ਜਲੰਧਰ-ਚੀਨ ਦੀ ਕੰਪਨੀ Xiaomiਦੇ ਹਾਲ 'ਚ ਲਾਂਚ ਕੀਤਾ ਸਸਤਾ ਸਮਾਰਟਫੋਨ Redmi 4A ਨੂੰ ਜ਼ੋਰਦਾਰ ਰਿਸਪੋਂਸ ਮਿਲ ਰਿਹਾ ਹੈ। ਮੀਡੀਆ ਦੀ ਰਿਪੋਰਟ ਦੇ ਮੁਤਾਬਿਕ 20 ਅਪ੍ਰੈਲ ਨੂੰ ਹੋਈ ਚੌਥੀ ਫਲੈਸ਼ ਸੇਲ 'ਚ ਮਹਜ 75 ਸੈਕਿੰਟਾਂ 'ਚ 2.5 ਲੱਖ ਯੂਨਿਟ ਵਿਕ ਗਏ। ਵੇਟਿੰਗ ਲਿਸਟ ਵੀ ਸਿਰਫ 3 ਮਿੰਟ ਦੇ ਦੌਰਾਨ ਫੁਲ ਹੋ ਗਈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਯੂਜ਼ਰ ਸਮਾਰਟਫੋਨ ਨਹੀਂ ਖਰੀਦਦਾ ਹੈ ਤਾਂ ਇਹ ਵੇਂਟਿੰਗ ਵਾਲੇ ਯੂਜ਼ਰ ਨੂੰ ਮਿਲ ਸਕਦਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਪਿਛਲੀ ਸੇਲ ਵੀ ਕੁਝ ਮਿੰਟਾਂ 'ਚ ਹੀ ਹੈਂਡਸੈੱਟ ਦੀ ਸਾਰੀ ਯੂਨਿਟ ਖਤਮ ਹੋ ਗਈ ਸੀ।
ਸੇਲ ਨੂੰ ਮਿਲਿਆ ਜਬਰਦਸਤ ਰਿਸਪੋਂਸ
Redmi 4A ਦੀ ਸੇਲ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸੁਰੂ ਹੋਈ ਸੀ। ਫਲੈਸ਼ ਸੇਲ 'ਚ ਸ਼ਾਮਿਲ ਹੋਣ ਦੇ ਲਈ ਯੂਜ਼ਰ ਨੂੰ Amazon ਦੀ ਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣਾ ਸੀ। ਰਜਿਸਟ੍ਰੇਸ਼ਨ ਦੇ ਲਈ ਯੂਜ਼ਰ ਨੂੰ ਆਪਣਾ ਈ-ਮੇਲ ID ਜਾਂ ਮੋਬਾਇਲ ਨੰਬਰ 'ਚ ਲਾਗਇੰਨ ਕਰਨਾ ਹੁੰਦਾ ਹੈ। ਇਸ ਦੇ ਬਾਅਦ ਸੇਲ 'ਚ ਪਹਿਲਾਂ ਆਪਣਾ ਈ-ਮੇਲ ID ਜਾਂ ਫੋਨ 'ਤੇ ਨੋਟੀਫਿਕੇਸ਼ਨ ਆ ਜਾਵੇਗਾ।
2GB ਰੈਮ ਦੇ ਨਾਲ ਸਿਰਫ 5999 ਰੁਪਏ 'ਚ ਮਿਲ ਰਿਹਾ ਹੈ ਇਹ ਸਮਾਰਟਫੋਨ
Xiaomi ਦਾ ਇਹ 4G VoLTE ਹੈਂਡਸੈਟ ਹੈ ਜਿਸ ਦੀ ਕੀਮਤ ਸਿਰਫ 5,999 ਰੁਪਏ ਹੈ। ਇੰਨ੍ਹਾਂ ਹੀ ਨਹੀਂ ਕੰਪਨੀ ਨੇ ਘੱਟ ਕੀਮਤ ਦੇ ਬਾਅਦ ਵੀ ਇਸ ਸਮਾਰਟਫੋਨ ਨੂੰ ਪਾਵਰਫੁਲ ਬਣਾਇਆ ਹੈ। ਇਹ 64-ਬਿਟ ਪ੍ਰੋਸੈਸਰ ਅਤੇ 2GB ਰੈਮ ਦੇ ਨਾਲ ਆਉਦਾ ਹੈ।
ਫੀਚਰਸ ਅਤੇ ਸਪੈਸੀਫਿਕੇਸ਼ਨ
Xiaomi Redmi 4A 'ਚ 5 ਇੰਚ ਦੀ ਐੱਚ ਡੀ (720*1280) ਡਿਸਪਲੇ ਹੈ। ਇਸ 'ਚ 1.4GHzਰ ਕਵਾਡ-ਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਦੇ ਲਈ ਐਡ੍ਰੀਨੋ 308GPU ਦਿੱਤਾ ਗਿਆ ਹੈ। ਰੈਮ 2GB ਹੈ। ਇੰਨਬਿਲਟ ਸਟੋਰੇਜ 16GB ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 128GBਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ ਅਤੇ ਬੈਟਰੀ
Redmi 4A 'ਚ ਪੀ. ਡੀ. ਏ. ਐੱਫ.. 5 ਲੈਂਸ-ਸਿਸਟਮ ਅਤੇ ਅਪਚਰ ਐੱਫ/2.2 ਦੇ ਨਾਲ 13MP ਦਾ ਰਿਅਰ ਕੈਮਰਾ ਹੈ। ਸੈਲਫੀ ਦੇ ਲਈ ਅਪਚਰ ਐੱਫ/ 2.2 ਦੇ ਨਾਲ 5MP ਦਾ ਫ੍ਰੰਟ ਕੈਮਰਾ ਹੈ। ਕੁਨੈਕਵਿਟੀ ਦੀ ਗੱਲ ਕਰੀਏ ਤਾਂ 4G LTE ਦੇ ਇਲਾਵਾ ਇਸ ਫੋਨ 'ਚ ਵਾਈ-ਫਾਈ 802.11 ਬੀ/ਜੀ/ਐੱਨ ,GPS, A-GPS ਅਤੇ ਬਲਊਟੁਥ 4.1 ਵਰਗੇ ਫੀਚਰ ਹੈ। Redmi 4A 'ਚ ਐਕਸੇਲਰੋਮੀਟਰ, Ambient light sensor,ਦਿਸਾਸੂਚਕ, ਇਨਫਰਾਰੈੱਡ ਅਤੇ ਪ੍ਰੋਕਸੀਮਿਟੀ ਸੈਂਸਰ ਹੈ। ਇਸ ਸਮਾਰਟਫੋਨ 'ਚ 3120mAh ਦੀ ਬੈਟਰੀ ਹੈ ਜੋ ਫਾਸਟ ਚਾਰਜ਼ਿੰਗ ਸਪੋਟ ਕਰਦੀ ਹੈ।
Moto X 2017 ਦੀਆਂ ਤਸਵੀਰਾਂ ਲੀਕ, ਡਿਜ਼ਾਈਨ ਦਾ ਲੱਗਾ ਪਤਾ
NEXT STORY