ਗੈਜੇਟ ਡੈਸਕ– ਗੂਗਲ ਨੇ ਹਾਲ ਹੀ ’ਚ ਆਪਣੇ Pixel 3 ਅਤੇ Pixel 3 XL ਸਮਾਰਟਫੋਨਸ ਨੂੰ ਲਾਂਚ ਕੀਤਾ ਹੈ। ਜਾਣਕਾਰੀ ਮੁਤਾਬਕ ਕੰਪਨੀ ਦੁਆਰਾ ਨੌਚ ਡਿਜ਼ਾਈਨ ਦੇ ਨਾਲ ਲਾਂਚ ਕੀਤਾ ਗਿਆ Pixel 3 XL ਕਾਫੀ ਲੋਕਾਂ ਨੂੰ ਪਸੰਦ ਨਹੀਂ ਆਇਆ। ਇਸ ਦਾ ਕਾਰਨ ਹੈ ਕਿ ਇਸ ਸਮਾਰਟਫੋਨ ਦੀ ਨੌਚ ਬਾਕੀ ਸਮਾਰਟਫੋਨਸ ਦੇ ਮੁਕਾਬਲੇ ਵੱਡੀ ਹੈ। ਉਥੇ ਹੀ ਕੰਪਨੀ ਨੇ ਕਿਹਾ ਹੈ ਕਿ ਨੌਚ ਡਿਸਪਲੇਅ ਨੂੰ ਹਟਾਉਣ ਲਈ ਅਪਡੇਟ ਦੇ ਦਿੱਤੀ ਗਈ ਹੈ ਪਰ ਅਜੇ ਲਈ ਇਹ ਫੋਨ ਦੀ ਡਿਵੈੱਲਪਰ ਸੈਟਿੰਗਸ ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅਪਡੇਟ ਆਉਣ ਵਾਲੇ ਸਮੇਂ ’ਚ ਸਾਰੇ ਯੂਜ਼ਰਸ ਲਈ ਜਾਰੀ ਕੀਤੀ ਜਾ ਸਕਦੀ ਹੈ।
ਅਪਡੇਟ
ਇਸ ਅਪਡੇਟ ਤੋਂ ਬਾਅਦ ਨੌਚ ਦੀ ਸੇਮ ਹਾਈਟ ’ਤੇ ਇਕ ਬਲੈਕ ਬਾਰ ਮਿਲ ਜਾਵੇਗੀ ਜਿਸ ਨਾਲ ਨੌਚ ਨੂੰ ਲੁਕਾ ਸਕਦੇ ਹੋ। ਹਾਲਾਂਕਿ ਇਸ ਦੇ ਚਲਦੇ ਯੂਜ਼ੇਬਲ ਡਿਸਪਲੇਅਘੱਟ ਹੋ ਜਾਵੇਗੀ ਪਰ ਯੂਜ਼ਰਸ ਨੂੰ ਵੱਡੀ ਨੌਚ ਦੀ ਸਮੱਸਿਆ ਤੋਂ ਕਾਫੀ ਹੱਦ ਤਕ ਛੁਟਕਾਰਾ ਮਿਲ ਸਕੇਗਾ।

ਕੀਮਤ
ਦੱਸ ਦੇਈਏ ਕਿ Google Pixel 3 ਦੀ ਸ਼ੁਰੂਆਤੀ ਕੀਮਤ 71,000 ਰੁਪਏ ਹੈ, ਜਿਸ ਵਿਚ ਤੁਹਾਨੂੰ 64 ਜੀ.ਬੀ. ਸਟੋਰੇਜ ਮਿਲ ਰਹੀ ਹੈ। ਇਸ ਵਿਚ 128 ਜੀ.ਬੀ. ਸਟੋਰੇਜ ਵੀ ਆ ਰਹੀ ਹੈ ਜਿਸ ਦੀ ਕੀਮਤ 80,000 ਰੁਪਏ ਹੈ। ਉਥੇ ਹੀ Google Pixel 3 XL ਵੀ 64 ਜੀ.ਬੀ./128 ਜੀ.ਬੀ. ਸਟੋਰੇਜ ਵੇਰੀਐਂਟ ’ਚ ਆਉਂਦਾ ਹੈ ਜਿਨ੍ਹਾਂ ਦੀਆਂ ਕੀਮਤਾਂ 83,000 ਰੁਪਏ ਅਤੇ 92,000 ਰੁਪਏ ਹਨ।
ਹੁਣ ਡੁਪਲੀਕੇਟ ਕੰਟੈਂਟ ਅਪਲੋਡ ਕਰਨ ’ਤੇ ਚੈਨਲ ਬੰਦ ਕਰ ਦੇਵੇਗੀ ਯੂ-ਟਿਊਬ
NEXT STORY