ਗੈਜੇਟ ਡੈਸਕ- ਦੁਨੀਆ ਭਰ ਵਿੱਚ ਅਰਬਾਂ ਲੋਕ YouTube ਦੀ ਵਰਤੋਂ ਕਰਦੇ ਹਨ। ਤੁਸੀਂ YouTube ਵਿੱਚ ਵੀਡੀਓ ਅਤੇ ਸ਼ਾਰਟਸ ਨੂੰ ਸਮੱਗਰੀ ਦੇ ਰੂਪ ਵਿੱਚ ਦੇਖ ਸਕਦੇ ਹੋ ਪਰ ਇਸ ਵੀਡੀਓ ਪਲੇਟਫਾਰਮ 'ਤੇ ਬਹੁਤ ਸਾਰੀ ਸਮੱਗਰੀ ਉਪਲੱਬਧ ਹੈ ਜੋ ਬੱਚਿਆਂ ਲਈ ਬਿਲਕੁਲ ਵੀ ਢੁਕਵੀਂ ਨਹੀਂ ਹੈ।
ਜੇਕਰ ਅਸੀਂ ਯੂਟਿਊਬ ਨੀਤੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਯੂਟਿਊਬ ਦੀ ਵਰਤੋਂ ਕਰਨ ਲਈ ਕਿਸੇ ਵਿਅਕਤੀ ਦੀ ਘੱਟੋ-ਘੱਟ ਉਮਰ 13 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ, ਅੱਜਕੱਲ੍ਹ ਜ਼ਿਆਦਾਤਰ ਛੋਟੇ ਬੱਚੇ ਆਪਣੇ ਮਾਪਿਆਂ ਦੇ ਫ਼ੋਨਾਂ 'ਤੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਕਈ ਐਪਸ ਦੀ ਵਰਤੋਂ ਕਰਦੇ ਹਨ ਅਤੇ ਕਈ ਵਾਰ ਇਤਰਾਜ਼ਯੋਗ ਵੀਡੀਓਜ਼ ਵੀ ਦੇਖਦੇ ਹਨ।
ਜੇਕਰ ਤੁਹਾਡੇ ਘਰ ਵੀ ਛੋਟੇ ਬੱਚੇ ਹਨ ਅਤੇ ਉਹ ਤੁਹਾਡਾ ਫੋਨ ਇਸਤੇਮਾਲ ਕਰਦੇ ਹਨ ਤਾਂ ਤੁਹਾਨੂੰ ਯੂਟਿਊਬ ਦੇ ਰਿਸਟ੍ਰਿਕਟਿਡ ਮੋਡ (Restricted Mode) ਦੀ ਸੈਟਿੰਗ ਜ਼ਰੂਰ ਆਨ ਰੱਖਣੀ ਚਾਹੀਦੀ ਹੈ। ਇਸ ਨੂੰ ਪੈਰੇਂਟਲ ਮੋਡ ਵੀ ਕਹਿੰਦੇ ਹਨ ਅਤੇ ਇਹ ਕਈ ਸੋਸ਼ਲ ਮੀਡੀਆ ਐਪਸ 'ਚ ਉਪਲੱਬਧ ਹੁੰਦਾ ਹੈ। ਆਓ ਜਾਣਦੇ ਹਾਂ ਤੁਸੀਂ ਯੂਟਿਊਬ 'ਤੇ ਇਸਨੂੰ ਕਿਵੇਂ ਆਨ ਕਰ ਸਕਦੇ ਹੋ।
ਇਹ ਵੀ ਪੜ੍ਹੋ- Apple ਦਾ ਗਾਹਕਾਂ ਨੂੰ ਵੱਡਾ ਝਟਕਾ, ਭਾਰਤ 'ਚ ਬੰਦ ਕੀਤੇ iPhone ਦੇ ਇਹ 3 ਮਾਡਲ
ਇੰਝ ਆਨ ਕਰੋ Restricted Mode
