ਜਲੰਧਰ-ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਦੇ ਉਪ ਬ੍ਰੈਂਜ ਜ਼ੋਲੋ ਦੀ ਯੋਜਨਾ ਸਸਤੇ 4ਜੀ ਹੈਂਡਸੈੱਟ ਬਾਜ਼ਾਰ 'ਚ ਆਪਣੀ ਪਹੁੰਚ ਵਧਾਉਣ ਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਕਦਮ ਹਾਲ ਹੀ 'ਚ ਰਿਲਾਇੰਸ ਨੂੰ ਪੇਸ਼ ਕਰਨ ਤੋਂ ਬਾਅਦ 4ਜੀ ਡਿਵਾਈਸ ਦੀ ਵੱਧਦੀ ਮੰਗ ਨੂੰ ਧਿਆਨ 'ਚ ਰੱਖ ਕੇ ਉਠਾਇਆ ਗਿਆ ਹੈ।
ਜ਼ੋਲੋ ਦੀ ਯੋਜਨਾ ਇਸੇ ਸਾਲ 'ਚ ਪਹਿਣੇ ਜਾਣ ਵਾਲੇ ਵਿਅਰੇਬਲ ਡਿਵਾਈਸਿਜ਼ ਨੂੰ ਬਾਜ਼ਾਰ 'ਚ ਪੇਸ਼ ਕਰਨ ਦੀ ਹੈ। ਕੰਪਨੀ ਦੇ ਕਾਰੋਬਾਰ ਦੇ ਮੁਖੀ ਸੁਨਿਲ ਰੈਣਾ ਨੇ ਕਿਹਾ ਕਿ ਇਸ ਸਿਤੰਬਰ ਤੋਂ ਉਹ ਇਕ ਮਹੀਨੇ 'ਚ ਇਕ ਮਾਡਲ ਪੇਸ਼ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਰੇ ਉਤਪਾਦ 4ਜੀ ਨੂੰ ਸਮਰਪਿਤ ਹੋਣਗੇ। ਨਵੇਂ ਫੋਨਜ਼ ਦੀ ਕੀਮਤ 4,500 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾਜ਼ਾਰ 'ਚ ਸਿਰਫ ਕੀਮਤਾਂ ਦੇ ਆਧਾਰ 'ਤੇ ਨਹੀਂ ਬਲਕਿ ਗਾਹਕਾਂ ਦੇ ਤਜ਼ੁਰਬੇ ਦੇ ਆਧਾਰ 'ਤੇ ਵੀ ਮੁਕਾਬਲਾ ਕਰਨਗੇ।
ਜਲਦ ਹੀ ਮਾਰਕੀਟ 'ਚ ਪੇਸ਼ ਕੀਤਾ ਜਾਵੇਗਾ ਇਹ ਸਸਤਾ 8K TV
NEXT STORY