ਜਲੰਧਰ- ਮਾਈਕ੍ਰੋਮੈਕਸ ਦੇ ਯੂ ਟੈਲੀਵੈਂਚਰਜ਼ ਬ੍ਰਾਂਡ ਨੇ ਮੰਗਲਵਾਰ ਨੂੰ ਆਪਣੇ ਲੋਕਪ੍ਰਿਅ ਹੈਂਡਸੈੱਟ ਯੂ ਯੂਨੀਕ ਦਾ ਨਵਾਂ ਵੇਰੀਅੰਟ Yu Yunique 2 ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਐਕਸਕਲੂਜ਼ੀਵ ਤੌਰ 'ਤੇ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਮਿਲੇਗਾ। 5,999 ਰੁਪਏ ਵਾਲੇ ਇਸ ਸਮਾਰਟਫੋਨ ਦੀ ਵਿਕਰੀ 27 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।
ਫੀਚਰਜ਼ ਦੀ ਗੱਲ ਕਰੀਏ ਤਾਂ Yu Yunique 2 'ਚ 5-ਇੰਚ ਦੀ ਐੱਚ.ਡੀ. (1280x720 ਪਿਕਸਲ) ਆਈ.ਪੀ.ਐੱਸ. ਡਿਸਪਲੇ ਮਿਲੇਗੀ। ਇਸ ਵਿਚ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6737 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਗ੍ਰਾਫਿੱਕਸ ਲਈ ਮਾਲੀ ਟੀ-720 ਐੱਮ.ਪੀ.1 650 ਇੰਟੀਗ੍ਰੇਟਿਡ ਹੈ। ਮਲਟੀਟਾਸਕਿੰਗ ਨੂੰ ਆਸਾਨ ਬਣਾਉਣ ਲਈ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਲੋੜ ਪੈਣ 'ਤੇ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
4ਜੀ ਵਾਇਸ ਓਵਰ ਐੱਲ.ਟੀ.ਈ. ਨੂੰ ਸਪੋਰਟ ਕਰਨ ਵਾਲਾ ਇਹ ਸਮਾਰਟਫੋਨ ਐਂਡਰਾਇਡ 7.0 ਨੂਗਾ 'ਤੇ ਚੱਲੇਗਾ। ਮਾਈਕ੍ਰੋਮੈਕਸ ਬ੍ਰਾਂਡ ਦੇ ਇਸ ਹੈਂਡਸੈੱਟ ਦੀ ਇਕ ਅਹਿਮ ਖਾਸੀਅਤ ਕੈਮਰਾ ਹੈ। ਯੂ ਯੂਨੀਕ 2 'ਚ 13 ਮੈਗਾਪਿਕਸਲ ਦਾ ਆਟੋ ਫੋਕਸ ਰਿਅਰ ਕੈਮਰਾ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਦਾ ਫਿਕਸਡ ਫੋਕਸ ਵਾਲਾ ਕੈਮਰਾ ਦਿੱਤਾ ਗਿਆ ਹੈ। ਰਿਅਰ ਕੈਮਰੇ ਦੇ ਨਾਲ ਇਕ ਫਲੈਸ਼ ਵੀ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 2500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਫੋਨ ਦਾ ਡਾਈਮੈਂਸ਼ਨ 72.7x145x9.15 ਮਿਲੀਮੀਟਰ ਅਤੇ ਭਾਰ 159 ਗ੍ਰਾਮ ਹੈ। ਪ੍ਰਾਕਸੀਮਿਟੀ ਸੈਂਸਰ, ਲਾਈਟ ਸੈਂਸਰ ਅਤੇ ਐਕਸਲੈਰੋਮੀਟਰ ਇਸ ਹੈਂਡਸੈੱਟ ਦਾ ਹਿੱਸਾ ਹਨ। ਕੁਨੈਕਟੀਵਿਟੀ ਫੀਚਰ 'ਚ 4ਜੀ, ਵੀ.ਓ.ਐੱਲ.ਟੀ.ਈ., ਐੱਫ.ਐੱਮ. ਰੇਡੀਓ, ਬਲੂਟੁਥ, ਵਾਈ-ਫਾਈ 802.11 ਬੀ/ਜੀ/ਐੱਨ ਅਤੇ ਯੂ.ਐੱਸ.ਬੀ. ਕੁਨੈਕਟੀਵਿਟੀ ਸ਼ਾਮਲ ਹਨ।
ਨਵੇਂ ਡੀਪ ਬਲੂ ਕਲਰ ਆਪਸ਼ਨ 'ਚ ਹੋਵੇਗਾ ਉਪਲੱਬਧ Samsung Galaxy Note 8 ਸਮਾਰਟਫੋਨ
NEXT STORY