ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਅਤੇ ਹੁਵਾਵੇ ਨੇ ਹਾਲ ਹੀ 'ਚ 15,000 ਰੁਪਏ ਤੋਂ ਘੱਟ ਕੀਮਤ ਦੇ ਸਮਾਰਟਫੋਨ ਲਾਂਚ ਕੀਤੇ ਗਏ ਹਨ। ਇਨ੍ਹਾਂ ਦੋਨਾਂ ਫੋਨਸ ਦੇ ਜ਼ਰੀਏ ਕੰਪਨੀਆਂ ਦੀ ਨਜ਼ਰ ਬਜਟ ਮਾਰਕੀਟ 'ਤੇ ਹੈ ਅਤੇ ਇਨ੍ਹਾਂ ਦੀ ਵਿਕਰੀ ਹਾਲ 'ਚ ਸ਼ੁਰੂ ਕੀਤੀ ਗਈ ਹੈ।
ਸ਼ਿਓਮੀ ਰੈਡਮੀ ਨੋਟ 4 vs ਹਾਨਰ 6ਐਕਸ :
ਕੀਮਤ ਅਤੇ ਉਪਲਬਧਤਾ -
ਰੈਡਮੀ ਨੋਟ 4 ਸਮਾਰਟਫੋਨ ਮੀ ਡਾਟ ਕਾਮ (ਅਤੇ ਫਲਿਪਕਾਰਟ) 'ਤੇ ਉਪਲੱਬਧ ਹੈ। ਉਥੇ ਹੀ, ਹਾਨਰ 6ਐਕਸ ਫਲੈਸ਼ ਸੇਲ ਦੇ ਜ਼ਰੀਏ ਐਮਾਜ਼ਨ ਇੰਡੀਆ 'ਤੇ ਉਪਲੱਬਧ ਕੀਤਾ ਜਾਂਦਾ ਹੈ। ਸ਼ਿਓਮੀ ਰੈਡਮੀ ਨੋਟ 4 ਦਾ ਸਭ ਤੋਂ ਸਸਤਾ ਵੇਰਿਅੰਟ 9,999 ਰੁਪਏ ਦਾ ਹੈ ਅਤੇ ਟਾਪ ਵੇਰਿਅੰਟ 12, 999 ਰੁਪਏ ਦਾ ਹੈ ਉਥੇ ਹੀ ਗੱਲ ਕੀਤੀ ਜਾਵੇ ਹਾਨਰ 6ਐਕਸ ਦੀ ਤਾਂ ਇਸ ਨੂੰ ਦੋ ਵੇਰਿਅੰਟ 12,999 ਰੁਪਏ ਅਤੇ ਦੂੱਜੇ 15,999 ਰੁਪਏ ਕੀਮਤ 'ਚ ਪੇਸ਼ ਕੀਤਾ ਗਿਆ ਹੈ।
ਡਿਜ਼ਾਇਨ ਅਤੇ ਸਪੈਸੀਫਿਕੇਸ਼ਨ-
ਦੋਨਾਂ ਹੀ ਸਮਾਰਟਫੋਨਸ ਦੇ ਡਿਜ਼ਾਇਨ 'ਚ ਮੈਟਲ ਅਤੇ ਪਲਾਸਟਿਕ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਰਿਅਰ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਹਾਨਰ 6ਐਕਸ 'ਚ ਕੰਪਨੀ ਨੇ ਡਿਊਲ ਕੈਮਰਾ ਸੈੱਟਅਪ ਦੇ ਕੇ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਸ਼ਿਓਮੀ ਰੈਡਮੀ ਨੋਟ 4 'ਚ ਫ੍ਰੰਟ ਪੈਨਲ 'ਤੇ ਕੈਪਸਿਟਿਵ ਬੈਕਲਿਟ ਨੈਵੀਗੇਸ਼ਨ ਬਟਨ ਦਿੱਤਾ ਗਿਆ ਹੈ ਜਦ ਕਿ ਹਾਨਰ 6ਐਕਸ 'ਚ ਆਨਸਕ੍ਰੀਨ ਬਟਨ ਮੌਜੂਦ ਹੈ।
ਡਿਸਪਲੇ ਅਤੇ ਪ੍ਰੋਸੈਸਰ-
ਦੋਨਾਂ ਹੀ ਹੈਂਡਸੈਟਸ 'ਚ 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ 'ਤੇ ਕੰਮ ਕਰਨ ਵਾਲੀ) ਡਿਸਪਲੇ ਲੱਗੀ ਹੈ। ਹਾਨਰ 6ਐਕਸ 'ਚ ਕੰਪਨੀ ਦੇ ਆਪਣੇ ਕਿਰਨ 655 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਉਥੇ ਹੀ, ਰੈਡਮੀ ਨੋਟ 4 'ਚ ਕਵਾਲਕਾਮ ਸਨੈਪਡਰੈਗਨ 625 ਪ੍ਰੋਸੈਸਰ ਲਗਾ ਹੈ।
ਕੈਮਰਾ-
ਕੈਮਰਾ ਦੀ ਗੱਲ ਕਰੀਏ ਤਾਂ ਹਾਨਰ 6ਐਕਸ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦਿੱਤੇ ਗਏ ਹਨ ਜਿਸ ਕਾਰਨ ਕੈਮਰੇ ਦੇ ਮਾਮਲੇ 'ਚ ਇਹ ਬਿਹਤਰ ਹੈ। ਇਸ ਤਓਂ ਇਲਾਵਾ ਇਸਦੇ ਫ੍ਰੰਟ ਪੈਨਲ 'ਤੇ ਤੁਹਾਨੂੰ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਸ਼ਿਓਮੀ ਰੈਡਮੀ ਨੋਟ 4 'ਚ ਤੁਹਾਨੂੰ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਦੋਨੋਂ ਹੀ ਡਿਵਾਈਸਿਸ ਨਾਲ ਤੁਸੀਂ 1080 ਪਿਕਸਲ ਰੈਜ਼ੋਲਿਊਸ਼ਨ ਦੇ ਵੀਡੀਓ ਸ਼ੂਟ ਕਰ ਸਕੋਗੇ।
ਬੈਟਰੀ ਬੈਕਅਪ -
ਹਾਨਰ 6ਐਕਸ 'ਚ 3340 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਤੁਲਨਾ 'ਚ ਰੈਡਮੀ ਨੋਟ 4 'ਚ ਦਿੱਤੀ ਗਈ 4100 ਐਮ. ਏ. ਐਚ ਦੀ ਬੈਟਰੀ ਨਾਲ ਘੱਟ ਸਮਰੱਥਾ ਕੀਤੀ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਅਧਾਰਿਤ ਇਨ੍ਹਾਂ ਦੋਨਾਂ ਹੀ ਸਮਾਰਟਫੋਨਸ 'ਚ 4ਜੀ ਅਤੇ ਵੀ. ਓ. ਐੱਲ. ਟੀ. ਈ ਕੁਨੈੱਕਟੀਵਿਟੀ ਦੀ ਸਪੋਰਟ ਮੌਜੂਦ ਹੈ।
ਡੁੱਬ ਰਹੇ ਵਿਅਕਤੀ ਦੀ ਜ਼ਿੰਦਗੀ ਬਚਾਏਗਾ ਲਾਈਫ ਸੇਵਿੰਗ ਗਿਅਰ
NEXT STORY