ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ 15 ਮਿੰਟ ’ਚ ਪੂਰਾ ਚਾਰਜ ਹੋਣ ਵਾਲੇ Xiaomi 11i HyperCharge 5G ਸਮਾਰਟਫੋਨ ਨੂੰ ਭਾਰਤ ’ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸਤੋਂ ਇਲਾਵਾ ਸ਼ਾਓਮੀ ਇਸਦੇ ਕਿਫਾਇਤੀ ਮਾਡਲ ਨੂੰ ਵੀ Xiaomi 11i 5G ਨਾਮ ਨਾਲ ਲੈ ਕੇ ਆਈ ਹੈ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਉਪਲੱਬਧ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਫੋਨਾਂ ਦੇ ਫੀਚਰਜ਼ ਇਕ ਸਮਾਨ ਹੀ ਹਨ ਫਰਕ ਸਿਰਫ ਬੈਟਰੀ ਦਾ ਹੈ, Xiaomi 11i HyperCharge 5G ਨੂੰ 120 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸਦੇ ਨਾਲ ਮਿਲਣ ਵਾਲੇ ਚਾਰਜਰ ਨਾਲ ਜੇਕਰ ਤੁਸੀਂ ਇਸਨੂੰ ਚਾਰਜ ਕਰਦੇ ਹੋ ਤਾਂ ਇਹ ਸਿਰਫ 15 ਮਿੰਟਾਂ ’ਚ ਹੀ 100 ਫੀਸਦੀ ਚਾਰਜ ਹੋ ਜਾਵੇਗਾ, ਉਥੇ ਹੀ Xiaomi 11i 5G ’ਚ ਦਿੱਤੀ ਗਈ ਬੈਟਰੀ 67 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੀਮਤ
- ਕੀਮਤ ਦੀ ਗੱਲ ਕਰੀਏ ਤਾਂ Xiaomi 11i HyperCharge 5G ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 26,999 ਰੁਪਏ ਰੱਖੀ ਗਈ ਹੈ, ਉਥੇ ਹੀ ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਲ ਨੂੰ 28,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
- ਇਸਤੋਂ ਇਲਾਵਾ Xiaomi 11i 5G ਦੀ ਗੱਲ ਕਰੀਏ ਤਾਂ ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 24,999 ਰੁਪਏ ਰੱਖੀ ਗਈ ਹੈ, ਉਥੇ ਹੀ ਇਸਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 26,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
Xiaomi 11i HyperCharge 5G ’ਚ ਕੀ ਮਿਲੇਗਾ ਖਾਸ
- ਇਸ ਫੋਨ ’ਚ ਮਿਲਣ ਵਾਲੀ ਡਿਸਪਲੇਅ ਬਹੁਤ ਹੀ ਖਾਸ ਹੈ। ਇਸ ਵਿਚ 6.6 ਇੰਚ ਦੀ ਫੁਲ-ਐੱਚ.ਡੀ. ਪਲੱਸ, ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ ਕਿ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸਦੀ ਬ੍ਰਾਈਟਨੈੱਸ 1,200 ਨਿਟਸ ਦੀ ਹੈ।
- ਇਹ ਫੋਨ ਐਂਡਰਾਇਡ 11 ’ਤੇ ਆਧਾਰਿਤ MIUI 12.5 ’ਤੇ ਕੰਮ ਕਰਦਾ ਹੈ।
- ਪ੍ਰੋਸੈਸਰ ਦੀ ਗੱਲ ਕੀਤੀ ਜਾਵੇ ਤਾਂ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 920 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਕਿ ਗੇਮਾਂ ਆਦਿ ਖੇਡਦੇ ਸਮੇਂ ਵੀ ਤੁਹਾਨੂੰ ਫੋਨ ਨੂੰ ਹੈਂਗ ਹੋਣ ਤੋਂ ਬਚਾਏਗਾ।
- Xiaomi 11i HyperCharge 5G ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਨ੍ਹਾਂ ’ਚੋਂ ਮੇਨ ਕੈਮਰਾ 180 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ ਦੂਜਾ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਸ਼ੂਟਰ ਅਤੇ ਤੀਜਾ ਕੈਮਰਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ।
- ਇਸ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।
- ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5G, 4G LTE, Wi-Fi 6, ਬਲੂਟੁੱਥ v5.2, GPS/ A-GPS, USB ਟਾਈਪ-C ਪੋਰਟ ਅਤੇ ਇਕ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ।
- ਫੋਨ ’ਚ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ।
- ਤੁਹਾਡੇ ਵੀਡੀਓ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਇਸ ਫੋਨ ’ਚ ਕੰਪਨੀ ਨੇ ਡਿਊਲ ਸਪੀਕਰ ਦਿੱਤੇ ਹਨ।
- ਫੋਨ ਦਾ ਭਾਰ 204 ਗ੍ਰਾਮ ਹੈ ਅਤੇ ਇਸ ਨੂੰ IP53 ਸਰਟੀਫਿਕੇਸ਼ਨ ਵੀ ਮਿਲੀ ਹੈ। ਯਾਨੀ ਇਹ ਡਸਟ ਅਤੇ ਵਾਟਰ ਰਜਿਸਟੈਂਟ ਵੀ ਹੈ।
Audi Q7 ਫੇਸਲਿਫਟ ਦੀ ਬੁਕਿੰਗ ਸ਼ੁਰੂ, ਇਸ ਦਿਨ ਹੋਵੇਗੀ ਲਾਂਚ
NEXT STORY