ਜਲੰਧਰ-ਦੱਖਣੀ ਕੋਰੀਆ ਦੀ ਦਿਗਜ਼ ਕੰਪਨੀ ਸੈਮਸੰਗ ਨੇ ਆਪਣੇ ਗੈਲੇਕਸੀ ਨੋਟ 7 ਫਲੈਗਸ਼ਿਪ ਸਮਾਰਟਫੋਨ ਦੇ ਨਵੇਂ ਵਰਜਨ ਨੂੰ ਵੇਚਣ ਦੇ ਲਈ ਆਪਣੀ ਯੋਜਨਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਲਈ ਹੁਣ ਤੱਕ ਕਿਸੇ ਵੀ ਰੀਲੀਜ਼ ਡੇਟ ਦੀ ਘੋਸ਼ਣਾ ਨਹੀਂ ਕੀਤੀ ਹੈ। ਇਕ ਤਾਜ਼ਾ ਆਨਲਾਈਨ ਰਿਪੋਰਟ ਦੇ ਅਨੁਸਾਰ ਦਾਅਵਾ ਕੀਤਾ ਗਿਆ ਹੈ ਕਿ ਸਮਾਰਟਫੋਨ ਨੂੰ ਜੁਲਾਈ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੈਮਸੰਗ ਨੋਟ 7 ਦੇ ਨਵੇਂ ਵਰਜਨ ਨੂੰ ਲੈ ਕੇ ਕਾਫੀ ਖਬਰਾਂ ਲੀਕ ਹੋਈਆ ਹਨ ਇਸ ਦੇ ਨਾਲ ਹੀ ਕੰਪਨੀ ਦਾ ਅਪਕਮਿੰਗ ਡਿਵਾਇਸ ਗੈਲੇਕਸੀ ਨੋਟ 8 ਵੀ ਆਪਣੇ ਲੀਕ ਹੋਈ ਜਾਣਕਾਰੀਆਂ ਦੇ ਕਾਰਣ ਹੈਂਡਲਾਈਨਜ਼ 'ਚ ਹੈ।
ਨਵੀ ਰਿਪੋਰਟ 'ਚ ਹੋਇਆ ਖੁਲਾਸਾ-
ਇਕਨੋਮਿਕ ਟਾਇਮਸ 'ਚ ਪ੍ਰਕਾਸ਼ਿਤ ਇਕ ਖਬਰ ਦੇ ਅਨੁਸਾਰ ਸੈਮਸੰਗ ਇਸ ਸਾਲ ਜੁਲਾਈ 'ਚ Galaxy Note7 ਦੇ ਪੁਨਰਗਠਨ (Refurbished) ਵਰਜਨ ਨੂੰ ਪੇਸ਼ ਕੀਤੇ ਜਾਣ ਦੀ ਤਿਆਰੀ 'ਚ ਹੈ। ਕੰਪਨੀ ਦੇ ਇਸ ਨਵੇਂ ਵਰਜਨ ਨੂੰ 'ਗੈਲੇਕਸੀ ਨੋਟ FE ' ਨਾਮ ਨਾਲ ਪੇਸ਼ ਕਰੇਗੀ। ਰਿਪੋਰਟ ਦੇ ਅਨੁਸਾਰ ਅੱਗੇ ਇਹ ਕਿਹਾ ਗਿਆ ਹੈ ਕਿ ਸਮਾਰਟਫੋਨ ਦੀ ਕੀਮਤ ਲਗਭਗ 620 ਡਾਲਰ ਹੋਵੇਗੀ ਜਿਸ ਨੂੰ ਅਮਰੀਕਾ ਦੇ ਬਜਾਰਾਂ 'ਚ ਪੇਸ਼ ਨਹੀਂ ਕੀਤਾ ਜਾਵੇਗਾ। ਇਸ ਦੇ ਇਲਾਵਾ 'ਗੈਲੇਕਸੀ ਨੋਟFE ' ਪਿਛਲੇ ਨੋਟ ਦੇ ਵਰਜਨ ਦੀ ਤੁਲਨਾਂ 'ਚ ਥੋੜੀ ਬੈਟਰੀ ਛੋਟੀ ਦੇ ਨਾਲ ਆਵੇਗਾ। ਇਹ ਡਿਵਾਇਸ 3,500mAh ਬੈਟਰੀ ਦੀ ਬਜਾਏ 3,200mAh ਬੈਟਰੀ ਦੇ ਨਾਲ ਆ ਸਕਦਾ ਹੈ।
ਸਪੈਸੀਫਿਕੇਸ਼ਨ-
ਸੈਮੰਸਗ ਕੋਰੀਆ 'ਚ Galaxy Note7 ਸਮਾਰਟਫੋਨ ਦੇ ਲਗਭਗ 300,000 ਯੂਨਿਟ ਵੇਚਣ ਦੀ ਯੋਜਨਾ ਬਣਾ ਰਿਹਾ ਹੈ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਗੈਲੇਕਸੀ ਨੋਟ 7 'ਚ 5.7 ਇੰਚ ਦੀ ਕਵਾਡ-ਕੋਰ ਐੱਚ.ਡੀ ਡਿਊਲ ਐਜ ਸੁਪਰ ਅਮੋਲਡ ਡਿਸਪਲੇ (1440*2560 ਪਿਕਸਲ ਰੈਜ਼ੋਲੂਸ਼ਨ) ਅਤੇ ਆਕਟਾ-ਕੋਰ ਐਜਿਗਨੋਂ 8890 ਪ੍ਰੋਸੈਸਰ ਅਤੇ 4GB ਰੈਮ ਦੇ ਨਾਲ ਮਿਲ ਕੇ ਕਵਾਡਕੋਰ ਕਵਾਲਕਾਮ ਸਨੈਪਡ੍ਰੈਗਨ 820 soc ਦਿੱਤਾ ਗਿਆ ਹੈ। ਇਸ ਡਿਵਾਇਸ 'ਚ 12 ਮੈਗਾਪਿਕਸਲ ਡਿਊਲ ਪਿਕਸਲ ਰੀਅਰ ਕੈਮਰਾ ਅਤੇ 5Mp ਫ੍ਰੰਟ ਸਕੈਨਰ ਦੇ ਨਾਲ 64 GB ਇੰਨਬਿਲਟ ਸਟੋਰੇਜ਼ ਸ਼ਾਮਿਲ ਸੀ।
GIF ਦੇ 30 ਸਾਲ ਪੂਰੇ ਹੋਣ 'ਤੇ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਦਿੱਤਾ ਇਹ ਤੋਹਫਾ
NEXT STORY