ਜਲੰਧਰ- ਸੈਲਫੀ ਲੈਣ ਦਾ ਕ੍ਰੇਜ਼ ਅੱਜ ਵੀ ਬਰਕਰਾਰ ਹੈ ਅਤੇ ਸੈਲਫੀ ਫੋਂਸ ਤੋਂ ਲੈ ਕੇ ਸੈਲਫੀ ਸਟਿੱਕ ਦੀ ਵਰਤੋਂ ਵੀ ਵੱਧਦੀ ਜਾ ਰਹੀ ਹੈ। ਹਰ ਕੋਈ ਸੈਲਫੀ 'ਚ ਆਪਣੇ ਬਿਹਤਰੀਨ ਪਲਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਕ ਵਧੀਆ ਸੈਲਫੀ ਲੈਣ ਲਈ ਤੁਹਾਨੂੰ ਕੁਝ ਟ੍ਰਿਕਸ ਜਾਂ ਸੈਲਫੀ ਸਟਿੱਕ ਦੀ ਲੋੜ ਪੈਂਦੀ ਹੈ। ਇਸੇ ਲਈ ਇਕ ਆਟੋਮੇਟਿਡ ਸੈਲਫੀ ਸਟਿੱਕ ਦਾ ਨਿਰਮਾਣ ਕੀਤਾ ਗਿਆ ਹੈ।
ਇਕ ਰਿਪੋਰਟ ਦੇ ਮੁਤਾਬਿਕ 'ਸੈਲਫੀ ਸਟਿੱਕ ਅਨਰੀਅਲ' ਨਾਂ ਦੀ ਇਹ ਸੈਲਫੀ ਸਟਿੱਕ ਬੇਹੱਦ ਕ੍ਰੇਜ਼ੀਅਸਟ ਅਤੇ ਆਕਰਸ਼ਿਤ ਹੈ। ਇਸ ਸਟਿੱਕ ਨੂੰ 'ਥਿੰਕਮੋਡੋ' ਵੱਲੋਂ ਆਉਣ ਵਾਲੇ 'ਲਾਈਫਟਾਈਮਜ਼ ਅਨਰੀਅਲ' ਇਕ ਰਿਆਲਿਟੀ ਟੀ.ਵੀ. ਸ਼ੋਅ ਨੂੰ ਪਰਮੋਟ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਸੈਲਫੀ ਸਟਿੱਕ ਅਨਰੀਅਲ ਇਕ ਟੈਲੀਸਕੋਪਿਕ ਬੂਮ ਆਰਮ ਹੈ ਜਿਸ ਨੂੰ ਸਿਰਫ ਇਕ ਬਟਨ ਨੂੰ ਦਬਾਉਣ 'ਤੇ ਵਰਤਿਆ ਜਾ ਸਕਦਾ ਹੈ। ਇਸ 'ਚ ਦੋ ਸਲਾਈਡ ਫੈਨਜ਼ ਦਿੱਤੇ ਗਏ ਹਨ ਜੋ ਤੁਹਾਡੇ ਵਾਲਾਂ ਨੂੰ ਮੈਨੇਜ਼ ਕਰਦੇ ਹਨ ਅਤੇ ਤੁਹਾਡੀ ਫੋਟੋ ਨੂੰ ਇਕ ਮਜ਼ੇਦਾਰ ਵਿੰਡ ਇਫੈੱਕਟ ਦਿੰਦੇ ਹਨ। ਇਸ ਦੇ ਨਾਲ ਹੀ ਇਕ ਬਟਨ ਨੂੰ ਦਬਾਉਣ 'ਤੇ ਇਸ 'ਚ ਦੋ ਲਾਈਟ ਪੈਨਲ ਆਪਣੇ ਆਪ ਸਲਾਈਡ ਦੀ ਤਰ੍ਹਾਂ ਬਾਹਰ ਆ ਜਾਣਗੀਆਂ ਜੋ ਤੁਹਾਡੀ ਫੋਟੋ ਨੂੰ ਹੋਰ ਵੀ ਬ੍ਰਾਈਟ ਬਣਾ ਦੇਣਗੀਆਂ। ਇਸ ਨੂੰ ਫਿਲਹਾਲ ਖਰੀਦਾਰੀ ਲਈ ਮਾਰਕੀਟ 'ਚ ਨਹੀਂ ਉਪਲੱਬਧ ਕੀਤਾ ਗਿਆ।
ਮੋਟੋ ਨੇ ਆਪਣੀ ਜੀ4 ਸੀਰੀਜ 'ਚ ਐਡ ਕੀਤਾ ਇਕ ਹੋਰ ਸਮਾਰਟਫੋਨ
NEXT STORY