ਜਲੰਧਰ : ਡਿਜ਼ਨੀ ਦੇ ਦਿਵਾਨਿਆਂ ਨੂੰ ਬਹੁਤ ਜਲਦ ਆਪਣੇ ਮਨਪਸੰਦ ਕੈਰੈਕਟਰ ਇਮੋਜੀਜ਼ 'ਚ ਦੇਖਣ ਨੂੰ ਮਿਲਣਗੇ। ਦਰਅਸਲ ਡਿਜ਼ਨੀ ਇਕ ਬਿਲਕੁਲ ਨਵੇਂ ਡਿਜ਼ਨੀ ਥੀਮ 'ਤੇ ਬੇਸਡ ਕੀ-ਬੋਰਡ ਤਿਆਰ ਕਰ ਰਹੀ ਹੈ। ਇਕ ਵੀਡੀਓ ਟੀਜ਼ਰ 'ਚ ਡਿਜ਼ਨੀ ਤੇ ਪਿਕਸਰ ਦੇ ਲਗਭਗ 400 ਥੀਮਡ ਕੈਰੈਕਟਰ ਇਮੋਜੀਜ਼ 'ਚ ਦਿਖਾਏ ਹਨ।
ਹਾਲਾਂਕਿ ਇਨ੍ਹਾਂ ਇਮੋਜੀਜ਼ ਨੂੰ ਅਸੈਸ ਕਰਨਾ ਆਸਾਨ ਨਹੀਂ ਹੋਵੇਗਾ। ਇਨ੍ਹਾਂ ਇਮੋਜੀਜ਼ ਨੂੰ ਪਾਉਣ ਲਈ ਪਹਿਲਾਂ ਤੁਹਾਨੂੰ ਡਿਜ਼ਨੀ ਦੀ ਮੈਚਿੰਗ ਗੇਮ ਡਿਜ਼ਨੀ ਇਮੋਜੀ ਬਲਿਟਜ਼ ਖੇਡਣੀ ਹੋਵੇਗੀ ਤੇ ਉਸ ਤੋਂ ਤੁਸੀਂ ਇਮੋਜੀਜ਼ ਕੁਲੈਕਟ ਕਰ ਸਕਦੇ ਹੋ। ਇਹ ਗੇਮ ਅਜੇ ਲਾਂਚ ਨਹੀਂ ਹੋਈ ਹੈ ਪਰ 2 ਮੁੱਖ ਪਲੈਟਫੋਰਮ ਆਈ. ਓ. ਐੱਸ. ਤੇ ਐਂਡ੍ਰਾਇਡ ਲਈ ਇਸ ਨੂੰ ਲਾਂਚ ਕੀਤਾ ਜਾਵੇਗਾ।
ਬਜਟ ਸਮਾਰਟਫੋਨ ਖਰੀਦਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ
NEXT STORY