ਜਲੰਧਰ- ਭਾਰਤ 'ਚ ਲੋਕਾਂ ਨੂੰ ਸਾਈਕਲ ਚਲਾਉਣ ਪ੍ਰਤੀ ਉਤਸ਼ਾਹਿਤ ਕਰਨ ਲਈ Yulu ਬਾਈਕਸ 'ਤੇ ਜਲਦੀ ਹੀ ਆਪਣੀ ਇਕ ਨਵੀਂ ਸਰਵਿਸ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਜਿਸ ਵਿਚ ਕੰਪਨੀ ਲੋਕਾਂ ਨੂੰ ਸਾਈਕਲ ਕਿਰਾਏ 'ਤੇ ਦੇਵੇਗੀ। ਇੰਡੀਅਨ ਯੂਨੀਕਾਰਨ ਇਨਮੋਈ ਦੇ ਸਹਿ-ਸੰਸਥਾਪਕ ਅਮਿਤ ਗੁੱਪਤਾ ਦੁਆਰਾ Yulu ਬੇਂਗਲੁਰੂ 'ਚ ਆਪਣੀਆਂ 100 ਨਵੀਆਂ ਸਾਈਕਲਾਂ ਨੂੰ ਲਾਂਚ ਕਰੇਗੀ।
ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਕੰਪਨੀ ਦੀ ਐਪ ਦਾ ਇਸਤੇਮਾਲ ਕਰਦੇ ਹੋਏ ਇਹ ਡਾਕਲੇਸ ਬਾਈਕ ਕਿਰਾਏ 'ਤੇ ਲੈ ਸਕਣਗੇ ਜੋ ਕਿ ਕਿਊ.ਆਰ. ਕੋਰਡ ਰਾਹੀਂ ਅਨਲਾਕ ਹੁੰਦੀਆਂ ਹਨ। ਉਥੇ ਹੀ ਸ਼ੁਰੂਆਤੀ ਆਫਰ ਦੇ ਤਹਿਤ ਯੂਜ਼ਰ ਨੂੰ 30 ਮਿੰਟ ਫ੍ਰੀ 'ਚ ਮਿਲਣਗੇ।
ਦੱਸ ਦਈਏ ਕਿ ਕੰਪਨੀ ਆਪਣੀ ਇਸ ਨਵੀਂ ਸਰਵਿਸ ਨੂੰ ਹੋਰ ਬਿਹਤਰ ਬਣਾਉਣ ਲਈ ਸਥਾਨਕ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਨੂੰ ਹੋਰ ਜ਼ਿਆਦਾ ਫਾਇਦਾ ਮਿਲ ਸਕੇ।
TESLA ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ Li-ion ਬੈਟਰੀ ਸਟੋਰੇਜ ਸਿਸਟਮ
NEXT STORY