ਗੈਜੇਟ ਡੈਸਕ- ਯੂਟਿਊਬ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਕਿ ਸਲੀਪ ਟਾਈਮਰ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਇਕ ਤੈਅ ਸਮੇਂ 'ਤੇ ਵੀਡੀਓ ਪਲੇਅਬੈਕ ਬੰਦ ਹੋ ਜਾਵੇਗਾ। ਫਿਲਹਾਲ ਇਸ ਨੂੰ ਕੁਝ ਹੀ ਯੂਜ਼ਰਜ਼ ਯਾਨੀ ਬੀਟਾ ਯੂਜ਼ਰਜ਼ ਲਈ ਉਪਲੱਬਧ ਕਰਵਾਇਾ ਗਿਆ ਹੈ।
ਰਿਪੋਰਟ ਮੁਤਾਬਕ, ਯੂਟਿਊਬ ਦਾ ਸਲੀਪ ਟਾਈਮਰ ਫੀਚਰ ਪ੍ਰੀਮੀਅਮ ਯੂਜ਼ਰਜ਼ ਲਈ ਲਾਂਚ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਸਲੀਪ ਟਾਈਮਰ ਫੀਚਰ ਲਈ ਏ.ਆਈ. ਦੀ ਮਦਦ ਲਵੇਗਾ। ਯੂਟਿਊਬ ਇਕ ਹੋਰ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਯੂਟਿਊਬ ਦੇ ਕੰਟੈਂਟ ਕ੍ਰਿਏਟਰਜ਼ ਵੀਡੀਓ ਆਊਟਲਾਈਨ ਜੈਮਿਨੀ ਦੀ ਮਦਦ ਨਾਲ ਤਿਆਰ ਕਰ ਸਕਣਗੇ। ਇਸ ਤੋਂ ਇਲਾਵਾ ਜੈਮਿਨੀ ਦੀ ਮਦਦ ਨਾਲ ਕੰਟੈਂਟ ਆਈਡੀਆ ਅਤੇ ਥੰਬਨੇਲ ਲਈ ਸੁਜੇਸ਼ਨ ਵੀ ਲੈ ਸਕਣਗੇ।
ਯੂਟਿਊਬ ਨੇ ਨਵੇਂ ਸਲੀਪ ਟਾਈਮਰ ਫੀਚਰ ਦੀ ਜਾਣਕਾਰੀ ਆਪਣੀ ਸਾਈਟ 'ਤੇ ਦਿੱਤੀ ਹੈ। ਇਸ ਫੀਚਰ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਹੁਣ ਤੁਸੀਂ ਕਿਸੇ ਵੀ ਵੀਡੀਓ ਦੇ ਪਲੇਅਬੈਕ ਸਮੇਂ ਖੁਦ ਤੈਅ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਡੇ ਦੁਆਰਾ ਤੈਅ ਕੀਤੇ ਗਏ ਸਮੇਂ 'ਤੇ ਵੀਡੀਓ ਆਪਣੇ ਆਪ ਪੌਜ਼ ਹੋ ਜਾਣਗੀਆਂ।
ਇਸ ਲਈ ਯੂਜ਼ਰਜ਼ ਨੂੰ ਇਕ ਸੈਟਿੰਗ ਕਰਨੀ ਹੋਵੇਗੀ। ਸੈਟਿੰਗ ਲਈ ਸਮਾਰਟਫੋਨ ਜਾਂ ਵੈੱਬ ਵਰਜ਼ਨ 'ਤੇ ਸੈਟਿੰਗ ਮੈਨਿਊ 'ਚ ਜਾਣਾ ਹੋਵੇਗਾ ਅਤੇ ਵੀਡੀਓ ਇੰਟਰਫੇਸ ਆਈਕਨ 'ਤੇ ਟੈਪ ਕਰਕੇਸੈਟਿੰਗ ਕਰ ਸਕੇਗਾ। ਸਲੀਪ ਟਾਈਮਰ ਲਈ 10, 15, 20, 30, 45 ਅਤੇ 60 ਮਿੰਟ ਦਾ ਟਾਈਮਰ ਮਿਲੇਗਾ।
Xiaomi, Vivo ਤੇ Oppo ਦੀ ਮੰਗ ਵਧੀ, ਸਖ਼ਤਾਈ ਦੇ ਬਾਵਜੂਦ ਚੀਨੀ ਬ੍ਰਾਂਡ ਬਣੇ ਭਾਰਤੀਆਂ ਦੀ ਪਹਿਲੀ ਪਸੰਦ
NEXT STORY