ਗੈਜੇਟ ਡੈਸਕ– ਸ਼ਾਓਮੀ ਨੇ ਆਪਣਾ ਨਵਾਂ ਮਿਡ ਰੇਂਜ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਘਰੇਲੂ ਬਾਜ਼ਾਰ ’ਚ Xiaomi Civi 1S ਨੂੰ ਲਾਂਚ ਕੀਤਾ ਹੈ, ਜੋ ਲਾਈਫ ਸਟਾਈਲ ਬੇਸਡ ਹੈਂਡਸੈੱਟ ਹੈ। ਇਹ ਡਿਵਾਈਸ ਪਿਛਲੇ ਸਾਲ ਲਾਂਚ ਹੋਏ Xiaomi Civi ਦਾ ਅਪਗ੍ਰੇਡ ਵਰਜ਼ਨ ਹੈ। ਕੰਪਨੀ ਨੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ, ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 55 ਵਾਟ ਦੀ ਫਾਸਟ ਚਾਰਜਿੰਗ ਵਰਗੇ ਫੀਚਰਜ਼ ਦਿੱਤੇ ਹਨ। ਆਓ ਜਾਣਦੇ ਹਾਂ Xiaomi Civi 1S ਦੀ ਕੀਮਤ ਅਤੇ ਦੂਜੇ ਫੀਚਰਜ਼
Xiaomi Civi 1S ਦੀ ਕੀਮਤ
ਸ਼ਾਓਮੀ ਨੇ ਇਸ ਫੋਨ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਹੈ। ਇਸਤੇ ਸ਼ੁਰੂਆਤੀ ਵੇਰੀਐਂਟ ਯਾਨੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2299 ਯੁਆਨ (ਕਰੀਬ 27,100 ਰੁਪਏ) ਹੈ। ਉੱਥੇ ਹੀ ਇਸਦਾ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 2599 ਯੁਆਨ (ਕਰੀਬ 30,700 ਰੁਪਏ) ਦੀ ਕੀਮਤ ’ਚ ਆਉਂਦਾ ਹੈ। ਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2899 ਯੁਆਨ (ਕਰੀਬ 34,700 ਰੁਪਏ) ਹੈ। ਹੈਂਡਸੈੱਟ ਕਾਲੇ, ਗੁਲਾਬੀ, ਨੀਲੇ ਅਤੇ ਸਿਲਵਰ ਰੰਗ ’ਚ ਆਉਂਦਾ ਹੈ।
Xiaomi Civi 1S ਦੇ ਫੀਚਰਜ਼
ਫੋਨ ’ਚ 6.55 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਸਕਰੀਨ ਦਿੱਤੀ ਗਈ ਹੈ, ਜੋ 1080x2400 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ 120Hz ਟੱਚ ਸੈਂਪਲਿੰਗ ਰੇਟ ਨਾਲ ਆਉਂਦਾ ਹੈ। ਇਸ ਵਿਚ ਐੱਚ.ਡੀ.ਆਰ. 10 ਪਲੱਸ ਦਾ ਸਪੋਰਟ ਮਿਲਦਾ ਹੈ। ਹੈਂਡਸੈੱਟ ਕੁਆਲਕਾਮ ਸਨੈਪਡ੍ਰੈਗਨ 778ਜੀ ਪਲੱਸ ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਵਿਚ 12 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਦਿੱਤੀ ਗਈ ਹੈ।
ਆਪਟਿਕਸ ਦੀ ਗੱਲ ਕਰੀਏ ਤਾਂ ਡਿਵਾਈਸ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਸਦਾ ਮੇਨ ਸੈਂਸਰ 64 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਫਰੰਟ ’ਚ ਕੰਪਨੀ ਨੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ।
ਡਿਵਾਈਸ ਐਂਡਰਾਇਡ 12 ’ਤੇ ਬੇਸਡ MIUI 13 ’ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ 4500mAh ਦੀ ਬੈਟਰੀ ਦਿੱਤੀ ਗਈ ਹੈ, ਜੋ 55 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਇੰਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਮਿਲਦਾ ਹੈ। ਇਸ ਵਿਚ 5ਜੀ, ਡਿਊਲ ਸਿਮ, 4ਜੀ, ਵਾਈ-ਫਾਈ, ਬਲੂਟੁੱਥ, ਐੱਨ.ਐੱਫ.ਸੀ., ਜੀ.ਪੀ.ਐੱਸ. ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਦੇ ਹਨ।
Airtel ਨੇ ਗਾਹਕਾਂ ਨੂੰ ਦਿੱਤਾ ਝਟਕਾ! ਇਨ੍ਹਾਂ ਪਲਾਨਜ਼ ’ਚ ਕੀਤਾ ਬਦਲਾਅ
NEXT STORY