ਗੈਜੇਟ ਡੈਸਕ– ਐਪਲ ਨੇ ਆਈਫੋਨ 12 ਸੀਰੀਜ਼ ਨੂੰ ਹਾਲ ਹੀ ’ਚ ਲਾਂਚ ਕੀਤਾ ਹੈ। ਇਸ ਸੀਰੀਜ਼ ਦੇ ਰਿਟੇਲ ਬਾਕਸ ’ਚ ਕੰਪਨੀ ਚਾਰਜਿੰਗ ਅਡਾਪਟਰ ਨਹੀਂ ਦੇ ਰਹੀ। ਐਪਲ ਦਾ ਕਹਿਣਾ ਹੈ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਅਜਿਹਾ ਕਰ ਰਹੀ ਹੈ। ਹਾਲਾਂਕਿ, ਆਈਫੋਨ 12 ਦੇ ਨਾਲ ਚਾਰਜਰ ਨਾ ਦਿੱਤੇ ਜਾਣ ਦਾ ਸ਼ਾਓਮੀ ਨੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਓਮੀ ਨੇ ਆਈਫੋਨ 12 ਸੀਰੀਜ਼ ਲਈ ਸਮਰਪਿਤ ਯੂ.ਐੱਸ.ਬੀ.-ਸੀ ਪਾਵਰ ਡਿਲਿਵਰੀ ਅਡਾਪਟਰ ਲਾਂਚ ਕੀਤਾ ਹੈ। ਇਹ ਅਡਾਪਟਰ 20 ਵਾਟ ਦੀ ਚਾਰਜਿੰਗ ਆਫਰ ਕਰਦਾ ਹੈ।
3 ਨਵੰਬਰ ਨੂੰ ਸ਼ੁਰੂ ਹੋਵੇਗੀ ਸੇਲ
ਕੰਪਨੀ ਨੇ ਆਈਫੋਨ 12 ਦੇ ਇਸ ਚਾਰਜਿੰਗ ਅਡਾਪਟਰ ਨੂੰ ਅਜੇ ਸਿਰਫ ਚੀਨ ’ਚ ਲਾਂਚ ਕੀਤਾ ਗਿਆ ਹੈ। ਚੀਨ ’ਚ ਇਸ ਦੀ ਕੀਮਤ 39 ਯੁਆਨ (ਕਰੀਬ 434 ਰੁਪਏ) ਹੈ। ਇਸ ਚਾਰਜਰ ਦੀ ਸੇਲ 3 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਚਾਰਜਰ ਆਈਫੋਨ 12 ਤੋਂ ਇਲਾਵਾ ਦੂਜੇ ਆਈਫੋਨਾਂ ਨੂੰ ਵੀ ਸੁਪੋਰਟ ਕਰਦਾ ਹੈ।
ਸੈਮਸੰਗ ਗਲੈਕਸੀ ਸਮਾਰਟਫੋਨ ਵੀ ਹੋਣਗੇ ਚਾਰਜ
ਇਸ ਚਾਰਜਰ ਦੀ ਖ਼ਾਸ ਗੱਲ ਹੈ ਕਿ ਇਹ ਸ਼ਾਓਮੀ 10 ਅਤੇ ਆਈਫੋਨ 11 ਨੂੰ ਫਾਸਟ ਚਾਰਜਿੰਗ ਵੀ ਦਿੰਦਾ ਹੈ। ਇੰਨਾ ਹੀ ਨਹੀਂ, ਇਸ ਚਾਰਜਰ ਨਾਲ ਤੁਸੀਂ ਸੈਮਸੰਗ ਗਲੈਕਸੀ ਐੱਸ10, ਆਈਪੈਡ ਪ੍ਰੋ ਅਤੇ ਸਵਿੱਚ ਨੂੰ ਵੀ ਚਾਰਜ ਕਰ ਸਕਦੇ ਹੋ। ਸ਼ਾਓਮੀ 20 ਵਾਟ ਟਾਈਪ-ਸੀ ਚਾਰਜਰ ਚਿੱਟੇ ਰੰਗ ਦਾ ਹੈ ਅਤੇ ਇਸ ਦਾ ਭਾਰ 43.8 ਗ੍ਰਾਮ ਹੈ।
ਖ਼ਾਸ ਫੀਚਰਜ਼ ਨਾਲ ਹੈ ਲੈਸ
ਸ਼ਾਓਮੀ ਦੇ 20 ਵਾਟ ਟਾਈਪ-ਸੀ ਚਾਰਜਰ ਹਾਈ ਪ੍ਰੀਸੀਜਨ ਰੈਜਿਸਟੈਂਸ ਕਪੈਸੀਟਿੰਗ ਸੈਂਸਿੰਗ ਡਿਵਾਈਸ ਦਾ ਇਸਤੇਮਾਲ ਕਰਦਾ ਹੈ। ਇਹ ਓਵਰ-ਵੋਲਟੇਜ ਪ੍ਰੋਟੈਕਸ਼ਨ, ਓਵਰ ਕਰੇਂਟ ਪ੍ਰੋਟੈਕਸ਼ਨ, ਸ਼ਾਰਟ-ਸਰਕਿਟ ਪ੍ਰੋਟੈਕਸ਼ਨ, ਓਵਰ ਟੈਂਪਰੇਚਰ ਪ੍ਰੋਟੈਕਸ਼ਨ ਵਰਗੇ ਫੀਚਰਜ਼ ਨਾਲ ਲੈਸ ਹੈ।
ਪਾਵਰਫੁਲ 3.0 ਲੀਟਰ ਇੰਜਣ ਨਾਲ ਭਾਰਤ ’ਚ ਲਾਂਚ ਹੋਈ BMW X3 M, ਕੀਮਤ 99.90 ਲੱਖ ਰੁਪਏ
NEXT STORY