ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਕਥਿਤ ਰੂਪ ਨਾਲ ਗਲੋਬਲ ਮਾਰਕੀਟ ਲਈ '' ਰੈੱਡਮੀ 5 '' ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀਂ ਹੈ। ਇਕ ਆਨਲਾਈਨ ਲੇਟੈਸਟ ਲੀਕ ਰਿਪੋਰਟ ਅਨੁਸਾਰ ਇਹ ਪਤਾ ਲੱਗਦਾ ਹੈ ਕਿ ਕੰਪਨੀ ਨੇ 15 ਫਰਵਰੀ ਦੇ ਨਜ਼ਦੀਕ ਇਸ ਸਮਾਰਟਫੋਨ ਨੂੰ ਗਲੋਬਲੀ ਮਤਲਬ ਕਿ ਦੁਨੀਆਭਰ 'ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀਂ ਹੈ।
ਰਿਪੋਰਟ ਅਨੁਸਾਰ ਟਿਪਸਟਰ Roland Quandt ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਟ ਤੋਂ ਦਿੱਤੀ ਹੈ, ਜਿਸ ਦੇ ਅਨੁਸਾਰ ਕੰਪਨੀ ਨੇ ਐੱਲ. ਟੀ. ਈ. ਬੈਂਡ 20 ਨੂੰ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਹੀਂ ਹੈ, ਜੋ ਯੂਰਪ ਆਪਰੇਟਰਾਂ 'ਤੇ ਪੂਰੀ ਸਮੱਰਥਾ 'ਚ ਕੰਮ ਕਰ ਸਕਦੀ ਹੈ, ਪਰ ਉਨ੍ਹਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਕੰਪਨੀ ਇਸ ਦੇ ਨਾਲ ਰੈੱਡਮੀ 5 ਪਲੱਸ ਨੂੰ ਵੀ ਗਲੋਬਲ ਮਾਰਕੀਟ 'ਚ ਪੇਸ਼ ਕਰੇਗਾ ਜਾਂ ਨਹੀਂ। ਇਸ ਤੋਂ ਇਲਾਵਾ ਹੋਰ ਜਾਣਕਾਰੀ ਵੀ ਨਹੀਂ ਹੈ ਕਿ ਦੋਵਾਂ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਉਪਲੱਬਧ ਹੋਣਗੇ ਜਾਂ ਨਹੀਂ ।
ਕੀਮਤ-
ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਸ਼ਿਓਮੀ ਨੇ ਆਪਣੇ ਨਵੇਂ ਸਮਾਰਟਫੋਨ ਰੈੱਡਮੀ 5 ਅਤੇ ਰੈੱਡਮੀ 5 ਪਲੱਸ ਨੂੰ ਚੀਨ 'ਚ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਸੀ। ਕੰਪਨੀ ਨੇ ਰੈੱਡਮੀ 5 ਨੂੰ ਦੋ ਸਟੋਰੇਜ ਵੇਰੀਐਂਟਸ ਨਾਲ ਪੇਸ਼ ਕੀਤਾ ਸੀ, ਜਿਸ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 799 ਯੂਆਨ (ਲਗਭਗ 7,795 ਰੁਪਏ) ਹੈ, ਪਰ ਇਸ ਦੇ 3 ਜੀ. ਬੀ. ਨਾਲ 32 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 899 ਯੂਆਨ (ਲਗਭਗ 8,770 ਰੁਪਏ) ਹੈ।
ਸਪੈਸੀਫਿਕੇਸ਼ਨ-
ਸ਼ਿਓਮੀ ਰੈੱਡਮੀ 5 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.7 ਇੰਚ ਦਾ ਐੱਚ. ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1440X720 ਪਿਕਸਲ ਹੈ ਅਤੇ ਇਹ ਸਕਰੀਨ ਅਸਪੈਕਟ ਰੇਸ਼ੀਓ 18:9 ਨੂੰ ਸਪੋਰਟ ਕਰਦਾ ਹੈ। ਇਹ ਡਿਵਾਇਸ ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਅਤੇ ਐਂਡ੍ਰਨੋ 505 ਜੀ. ਪੀ. ਯੂ. ਨਾਲ ਚੱਲਦਾ ਹੈ। ਇਸ ਸਮਾਰਟਫੋਨ 'ਚ 2 ਜੀ. ਬੀ. / 3 ਜੀ. ਬੀ. ਰੈਮ ਨਾਲ 16 ਜੀ. ਬੀ./32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਸ ਡਿਵਾਇਸ 'ਚ 3200 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡਰਾਇਡ 7.1.2 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਇਸ ਤੋਂ ਇਲਾਵਾ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਪਚਰ f/2.0 , 5p ਲੈੱਜ਼ , ਪੀ. ਡੀ. ਏ. ਐੱਫ. , ਐੱਲ. ਈ. ਡੀ. ਫਲੈਸ਼ ਨਾਲ ਹੈ, ਪਰ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਅਪਚਰ f/2.2 ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਦੀ ਵੀ ਸਹੂਲਤ ਹੈ ਜਿਸ ਨੂੰ ਡਿਵਾਇਸ ਦੇ ਬੈਕ ਪੈਨਲ 'ਚ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਹਾਈਬ੍ਰਿਡ ਡਿਊਲ ਸਿਮ , 4G LTE, ਵਾਈ-ਫਾਈ (802.11b/g/n) , ਬਲੂਟੁੱਥ 4.1 ਜੀ. ਪੀ. ਐੱਸ. ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਆਦਿ ਹਨ। ਇਸ ਡਿਵਾਇਸ ਦਾ ਕੁੱਲ ਮਾਪ 151.8X72.8X7.7 ਮਿਮੀ ਅਤੇ ਵਜ਼ਨ 157 ਗ੍ਰਾਮ ਹੈ।
OnePlus ਦਾ ਆਨਲਾਈਨ ਪੇਮੈਂਟ ਸਿਸਟਮ ਹੋਇਆ ਹੈਕ: ਰਿਪੋਰਟ
NEXT STORY