ਜਲੰਧਰ- ਗੂਗਲ ਨੇ ਆਪਣੇ ਲੋਕਪ੍ਰਿਅ ਵੀਡੀਓ ਸਟ੍ਰੀਮਿੰਗ ਸਾਈਟ ਪਲੇਟਫਾਰਮ ਦੇ ਡਿਜ਼ਾਈਨ 'ਚ ਕੁੱਝ ਬਦਲਾਵ ਕੀਤੇ ਹਨ। ਜਿਸ ਤੋਂ ਬਾਅਦ ਯੂ-ਟਿਊਬ ਬਿਲਕੁਲ ਨਵੇਂ ਅੰਦਾਜ 'ਚ ਨਜ਼ਰ ਆਵੇਗਾ। ਪਿਛਲੇ ਦਿਨੀਂ ਖਬਰ ਆਈ ਸੀ ਕਿ ਯੂ-ਟਿਊਬ 'ਚ "ਡਾਰਕ ਮੋਡ" ਫੀਚਰ ਉਪਲੱਬਧ ਹੋਇਆ ਹੈ। ਜਿਸ ਨੂੰ ਹੁਣ ਕੰਪਨੀ ਨੇ ਆਫੀਸ਼ਿਅਲ ਘੋਸ਼ਣਾ ਤੋਂ ਬਾਅਦ ਰੋਲ ਆਊਟ ਕਰਣਾ ਸ਼ੁਰੂ ਕਰ ਦਿੱਤਾ ਹੈ। ਯੂ-ਟਿਊਬ ਦੀ ਟੀਮ ਫਿਲਹਾਲ ਇਕ ਸਧਾਰਣ, ਸਰਲ ਅਤੇ ਸੁੰਦਰ ਡਿਜ਼ਾਈਨ ਦੇ ਉਦੇਸ਼ 'ਤੇ ਕੰਮ ਕਰ ਰਹੀ ਹੈ ਜੋ ਕਿ ਡੈਸਕਟਾਪ ਲਈ ਇਕ ਬੇਹੱਦ ਹੀ ਨਵਾਂ ਅਨੁਭਵ ਹੋਵੇਗਾ।
ਨਵਾਂ ਡੈਸਕਟਾਪ ਵਰਜਨ ਫਿਲਹਾਲ ਕੁੱਝ ਲਿਮਟਿਡ ਯੂਜ਼ਰਸ ਲਈ ਹੀ ਉਪਲੱਬਧ ਹੋਵੇਗਾ। ਜਿਸ ਨੂੰ ਕੰਪਨੀ ਨੇ ਗਲੋਬਲੀ ਰੋਲ ਆਊਟ ਕਰਣਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਇਸ ਨਵੇਂ ਡਿਜ਼ਾਇਨ ਅਤੇ ਲੁੱਕ ਨੂੰ ਆਪਣੇ ਯੂਟਿਊਬ ਮੈਨਿਯੂ 'ਚ ਵੇਖ ਸਕਦੇ ਹਨ ਜਿਸ ਦੇ ਲਈ ਉਨ੍ਹਾਂ ਨੂੰ ਅਕਾਉਂਟ ਮੈਨਿਊ 'ਚ ਜਾ ਕੇ “Restore classic Youtube” 'ਤੇ ਕਲਿਕ ਕਰਨਾ ਹੋਵੇਗਾ। ਇਸ ਨਵੇਂ ਡਿਜਾਇਨ ਕੰਪਨੀ ਨੇ ਮੈਟੀਰਿਅਲ ਡਿਜ਼ਾਇਨ ਕਾਂਸੈਪਟ ਦੇ ਨਾਲ ਹੀ ਸਫੇਦ ਸਪੇਸ 'ਚ ਵੀ ਬਦਲਾਵ ਕੀਤਾ ਹੈ।
ਰਿਫਰੇਸ਼ ਡਿਜਾਇਨ ਦੇ ਨਾਲ-ਨਾਲ ਯੂਟਿਊਬ ਨੂੰ ਹੁਣ ਇਕ ਡਾਰਕ ਥੀਮ ਮਿਲ ਗਈ ਹੈ, ਜਿਸ ਤੋਂ ਬਾਅਦ ਯੂਟਿਊਬ ਡੈਸਕਟਾਪ ਵਰਜਨ 'ਚ ਡਾਰਕ ਮੋਡ ਨੂੰ ਆਨ ਕਰਨ ਬਾਅਦ ਤੁਸੀਂ ਉਸ 'ਚ ਵਿਖਾਈ ਦੇਣ ਵਾਲੇ ਸਫੇਦ ਯੂ. ਆਈ ਨੂੰ ਹਟਾ ਸਕਦੇ ਹਨ। ਯੂਜ਼ਰਸ ਆਪਣੇ ਯੂਟਿਊਬ ਦੇ ਨਵੇਂ ਪ੍ਰੋਫਾਇਲ ਮੈਨੀਊ 'ਤੇ ਜਾ ਕੇ ਡਾਰਕ ਥੀਮ ਨੂੰ ਆਨ ਕਰ ਸਕਦੇ ਹੋ। ਇਹ ਆਪਸ਼ਨ ਯੂ-ਟਿਊਬ 'ਚ ਉਪਰ ਦਿੱਤੇ ਗਏ ਡੈਸ਼ਬੋਰਡ 'ਚ ਪ੍ਰੋਫਾਇਲ ਪਿਕਚਰ ਦੇ ਕੋਲ ਸਥਿਤ ਹੋਵੇਗਾ। ਨਵਾਂ ਡਿਜ਼ਾਇਨ ਪਾਲੀਮਰ ਨਾਮਕ ਇਕ ਤੇਜ਼ ਫਰੇਮ ਵਰਕ ਨਾਲ ਨਿਰਮਿਤ ਹੈ ਜੋ ਡਿਵੈਲਪਰਸ ਨੂੰ 'reusable custom elements' ਬਣਾਉਣ 'ਚ ਮਦਦ ਕਰਦਾ ਹੈ। ਯੂਟਿਊਬ ਦਾ ਕਹਿਣਾ ਹੈ ਕਿ ਪਾਲੀਮਰ ਫਰੇਮਵਰਕ 'quicker feature development from here on out' ਦੀ ਮੰਜ਼ੂਰੀ ਦਿੰਦਾ ਹੈ।
ਵਟਸਐਪ ਦੇ ਇਸ ਫੀਚਰ ਨੇ ਸਨੈਪਚੈਟ ਨੂੰ ਪਛਾੜਿਆ, ਹਰ ਰੋਜ਼ 17.5 ਕਰੋੜ ਲੋਕ ਕਰ ਰਹੇ ਹਨ ਇਸਤੇਮਾਲ
NEXT STORY