ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਨਵੇਂ Mi Mix 3 ਸਮਾਰਟਫੋਨ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। 25 ਅਕਤੂਬਰ ਨੂੰ ਪੇਚਇੰਗ ਦੇ ਨਾਨਜਿੰਗ ਸਪਾਰਟਸ ਸੈਂਟਰ 'ਚ ਇਸ ਨਵੇਂ ਸਮਾਰਟਫੋਨ ਤੋਂ ਪਰਦਾ ਚੁੱਕਿਆ ਜਾਵੇਗਾ। ਪਹਿਲਾਂ ਅਫਵਾਹਾਂ ਸਨ ਕਿ ਇਹ 15 ਅਕਤੂਬਰ ਨੂੰ ਲਾਂਚ ਹੋਵੇਗਾ ਪਰ ਹੁਣ ਕੰਪਨੀ ਨੇ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਾਰਿਜ ਕਰਦੇ ਹੋਏ ਇਹ ਕਨਫਰਮ ਕਰ ਦਿੱਤਾ ਹੈ ਕਿ ਇਸ ਨੂੰ 25 ਤਾਰੀਖ ਨੂੰ ਲਾਂਚ ਕੀਤਾ ਜਾਵੇਗਾ।
ਸ਼ਿਓਮੀ ਦੇ ਗਲੋਬਲ ਬੁਲਾਰੇ ਡੋਨਾਵਨ ਸੁੰਗ ਨੇ ਟਵੀਟ 'ਤੇ ਇਸ ਦੇ 2 ਪੋਸਟਰ ਜਾਰੀ ਕੀਤੇ ਹੈ ਜਿਸ ਨਾਲ ਇਸ ਦੇ ਕੁਝ ਫੀਚਰਸ ਦੇ ਬਾਰੇ 'ਚ ਜਾਣਕਾਰੀ ਮਿਲ ਰਹੀ ਹੈ। ਪੋਸਟਰ ਨੂੰ ਦੇਖ ਕੇ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ 5ਜੀ ਸਪਾਰਟ ਨਾਲ ਲਾਂਚ ਕੀਤਾ ਜਾਵੇਗਾ।
ਸ਼ਿਓਮੀ Mi Mix 3 'ਚ ਹੋਵੇਗਾ ਸਲਾਈਡਰ ਕੈਮਰਾ!
ਅਕਤੂਬਰ 'ਚ ਫੋਨ ਨੂੰ ਲਾਂਚ ਕੀਤੇ ਜਾਣ ਦੀਆਂ ਖਬਰਾਂ 'ਚ ਕਥਿਤ ਮੀ ਮੀਕਸ 3 ਸਮਾਰਟਫੋਨ 'ਚ ਅਗਲੇ ਪਾਸੇ ਆਲ-ਡਿਸਪਲੇਅ ਡਿਜ਼ਾਈਨ ਹੋਣ ਦਾ ਪਤਾ ਚੱਲਿਆ ਸੀ। ਹੈਂਡਸੈੱਟ 'ਚ ਓਪੋ ਫਾਇੰਡ ਐਕਸ ਦੀ ਤਰ੍ਹਾਂ ਸਲਾਈਡਰ ਕੈਮਰਾ ਵੀ ਦਿੱਤੇ ਜਾਣ ਦੀ ਉਮੀਦ ਹੈ। ਸਲਾਈਡਰ ਕੈਮਰੇ ਦੀਆਂ ਖਬਰਾਂ ਦੌਰਾਨ ਹੀ ਵੀਬੋ 'ਤੇ ਇਕ ਹੋਰ ਤਸਵੀਰ ਪੋਸਟ ਕੀਤੀ ਗਈ ਸੀ ਜਿਸ ਨਾਲ ਫੋਨ 'ਚ ਫਰੰਟ ਕੈਮਰਾ ਵੀ ਸਲਾਈਡਰ ਮੈਕੇਨਜਿਮ ਨਾਲ ਆਉਣ ਦਾ ਪਤਾ ਚੱਲਿਆ ਸੀ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਸ਼ਿਓਮੀ ਮੀ ਮੀਕਸ 3 'ਚ ਕੁਆਲਕਾਮ ਸਨੈਪਡਰੈਗਨ 845 ਪ੍ਰੋਸੈੱਸਰ ਹੋ ਸਕਦਾ ਹੈ। ਇਸ 'ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਇਨਬਿਲਟ ਸਟੋਰੇਜ ਹੋ ਸਕਦੀ ਹੈ ਜਿਸ ਦੀ ਕੀਮਤ ਕਰੀਬ 47,500 ਰੁਪਏ ਰੱਖੀ ਜਾ ਸਕਦੀ ਹੈ। ਹਾਲਾਂਕਿ ਅਜੇ ਇਹ ਨਹੀਂ ਪਤਾ ਚੱਲਿਆ ਕਿ ਫੋਨ ਐਂਡ੍ਰਾਇਡ 8.1 ਓਰੀਓ ਜਾਂ ਐਂਡ੍ਰਾਇਡ Pie 'ਤੇ ਚੱਲੇਗਾ।
4 ਕੈਮਰੇ ਤੇ HD ਪਲੱਸ ਡਿਸਪਲੇਅ ਨਾਲ ਲੇਨੋਵੋ ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
NEXT STORY