ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਮੰਗਲਵਾਰ ਨੂੰ ਆਪਣਾ ਨਵਾਂ ਮੋਬਾਇਲ ਹੈਂਡਸੈੱਟ Mi Note 2 ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਹੈਂਡਸੈੱਟ 'ਚ ਸੈਮਸੰਗ ਗਲੈਕਸੀ ਐੱਸ7 ਵਰਗੀ ਡੁਅਲ ਐੱਜ ਕਵਰਡ ਡਿਸਪਲੇ ਮੌਜੂਦ ਹੋਵੇਗੀ। ਇਸ ਤੋਂ ਇਲਾਵਾ ਇਹ ਸਮਾਰਟਫੋਨ 4ਜੀ.ਬੀ. ਅਤੇ 6ਜੀ.ਬੀ. ਵੇਰੀਅੰਟ 'ਚ ਉਪਲੱਬਧ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ 21 ਅਕਤੂਬਰ ਨੂੰ ਸ਼ਿਓਮੀ ਨੇ ਟਵੀਟ ਕੀਤਾ ਸੀ 'ਮੀ ਨੋਟ ਐੱਜ ਬਿਨ ਕਵਰਡ ਟੂ ਇੰਪ੍ਰੈੱਸ'। ਇਸ ਤੋਂ ਸਪਸ਼ਟ ਹੈ ਕਿ ਇਸ ਹੈਂਡਸੈੱਟ 'ਚ 5.7-ਇੰਚ ਸੁਪਰ ਅਮੋਲੇਡ (1440x2560 ਪਿਕਸਲ) ਡੁਅਲ ਐੱਜ ਕਵਰਡ ਡਿਸਪਲੇ ਮੌਜੂਦ ਹੋਵੇਗੀ ਅਤੇ ਇਸ ਵਿਚ ਦਿੱਤੀ ਗਈ ਫੋਰਸ ਟੱਚ (3ਡੀ ਟੱਚ) ਤਕਨੀਕ ਬਹੁਤ ਹੱਦ ਤਕ ਆਈਫੋਨ 6ਐੱਸ ਵਾਲੀ ਹੀ ਹੋਵੇਗੀ। ਇਸ ਵਿਚ 64-ਬਿਟ ਸਨੈਪਡ੍ਰੈਗਨ 821 ਕਵਾਡ-ਕੋਰ ਪ੍ਰੋਸੈਸਰ ਮਿਲੇਗਾ ਅਤੇ ਗ੍ਰਾਫਿਕਸ ਲਈ ਐਡ੍ਰੀਨੋ 530 ਜੀ.ਪੀ.ਯੂ. ਦਿੱਤਾ ਜਾਵੇਗਾ। ਇਸ ਸਮਾਰਟਫੋਨ ਦੇ 4ਜੀ.ਬੀ. ਰੈਮ/64ਜੀ.ਬੀ. ਸਟੋਰੇਜ ਅਤੇ 6ਜੀ.ਬੀ. ਰੈਮ ਵੇਰੀਅੰਟ 'ਚ ਲਾਂਚ ਹੋਣ ਦੀ ਉਮੀਦ ਹੈ। ਇਸ ਦੇ 4ਜੀ.ਬੀ. ਰੈਮ ਵੇਰੀਅੰਟ ਦੀ ਕੀਮਤ 2,799 ਚੀਨੀ ਯੁਆਨ (ਕਰੀਬ 27,800 ਰੁਪਏ) ਅਤੇ 6ਜੀ.ਬੀ. ਰੈਮ ਵੇਰੀਅੰਟ ਦੀ ਕੀਮਤ 2,999 ਚੀਨੀ ਯੁਆਨ (ਕਰੀਬ 29,800 ਰੁਪਏ) ਹੋਣ ਦੀ ਜਾਣਕਾਰੀ ਮਿਲੀ ਹੈ।
Oneplus ਨੇ ਸ਼ੁਰੂ ਕੀਤੀ ਦਿਵਾਲੀ ਸੇਲ, ਮਿਲ ਰਿਹੈ ਪ੍ਰੋਡਕਟਸ ਜਿੱਤਣ ਦਾ ਮੌਕਾ
NEXT STORY