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਦਾ ਯੂਟਿਊਬ ਐਪ ਖੋਲ੍ਹਣਾ ਪਵੇਗਾ। ਇਸ ਤੋਂ ਬਾਅਦ ਆਪਣੇ ਪ੍ਰੋਫਾਈਲ 'ਤੇ ਜਾ ਕੇ ਸੈਟਿੰਗ ਆਪਸ਼ਨ 'ਤੇ ਜਾਓ। ਇਸ ਤੋਂ ਬਾਅਦ ਜਨਰਲ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਜਦੋਂ ਤੁਸੀਂ ਥੋੜ੍ਹਾ ਸਕਰੋਲ ਕਰੋਗੇ ਤਾਂ ਤੁਹਾਨੂੰ Restricted Mode ਦਾ ਆਪਸ਼ਨ ਦਿਸੇਗਾ।
ਤੁਹਾਨੂੰ ਸਾਹਮਣੇ ਇਕ ਟਾਗਲ ਬਟਨ ਦਿਸ ਜਾਵੇਗਾ, ਉਸ 'ਤੇ ਇਕ ਵਾਰ ਟੈਬ ਕਰਦੇ ਹਨ Restricted Mode ਆਨ ਹੋ ਜਾਵੇਗਾ। ਬਟਨ ਆਨ ਕਰਦੇ ਹੀ ਅਪਲਾਈ 'ਤੇ ਕਲਿੱਕ ਕਰ ਦਿਓ। ਇਸ ਸੈਟਿੰਗ ਨੂੰ ਆਨ ਕਰਨ ਤੋਂ ਬਾਅਦ ਤੁਹਾਡੇ ਯੂਟਿਊਬ ਫੀਡ 'ਤੇ ਗੰਦੀਆਂ ਵੀਡੀਓਜ਼ ਆਉਣੀਆਂ ਬੰਦ ਹੋ ਜਾਣਗੀਆਂ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਆਪਣਾ ਫੋਨ ਦੇ ਸਕੋਗੇ।
ਹਰ ਡਿਵਾਈਸ 'ਚ ਕਰਨੀ ਪਵੇਗੀ ਸੈਟਿੰਗ
ਦੱਸ ਦੇਈਏ ਕਿ ਰਿਸਟ੍ਰਿਕਟਿਡ ਮੋਡ ਸਿਰਫ ਉਸੇ ਡਿਵਾਈਸ 'ਚ ਆਨ ਹੋਵੇਗਾ ਜਿਸ ਵਿਚ ਤੁਸੀਂ ਉਸਨੂੰ ਆਨ ਕੀਤਾ ਹੈ। ਜੇਕਰ ਤੁਸੀਂ ਇਕ ਹੀ ਆਈ.ਡੀ. ਤੋਂ ਵੱਖ-ਵੱਖ ਡਿਵਾਈਸਿਜ਼ 'ਤੇ ਯੂਟਿਊਬ ਚਲਾ ਰਹੇ ਹੋ ਤਾਂ ਹਰ ਡਿਵਾਈਸ 'ਤੇ ਇਹ ਆਪਣੇ ਆਪ ਆਨ ਨਹੀਂ ਹੋਵੇਗਾ। ਤੁਹਾਨੂੰ ਹਰ ਡਿਵਾਈਸ 'ਤੇ ਇਸਨੂੰ ਆਨ ਕਰਨਾ ਪਵੇਗਾ।
ਇਹ ਵੀ ਪੜ੍ਹੋ- Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
Airtel ਦੇ 619 ਤੇ 649 ਰੁਪਏ ਵਾਲੇ ਪਲਾਨ 'ਚੋਂ ਕਿਹੜਾ ਹੈ ਬਿਹਤਰ? ਜਾਣੋ ਕਿਸ ਰਿਚਾਰਜ 'ਚ ਹੈ ਜ਼ਿਆਦਾ ਲਾਭ
NEXT STORY