ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਅਜਿਹੇ 17 ਖ਼ਤਰਨਾਕ Trojan ਐਪਸ ਮਿਲੇ ਹਨ ਜੋ ਤੁਹਾਡੇ ਐਂਡਰਾਇਡ ਡਿਵਾਈਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਨਿੱਜੀ ਡਾਟਾ ਲੀਕ ਕਰ ਸਕਦੇ ਹਨ। ਸਾਈਬਰ ਸਕਿਓਰਿਟੀ ਫਰਮ Avast ਦੀ ਰਿਪੋਰਟ ਮੁਤਾਬਕ, ਇਹ ਐਪਸ HiddenAds ਕੈਂਪੇਨ ਤਹਿਤ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇ ਉਪਭੋਗਤਾਵਾਂ ਨੂੰ ਸ਼ਿਕਾਰ ਬਣਾਉਣ ਲਈ ਲਿਆਏ ਗਏ ਹਨ। ਖੋਜੀਆਂ ਨੇ ਪਾਇਆ ਕਿ ਇਨ੍ਹਾਂ ਐਪਸ ਨੂੰ ਪਲੇਅ ਸਟੋਰ ’ਤੇ ‘ਗੇਮਜ਼’ ਦੱਸਿਆ ਹੈ ਪਰ ਇਨ੍ਹਾਂ ਦਾ ਅਸਲੀ ਕੰਮ ਬਿਨ੍ਹਾਂ ਮਨਜ਼ੂਰੀ ਵਾਲੇ ਵਿਗਿਆਪਨ ਵਿਖਾਉਣਾ ਅਤੇ ਉਪਭੋਗਤਾਵਾਂ ਦੀ ਜਾਣਕਾਰੀ ਚੋਰੀ ਕਰਨਾ ਹੈ। ਇੰਨਾ ਹੀ ਨਹੀਂ, ਇਹ ਐਪਸ ਡਿਵਾਈਸ ’ਚ ਆਪਣਾ ਆਈਕਨ ਲੁਕਾ ਸਕਦੇ ਹਨ ਅਤੇ ਇਥੇ ਵਿਖਾਈ ਦੇਣ ਵਾਲੇ ਵਿਗਿਆਪਨ ਸਕਿਪ ਵੀ ਨਹੀਂ ਕੀਤੇ ਜਾ ਸਕੇ।
ਇੰਝ ਕੰਮ ਕਰਦੇ ਹਨ ਇਹ ਐਪਸ
Avast ਖੋਜੀਆਂ ਦੀ ਟੀਮ ਨੂੰ ਸ਼ੁਰੂਆਤ ’ਚ ਇਸ ਤਰ੍ਹਾਂ ਦੇ ਕੁਲ 47 ਐਪਸ ਮਿਲੇ ਸਨ। ਹਾਲਾਂਕਿ ਰਿਪੋਰਟ ਮਿਲਣ ’ਤੇ ਗੂਗਲ ਨੇ ਇਨ੍ਹਾਂ ’ਚੋਂ 30 ਐਪਸ ਨੂੰ ਹਟਾ ਦਿੱਤਾ ਹੈ ਪਰ 17 ਐਪਸ ਅਜੇ ਵੀ ਪਲੇਅ ਸਟੋਰ ’ਤੇ ਮੌਜੂਦ ਹਨ। ਅਵਸਤ ਥ੍ਰੈਟ ਆਪਰੇਸ਼ਨ ਵਿਸ਼ਲੇਸ਼ਕ ਜਾਕੁਬ ਵੇਵਰਾ ਨੇ ਦੱਸਿਆ ਕਿ ਜਿਵੇਂ ਹੀ ਉਪਭੋਗਤਾ ਇਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਨ, ਇਨ੍ਹਾਂ ’ਚ ਇਕ ਟਾਈਮਰ ਸ਼ੁਰੂ ਹੋ ਜਾਂਦਾ ਹੈ। ਉਪਭੋਗਤਾ ਇਕ ਤੈਅ ਸਮੇਂ ਲਈ ਇਨ੍ਹਾਂ ’ਚ ਗੇਮ ਖੇਡ ਸਕਦੇ ਹਨ, ਜਿਸ ਤੋਂ ਬਾਅਦ ਟਾਈਮਰ ਐਪ ਦਾ ਆਈਕਨ ਗਾਇਬ ਕਰ ਦਿੰਦਾ ਹੈ। ਰਿਪੋਰਟ ਮੁਤਾਬਕ, ਆਈਕਨ ਗਾਇਬ ਹੁੰਦੇ ਹੀ ਇਹ ਐਪਸ ਬਿਨ੍ਹਾਂ ਮਨਜ਼ੂਰੀ ਵਿਗਿਆਪਨ ਵਿਖਾਉਣੇ ਸ਼ੁਰੂ ਕਰ ਦਿੰਦੇ ਹਨ।
ਇੰਝ ਪਾਓ ਛੁਟਕਾਰਾ
ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਹ ਐਪਸ ਆਪਣਾ ਆਈਕਨ ਗਾਇਬ ਕਰ ਲੈਂਦੇ ਹਨ, ਇਸ ਕਾਰਨ ਵਿਗਿਆਪਨ ਕਿਥੋਂ ਆ ਰਹੇ ਹਨ ਉਪਭੋਗਤਾਵਾਂ ਨੂੰ ਇਸ ਗੱਲ ਦਾ ਪਤਾ ਨਹੀਂ ਲਗਦਾ। ਨਾਲ ਹੀ ਡਿਵਾਈਸ ’ਚ ਇਨ੍ਹਾਂ ਨੂੰ ਲੱਭ ਕੇ ਹਟਾਉਣਾ ਵੀ ਮੁਸ਼ਕਿਲ ਹੁੰਦਾ ਹੈ। ਹਾਲਾਂਕਿ, ਇਕ ਤਰੀਕਾ ਹੈ ਜਿਸ ਰਾਹੀਂ ਇਸ ਤਰ੍ਹਾਂ ਦੇ ਐਪਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਡਿਵਾਈਸ ਸੈਟਿੰਗਸ ’ਚ ਜਾ ਕੇ ਐਪ ਮੈਨੇਜਰ ’ਚ ਜਾਣਾ ਹੋਵੇਗਾ। ਇਥੇ ਤੁਸੀਂ ਇਸ ਐਪ ਨੂੰ ਲੱਭ ਕੇ ਅਨਇੰਸਟਾਲ ਕਰ ਸਕਦੇ ਹੋ।
ਇਨ੍ਹਾਂ ਐਪਸ ਨੂੰ ਹੁਣ ਤਕ 1.5 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ ਕਈ ਐਪਸ ਅਜੇ ਵੀ ਪਲੇਅ ਸਟੋਰ ’ਤੇ ਮੌਜੂਦ ਹਨ। ਕੁਝ ਪ੍ਰਸਿੱਧ ਐਪਸ- Skate Board - New, Find Hidden Differences, Spot Hidden Differences, Tony Shoot - NEW, ਅਤੇ Stacking Guys ਹਨ।
TRAI ਨੇ ਲਾਂਚ ਕੀਤੀ ਨਵੀਂ ਐਪ, ਹੁਣ ਆਸਾਨੀ ਨਾਲ ਚੁਣ ਸਕੋਗੇ ਪਸੰਦੀਦਾ ਟੀਵੀ ਚੈਨਲ
NEXT STORY