ਜਲੰਧਰ- ਸ਼ਿਓਮੀ ਨੇ ਹੁਣ ਤੱਕ 2 ਸਕੂਟਰ ਲਾਂਚ ਕੀਤੇ ਹਨ ਜਿਨ੍ਹਾਂ 'ਚੋਂ ਇਕ ਨੂੰ ਪਿਛਲੇ ਸਾਲ ਅਕਤੂਬਰ 'ਚ (Ninebot) ਅਤੇ ਦੂਜੇ ਨੂੰ ਇਸੇ ਸਾਲ ਜੂਨ 'ਚ (Qicycle Electric Folding Bike) ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਕ ਹੋਰ ਇਲੈਕਟ੍ਰਿਕ ਸਕੂਟਰ Mi Electric Scooter ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਬਣਾਉਣ ਲਈ ਏਅਰਕ੍ਰਾਫਟ ਗ੍ਰੇਡ ਐਲੂਮੀਨੀਅਮ ਬਾਡੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦੀ ਕੀਮਤ 1999 ਚੀਨੀ ਯੁਆਨ (ਕਰੀਬ 19,500 ਰੁਪਏ) ਹੈ। ਇਹ 15 ਦਸੰਬਰ ਤੋਂ ਚੀਨ 'ਚ ਉਪਲੱਬਧ ਹੋਵੇਗਾ।
Mi Electric Scooter ਦੀਆਂ ਖਾਸ ਗੱਲਾਂ-
ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਸ ਵਿਚ ਐੱਲ.ਜੀ. 1850 ਈਵੀ-ਲਿਥੀਅਮ ਆਇਨ ਬੈਟਰੀ ਲੱਗੀ ਹੈ ਜੋ 280 ਵਾਟ ਪ੍ਰਤੀ ਘੰਟਾ ਦੀ ਸਮਰੱਥਾ ਦੇ ਨਾਲ ਆਉਂਦੀ ਹੈ।
ਇਸ ਦੀ ਪਾਵਰ 500 ਵਾਟ ਦੀ ਹੈ।
ਇਸ ਵਿਚ ਈ-ਏ.ਬੀ.ਐੱਸ. ਐਂਟੀ ਲਾਕ ਬ੍ਰੇਕਿੰਗ ਸਿਸਟਮ ਨੂੰ ਲਗਾਇਆ ਗਿਆ ਹੈ।
ਬਟਨ ਪ੍ਰੈੱਸ ਕਰਦੇ ਹੀ ਇਹ ਸਕੂਟਰ 3 ਸੈਕਿੰਡ 'ਚ ਫੋਲਡ ਹੋ ਜਾਂਦਾ ਹੈ।
ਇਹ ਸਕੂਟਰ ਕਾਈਨੈਕਿਟ ਐਨਰਜੀ ਰਿਕਵਰੀ ਸਿਸਟਮ ਦੇ ਨਾਲ ਆਉਂਦਾ ਹੈ।
ਇਸ ਦਾ ਭਾਰ 12.5 ਕਿਲੋਗ੍ਰਾਮ ਹੈ।
ਇਸ ਨੂੰ ਬਲੂਟੁਥ ਦੀ ਮਦਦ ਨਾਲ ਸਮਾਰਟਫੋਨ ਨਾਲ ਕੁਨੈਕਟ ਕਰ ਸਕਦੇ ਹੋ।
ਸਮਾਰਟਫੋਨ 'ਚ ਜਿਓ ਸਿਮ ਲਗਾਉਂਦੇ ਸਮੇਂ ਆ ਰਹੀ ਸਮੱਸਿਆ ਦਾ ਇੰਝ ਕਰੋ ਹੱਲ
NEXT STORY