ਜਲੰਧਰ : ਚਾਈਨੀਜ਼ ਟੈੱਕ ਜਾਇੰਟ ਪੂਰੇ ਜ਼ੋਰਾਂ ਨਾਲ ਆਪਣੀ ਫਲੈਗਸ਼ਿਪ ਦੇ ਨਵੇਂ ਸਮਾਰਟਫੋਨ Mi5 'ਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਮਾਰਕੀਟ 'ਚ ਅਫਵਾਹਾਂ ਸਨ ਕਿ ਕੰਪਨੀ ਇਸ ਫੋਨ ਦਾ Mi 5s ਨਾਂ ਦੇ ਨਾਲ ਲਾਂਚ ਕਰੇਗੀ। ਇਸ ਨੂੰ ਲੈ ਕੇ ਹੀ ਨਵੀਂ ਜਾਣਕਾਰੀ ਆਈ ਹੈ ਕਿ ਇਸ ਫੋਨ 'ਚ ਕੁਆਲਾਮ ਅਲਟ੍ਰਾ ਸਾਨਿਕ ਫਿੰਗਰਪ੍ਰਿੰਟ ਸੈਂਸਰ ਲੱਗਾ ਹੋਵੇਗਾ। ਇਹ ਜਾਣਕਾਰੀ ਫੋਨਐਰੀਨਾ ਵੈੱਬਸਾਈਟ 'ਤੇ ਮਾਈਕ੍ਰੋਬਲਾਗਿੰਗ ਵੈੱਬਸਾਈਟ ਵੈਬੀਓ 'ਤੇ ਦੇਖਣ ਨੂੰ ਮਿਲੀ ਹੈ। ਕੁਆਲਕਾਮ ਫਿੰਗਰਪ੍ਰਿੰਟ ਟੈਕਨਾਲੋਜੀ ਨੂੰ ਸਨੈਪਡ੍ਰੈਗਨ ਸੈਂਸ ਆਈ. ਡੀ. ਕਿਹਾ ਜਾਂਦਾ ਹੈ ਜਿਸ ਨੂੰ ਮਾਰਚ 2015 'ਚ ਲਾਂਚ ਕੀਤਾ ਗਿਆ ਸੀ।
ਇਹ ਅਜਿਹੀ ਅਲਟ੍ਰਾਸਾਨਿਕ 3ਡੀ ਸਕੈਨਿੰਗ ਟੈਕਨਾਲੋਜੀ ਹੈ ਜੋ ਕਈ ਤਰ੍ਹਾਂ ਦੀ ਸਤਹਾਂ 'ਤੇ ਜਿਵੇਂ ਗਲਾਸ, ਸਫਾਇਰ. ਐਲੁਮਿਨੀਅਮ ਤੇ ਪਲਾਸਟਿਕ 'ਤੇ ਕੰਮ ਕਰ ਸਕਦੀ ਹੈ। ਸਪੈਸੀਫਿਕੇਸ਼ਨ ਦੇ ਅੰਦਾਜ਼ੇ ਵਜੋਂ ਕਿਹਾ ਜਾ ਰਿਹਾ ਹੈ ਕਿ ਇਸ ਫੋਨ 'ਚ 5.15 ਇੰਚ ਦੀ ਡਿਸਪਲੇ ਲੱਗੀ ਹੋਵੇਗੀ ਜਿਸ ਦਾ ਰੈਜ਼ੋਲਿਊਸ਼ਨ 1080*1920 ਪਿਕਸਲ ਹੋਵੇਗਾ। ਸਨੈਪਡ੍ਰੈਗਨ 821 ਪ੍ਰੋਸੈਸਰ ਦੇ ਨਾਲ 6GB ਦੀ ਰੈਮ ਹੋ ਸਕਦੀ ਹੈ। Mi5 'ਚ ਐਡ੍ਰਿਨੋ 530 ਜੀ. ਪੀ. ਯੂ. ਤੇ 256 GB ਇੰਟਰਨਲ ਸਟੋਰੇਜ ਹੋਵੇਗੀ ਤੇ ਫੋਟੋਗ੍ਰਾਫੀ ਲਈ ਇਸ 'ਚ 16 MP ਕੈਮਰਾ ਲੱਗਾ ਹੋਵੇਗਾ।
ਮਲਟੀ-ਫੰਕਸ਼ਨ ਫਿੰਗਰਪ੍ਰਿੰਟ ਸਕੈਨਰ ਨਾਲ ਲਾਂਚ ਹੋਇਆ ਇਹ ਸਮਾਰਟਫੋਨ
NEXT STORY