ਗੈਜੇਟ ਡੈਸਕ– ਯੂਟਿਊਬ ’ਤੇ ਜਲਦ ਤੁਹਾਡੇ ਵੀਡੀਓ ਵੇਖਣ ਦਾ ਅੰਦਾਜ਼ ਬਦਲਣ ਵਾਲਾ ਹੈ। ਯੂਟਿਊਬ ਇਕ ਨਵੇਂ ਫੀਚਰ ਨੂੰ ਟੈਸਟ ਕਰ ਰਿਹਾ ਹੈ। ਇਸ ਨਾਲ ਵੀਡੀਆ ਕਾਫ਼ੀ ਆਸਾਨੀ ਨਾਲ ਫਾਰਵਰਡ ਜਾਂ ਰਿਵਾਇੰਡ ਕੀਤੀ ਜਾ ਸਕਦੀ ਹੈ। ਇਹ ਫੀਚਰ ਯੂਟਿਊਬ ਦੇ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਜਾਰੀ ਕੀਤਾਜਾ ਸਕਦਾ ਹੈ। ਯੂਟਿਊਬ ਇਕ ਨਵੇਂ ਸਲਾਈਡ ਟੂ ਸੀਕ ਫੀਚਰ ਨੂੰ ਟੈਸਟ ਕਰ ਰਿਹਾ ਹੈ, ਇਸ ਨਾਲ ਉਪਭੋਗਤਾ ਡ੍ਰੈਗ ਅਤੇ ਹੋਲਡ ਕਰਕੇ ਵੀਡੀਓ ’ਚ ਆਪਣੇ ਪਸੰਦੀਦਾ ਪਾਰਟ ’ਤੇ ਸਿੱਧਾ ਜਾ ਸਕਦੇ ਹਨ। ਇਸ ਤੋਂ ਪਹਿਲਾਂ ਉਪਭੋਗਤਾ ਵੀਡੀਓ ਦੇ ਖੱਬੇ ਜਾਂ ਸੱਜੇ ਪਾਸੇ ਡਬਲ ਟੈਪ ਕਰਕੇ 10 ਸਕਿੰਟ ਅੱਗੇ-ਪਿੱਛੇ ਕਰ ਸਕਦੇ ਸਨ।
ਇਸ ਤੋਂ ਇਲਾਵਾ ਉਪਭੋਗਤਾ ਕੋਲ ਪ੍ਰੋਗ੍ਰੈਸ ਬਾਰ ਤੋਂ ਵੀ ਵੀਡੀਓ ਨੂੰ ਫਾਰਵਰਡ ਜਾਂ ਰਿਵਾਇੰਡ ਕਰਨ ਦਾ ਆਪਸ਼ਨ ਹੈ। ਇਹ ਫੀਚਰ ਫਿਲਹਾਲ ਅਜੇ ਟੈਸਟਿੰਗ ’ਚ ਹੈ। ਇਹ ਸਰਵਰ-ਵਾਈਡ ਅਪਡੇਟ ਦਾ ਹਿੱਸਾ ਹੋ ਸਕਦਾ ਹੈ ਜਾਂ ਇਸ ਨੂੰ ਉਪਭੋਗਤਾ ਨੂੰ ਅਕਾਊਂਟ ਟੂ ਅਕਾਊਂਟ ਬੇਸਿਸ ’ਤੇ ਪਹੁੰਚਾਇਆ ਜਾ ਸਕਦਾ ਹੈ।
ਯੂਟਿਊਬ ਦੇ ਇਸ ਨਵੇਂ ਪਲੇਅਬੈਕ ਕੰਟਰੋਲ ਨੂੰ Reddit user (@u/FragmentedChicken) ਨੇ ਸਪਾਟ ਕੀਤਾ ਸੀ। ਇਸ ਨੂੰ ਲੈ ਕੇ ਐਂਡਰਾਇਡ ਪੁਲਿਸ ਨੇ ਰਿਪੋਰਟ ਕੀਤਾ ਹੈ। ਰਿਪੋਰਟ ਮੁਤਾਬਕ ਇਹ ਫੀਚਰ ਉਪਭੋਗਤਾਵਾਂ ਲਈ ਲੇਟੈਸਟ ਯੂਟਿਊਬ ਐਂਡਰਾਇਡ ਬੀਟਾ v16.31.34 ’ਚ ਉਪਲੱਬਧ ਹੈ। ਕੁਝ ਉਪਭੋਗਤਾਵਾਂ ਨੇ ਦੱਸਿਆ ਕਿ ਇਹ ਫੀਚਰ ਉਨ੍ਹਾਂ ਆਈ.ਓ.ਐੱਸ. ਡਿਾਈਸ ’ਤੇ ਵੀ ਵੇਖਿਆ ਹੈ। ਅਜਿਹਾ ਲੱਗ ਰਿਹਾ ਹੈ ਕਿ ਇਹ ਫੀਚਰ ਉਪਭੋਗਤਾਵਾਂ ਤਕ ਅਕਾਊਂਟ ਟੂ ਅਕਾਊਂਟ ਬੇਸਿਸ ’ਤੇ ਦਿੱਤਾ ਜਾ ਰਿਹਾ ਹੈ।
ਵਟਸਐਪ ਵੈੱਬ ’ਚ ਆਇਆ ਸ਼ਾਨਦਾਰ ‘ਫੋਟੋ ਐਡੀਟਿੰਗ’ ਟੂਲ, ਇੰਝ ਕਰੋ ਇਸਤੇਮਾਲ
NEXT STORY