾ ਇਸਤੇਮਾਲ
ਕਿਰਿਨ ਏ1 ਪ੍ਰੋਸੈਸਰ ਦਾ ਇਸਤੇਮਾਲ ਈਅਰਫੋਨ, ਸਮਾਰਟਵਾਚ ਅਤੇ ਸਮਾਰਟ ਗਲਾਸ 'ਚ ਵੀ ਕੀਤਾ ਜਾ ਸਕੇਗਾ। ਇਹ ਆਪਣੀ ਤਰ੍ਹਾਂ ਦਾ ਦੁਨੀਆ ਦਾ ਪਹਿਲਾਂ ਪ੍ਰੋਸੈਸਰ ਹੈ।
ਪ੍ਰੋਸੈਸਰ ਦੀਆਂ ਖੂਬੀਆਂ
ਇਸ ਪ੍ਰੋਸੈਸਰ ਨੂੰ ਬਣਾਉਣ 'ਚ 22ਐੱਨ.ਐੱਮ.ਮੈਨੀਊਫੈਕਚਰਿੰਗ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਪ੍ਰੋਸੈਸਰ 'ਚ Cortex-M7 ਕੋਰ ਦੀ ਵਰਤੋਂ ਕੀਤੀ ਗਈ ਹੈ ਜੋ ਸਿਰਫ 10μA/Mhz ਪਾਵਰ ਕੰਜਿਊਮ ਕਰਦਾ ਹੈ ਜੋ ਇੰਡਸਟਰੀ ਦੇ ਸਟੈਂਡਰਡ ਪਾਵਰ ਕੰਜਮਸ਼ਨ ਤੋਂ ਕਾਫੀ ਘੱਟ ਹੈ। ਇਸ ਤੋਂ ਇਲਾਵਾ ਇਸ 'ਚ ਗ੍ਰੈਫਿਕਸ ਪ੍ਰੋਸੈਸਿੰਗ ਯੂਨੀਟ ਉਸ ਵੇਲੇ ਤਕ ਐਕਟੀਵੇਟ ਨਹੀਂ ਹੁੰਦਾ ਜਦ ਤਕ ਜ਼ਰੂਰੀ ਨਾ ਹੋਵੇ।
ਡਿਊਲ ਚੈਨਲ ਬਲੂਟੁੱਥ ਕਨੈਕਸ਼ਨ
ਇਸ ਪ੍ਰੋਸੈਸਰ 'ਚ ਡਿਊਲ ਚੈਨਲ ਬਲੂਟੁੱਥ ਕਨੈਕਸ਼ਨ ਦਿੱਤਾ ਗਿਆ ਹੈ ਜਿਸ ਨਾਲ ਬਲੂਟੁੱਥ ਲੋਅ ਐਨਰਜੀ (BLE) ਅਤੇ ਬਲੂਟੁੱਥ 5.1ਦਾ ਇਸਤੇਮਾਲ ਡਿਊਲ ਮੋਡ 'ਚ ਕਰਦਾ ਹੈ। ਜਿਸ ਨਾਲ ਵਾਇਰਲੈੱਸ ਡਿਵਾਈਸ ਨੂੰ ਵਧੀਆ ਕਨੈਕਸ਼ਨ ਕੁਆਲਟੀ ਮਿਲੇਗੀ ਅਤੇ ਪਾਵਰ ਵੀ ਘੱਟ ਕੰਜਿਊਮ ਹੋਵੇਗੀ।
ਪ੍ਰੋਸੈਸਰ ਨਾਲ ਇਹ ਡਿਵਾਈਸ ਆ ਸਕਦੀ ਹੈ ਭਾਰਤ
ਕੰਪਨੀ ਨੇ ਇਹ ਜ਼ਰੂਰ ਕਨਫਰਮ ਕੀਤਾ ਹੈ ਕਿ ਕਿਰਿਨ ਏ1 ਪ੍ਰੋਸੈਸਰ ਨਾਲ ਭਾਰਤ 'ਚ ਵਾਇਰਲੈੱਸ ਡਿਵਾਈਸ ਲਾਂਚ ਕੀਤੀ ਜਾਵੇਗੀ ਪਰ ਇਹ ਕਨਫਰਮ ਨਹੀਂ ਕੀਤਾ ਹੈ ਕਿ ਕਿਹੜੀ ਡਿਵਾਈਸ ਭਾਰਤ 'ਚ ਲਿਆਉਣ ਦੀ ਕੰਪਨੀ ਦੀ ਪਲਾਨਿੰਗ ਕਰ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ Huawei FreeBuds 3 ਅਤੇ Huawei Watch GT2 ਇਸ ਪ੍ਰੋਸੈਸਰ ਨਾਲ ਭਾਰਤ 'ਚ ਆ ਸਕਦੇ ਹਨ।
ਡਾਇਮੰਡ ਕੈਮਰਾ ਸੈਟਅਪ ਨਾਲ ਲਾਂਚ ਹੋਇਆ Vivo S5 , ਜਾਣੋ ਫੀਚਰਸ
NEXT STORY