ਜਲੰਧਰ : ਯੂਟਿਊਬ ਬਹੁਤ ਜਲਦ ਬੰਪਰ ਐਡਜ਼ ਨੂੰ ਲਿਆਉਣ ਜਾ ਰਿਹਾ ਹੈ। ਇਹ ਐਡਜ਼ 6 ਸੈਕਿੰਡ ਦੀਆਂ ਹੋਣਗੀਆਂ, ਜਿਨ੍ਹਾਂ ਨੂੰ ਸਕਿਪ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਐਡਜ਼ ਦੀ ਸ਼ੁਰੂਆਤ ਮਈ ਮਹੀਨੇ 'ਚ ਹੋ ਜਾਵੇਗੀ। ਇਹ ਐਡਜ਼ ਕਿਸੇ ਪੂਰੀ ਐਡ ਨੂੰ 6 ਸੈਕੇਂਡਜ਼ 'ਚ ਇੰਟ੍ਰੋਡਿਊਜ਼ ਕਰਨ ਦਾ ਇਕ ਵਧੀਆ ਤਕੀਤਾ ਹੈ। ਇਸ 'ਤੇ ਯੂਟਿਊਬ ਦਾ ਕਹਿਣਾ ਹੈ ਕਿ ਉਹ ਲੋਕਾਂ ਦਾ ਧਿਆਨ ਇਨ੍ਹਾਂ ਕਮਰਸ਼ਿਅਲਜ਼ ਵੱਲ ਖਿੱਚਣਾ ਚਾਹੁੰਦੇ ਹਨ, ਇਸ ਲਈ ਹੀ ਉਨ੍ਹਾਂ ਵੱਲੋਂ ਬੰਪਰ ਐਡਜ਼ ਨੂੰ ਇੰਟ੍ਰੋਡਿਊਜ਼ ਕੀਤਾ ਗਿਆ ਹੈ।
ਇਨ੍ਹਾਂ ਐਡਜ਼ ਨੂੰ ਮੋਬਾਈਲ ਤੇ ਟੈਬਲੇਟਸ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਜੇ ਤੁਸੀਂ ਇਨ੍ਹਾਂ 6 ਸੈਕੇਂਡਜ਼ ਦੀਆਂ ਵੀਡੀਓਜ਼ ਨੂੰ ਨਹੀਂ ਦੇਖਣਾ ਚਾਹੁੰਦੇ ਤਾਂ ਇਸ ਲਈ ਤੁਹਾਨੂੰ ਯੂਟਿਊਬ ਦੀ ਰੈਡ ਸਬਸਕ੍ਰਿਪਸ਼ਨ ਲੈਣੀ ਹੋਵੇਗੀ। ਇਸ ਤੋਂ ਪਹਿਲਾਂ ਯੂਟਿਊਬ 'ਤੇ ਜੋ ਐਡਜ਼ ਹੁੰਦੀਆਂ ਸੀ ਉਨ੍ਹਾਂ ਨੂੰ ਦੇਖਣ ਤੋਂ ਪਹਿਲਾਂ 5 ਸੈਕੇਂਡਜ਼ ਬਾਅਦ ਸਕਿਪ ਕਰਨ ਦੀ ਆਪਸ਼ਨ ਮਿਲਦੀ ਸੀ ਪਰ ਇਸ 'ਚ ਇੰਝ ਨਹੀਂ ਹੋ ਸਕੇਗਾ।
Nintendo ਮੋਬਾਇਲ ਡਿਵਾਈਸਸ ਲਈ ਆਪਣੀਆਂ 2 ਹੋਰ ਕੰਸੋਲ ਗੇਮਜ਼ ਨੂੰ ਕਰੇਗੀ ਲਾਂਚ
NEXT STORY