ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਨੇ ਆਪਣੀ ਦਿਵਾਲੀ ਡੈਸ਼ ਸੇਲ ਦੀ ਅੱਜ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ, ਜੋ ਬਬੁੱਧਵਾਰ ਤੱਕ ਹਰ ਰੋਜ਼ ਦੁਪਹਿਰ 12 ਵਜੇ, 4 ਵਜੇ ਅਤੇ 8 ਵਜੇ ਸ਼ੁਰੂ ਹੋਵੇਗੀ। ਤਿੰਨ ਦਿਨਾਂ ਤੱਕ ਚੱਲਣ ਵਾਲੀ ਇਸ ਸੇਲ 'ਚ ਸਿਰਫ ਰਜਿਸਟਰਡ ਯੂਯੂਜ਼ਰ ਹੀ ਹਿੱਸਾ ਲੈ ਸਕਦੇ ਹਨ। ਇਸ ਸੇਲ 'ਚ ਇਕ ਰੁਪਏ 'ਚ ਵਨਪਲਸ 3 ਸਾਫਟ ਗੋਲਡ ਵੇਰਿਅੰਟ, ਵਨਪਲਸ ਐੱਕਸੇਸਰੀ ਅਤੇ ਦੂਜੀ ਚੀਜਾਂ ਖਰੀਦੀਆਂ ਜਾ ਸਕਣਗੀਆਂ। ਭਾਰਤ 'ਚ ਵਨਪਲਸ ਆਪਣੇ ਆਨਲਾਈਨ ਸਟੋਰ 'ਤੇ ਇਸ ਸੇਲ ਦਾ ਪ੍ਰਬੰਧ ਕਰ ਰਹੀ ਹੈ। ਇਸ ਸੇਲ 'ਚ ਲਕੀ ਡ੍ਰਾ ਦੇ ਜ਼ਰੀਏ ਇਕ ਮਿਸਟਰੀ ਬਾਕਸ ਜਿੱਤਣ ਦਾ ਮੌਕਾ ਮਿਲੇਗਾ ਜਿਸ 'ਚ ਐਕਸੇਸਰੀ, ਕੇਸ, ਕਵਰ ਅਤੇ ਇਕ ਵਨਪਲਸ 3 ਸਮਾਰਟਫੋਨ ਵੀ ਹੋ ਸਕਦਾ ਹੈ
ਤੁਹਾਨੂੰ ਦੱਸ ਦਈਏ ਕਿ ਇਕ ਰਜਿਸਟਰ ਯੂਜ਼ਰ ਨੂੰ ਸਿਰਫ ਇਕ ਮਿਸਟਰੀ ਬਾਕਸ ਹੀ ਮਿਲੇਗਾ। ਇਸ ਤੋਂ ਇਲਾਵਾ, ਵਨਪਲਸ ਇਕ ਜੇਤੂ ਚੁਣੇਗੀ ਜਿਸ ਨੂੰ ਇਕ ਹਫਤੇ ਲਈ ਲੰਦਨ ਜਾਣ ਦਾ ਮੌਕਾ ਮਿਲੇਗਾ। ਇਸ ਜੇਤੂ ਦਾ ਐਲਾਨ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ 31 ਅਕਤੂਬਰ ਨੂੰ ਕੀਤਾ ਜਾਵੇਗਾ।
Paytm ਇਨ੍ਹਾਂ ਲੈਪਟਾਪ 'ਤੇ ਦੇ ਰਹੀ ਹੈ ਭਾਰੀ ਡਿਸਕਾਊਂਟ
NEXT STORY